
ਸਿੱਖ ਮਨੁੱਖੀ ਅਧਿਕਾਰ ਸੰਗਠਨ ਨੇ ਇਕ ਹਮਲਾਵਰ 'ਤੇ ਨਸਲੀ ਨਫ਼ਰਤ ਅਪਰਾਧ ਦੇ ਦੋਸ਼ ਲਗਾਉਣ ਦੀ ਕੀਤੀ ਮੰਗ
ਵਾਸ਼ਿੰਗਟਨ, 25 ਜੂਨ: ਅਮਰੀਕਾ ਦੇ ਕੋਲੋਰਾਡੋ ਸੂਬੇ ਵਿਚ ਸ਼ਰਾਬ ਦੀ ਦੁਕਾਨ ਦੇ ਇਕ ਸਿੱਖ-ਅਮਰੀਕੀ ਮਾਲਕ 'ਤੇ ਇਕ ਗੋਰੇ ਵਿਅਕਤੀ ਵਲੋਂ ਹਮਲਾ ਕੀਤੇ ਜਾਣ ਦੇ ਬਾਅਦ ਸਿੱਖ ਮਨੁੱਖੀ ਅਧਿਕਾਰ ਸੰਗਠਨ ਨੇ ਹਮਲਾਵਰ ਵਿਰੁਧ ਨਸਲੀ ਨਫ਼ਰਤ ਅਪਰਾਧ ਦੇ ਦੋਸ਼ ਵਿਚ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਹਮਲਾ ਕਰਨ ਵਾਲੇ ਗੋਰੇ ਵਿਅਕਤੀ ਨੇ ਸਿੱਖ-ਅਮਰੀਕੀ ਅਤੇ ਉਸ ਦੀ ਪਤਨੀ ਨੂੰ 'ਅਪਣੇ ਦੇਸ਼ ਵਾਪਸ ਜਾਉ' ਸ਼ਬਦ ਵੀ ਕਹੇ ਸਨ। 'ਸਿੱਖ ਕੋਲੀਸ਼ਨ' ਨੇ ਕਿਹਾ ਕਿ ਲਖਵੰਤ ਸਿੰਘ 'ਤੇ ਇਸ ਸਾਲ ਅਪ੍ਰੈਲ ਵਿਚ ਭਿਆਨਕ ਹਮਲਾ ਕੀਤਾ ਗਿਆ। ਐਰਿਕ ਬ੍ਰੀਮੈਨ ਨਾਮ ਦਾ ਇਕ ਵਿਅਕਤੀ ਉਨ੍ਹਾਂ ਦੀ ਦੁਕਾਨ ਵਿਚ ਦਾਖ਼ਲ ਹੋਇਆ ਅਤੇ ਲਖਵੰਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ। ਬ੍ਰੀਮੈਨ ਨੇ ਦੁਕਾਨ ਦਾ ਕਾਫ਼ੀ ਸਾਮਾਨ ਤੋੜ ਦਿਤਾ ਅਤੇ ਜੋੜੇ ਨੂੰ ਵਾਰ-ਵਾਰ ਕਿਹਾ ਕਿ 'ਅਪਣੇ ਦੇਸ਼ ਵਾਪਸ ਜਾਉ।' ਜਦੋਂ ਬ੍ਰੀਮੈਨ ਦੁਕਾਨ ਤੋਂ ਚਲਾ ਗਿਆ ਤਾਂ ਲਖਵੰਤ ਸਿੰਘ ਉਸ ਦੀ ਲਾਈਸੈਂਸ ਪਲੇਟ ਦੀ ਤਸਵੀਰ ਖਿੱਚਣ ਲਈ ਉਸ ਦੇ ਪਿੱਛੇ ਗਏ ਤਾਂ ਜੋ ਉਹ ਸ਼ਿਕਾਇਤ ਦਰਜ ਕਰਵਾ ਸਕਣ ਪਰ ਬ੍ਰੀਮੈਨ ਨੇ ਉਨ੍ਹਾਂ ਨੂੰ ਅਪਣੀ ਗੱਡੀ ਨਾਲ ਧੱਕਾ ਦੇ ਦਿਤਾ ਜਿਸ ਕਾਰਨ ਲਖਵੰਤ ਸਿੰਘ ਨੂੰ ਕਾਫ਼ੀ ਸੱਟਾਂ ਲੱਗੀਆਂ।
ਗ੍ਰਿਫ਼ਤਾਰੀ ਤੋਂ ਬਾਅਦ ਬ੍ਰੀਮੈਨ ਨੇ ਪੁਲਿਸ ਨੂੰ ਦਸਿਆ ਕਿ ਉਸ ਨੇ ਇਕ 'ਅਰਬ' ਵਿਅਕਤੀ 'ਤੇ ਹਮਲਾ ਕੀਤਾ ਸੀ। ਮਨੁੱਖੀ ਅਧਿਕਾਰ ਸੰਗਠਨ ਨੇ ਕਿਹਾ ਕਿ ਬ੍ਰੀਮੈਨ
ਦੋਂ ਅਧਿਕਾਰਤ ਰੂਪ ਨਾਲ ਦੋਸ਼ ਤੈਅ ਕੀਤੇ ਜਾਣਗੇ। ਉਸ ਨੇ ਕਿਹਾ ਕਿ ਹਮਲੇ ਦੇ ਕਰੀਬ ਦੋ ਮਹੀਨੇ ਬਾਅਦ ਵੀ ਅਧਿਕਾਰੀਆਂ ਨੇ ਇਸ ਗੱਲ ਦਾ ਭਰੋਸਾ ਨਹੀਂ ਦਿਤਾ ਹੈ ਕਿ ਹਮਲਾਵਰ ਵਿਰੁਧ ਨਸਲੀ ਨਫ਼ਰਤ ਅਪਰਾਧ ਦੇ ਦੋਸ਼ ਲਗਾਏ ਜਾਣਗੇ। (ਪੀ.ਟੀ.ਆਈ)