ਕਰੋਨਾ ਸੰਕਟ ‘ਚ ਸਰਕਾਰ ਨੇ ਕਿਸਾਨਾਂ 'ਤੇ ਪਾਇਆ 1100 ਕਰੋੜ ਦਾ ਇਹ ਵਾਧੂ ਬੋਝ
Published : Jun 25, 2020, 1:04 pm IST
Updated : Jun 25, 2020, 1:37 pm IST
SHARE ARTICLE
Photo
Photo

ਦੇਸ਼ ਵਿਚ ਚੱਲ ਰਹੇ ਕਰੋਨਾ ਸੰਕਟ ਦੇ ਵਿਚ ਹੁਣ ਸਰਕਾਰਾਂ ਲੋਕਾਂ ਤੇ ਹੋਰ ਆਰਥਿਕ ਬੋਝ ਪਾ ਕੇ ਪੈਸੇ ਵਸੂਲਣ ਵਿਚ ਲੱਗੀਆਂ ਹੋਈਆਂ ਹਨ।

ਚੰਡੀਗੜ੍ਹ : ਦੇਸ਼ ਵਿਚ ਚੱਲ ਰਹੇ ਕਰੋਨਾ ਸੰਕਟ ਦੇ ਵਿਚ ਹੁਣ ਸਰਕਾਰਾਂ ਲੋਕਾਂ ਤੇ ਹੋਰ ਆਰਥਿਕ ਬੋਝ ਪਾ ਕੇ ਪੈਸੇ ਵਸੂਲਣ ਵਿਚ ਲੱਗੀਆਂ ਹੋਈਆਂ ਹਨ। ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਵੱਧ ਰਹੇ ਪੈਟਰੋਲ-ਡੀਜ਼ਲ ਦੇ ਰੇਟ ਇਸ ਗੱਲ ਦੀ ਪੁਸ਼ਟੀ ਕਰਦੇ ਹਨ। ਇਸ ਨਾਲ ਕਿਸਾਨਾਂ ਨੂੰ ਤਾਂ ਦੋਹਰੀ ਮਾਰ ਝੱਲਣੀ ਪੈ ਰਹੀ ਹੈ ਕਿਉਂਕਿ ਕਿਸਾਨਾਂ ਪਹਿਲਾਂ ਹੀ ਕਰੋਨਾ ਸੰਕਟ ਕਾਰਨ ਮੰਦੀਹਾਲੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਉਸੇ ਬਾਵਜੂਦ ਡੀਜ਼ਲ ਦੇ ਰੇਟਾਂ ਵਿਚ ਇਤਿਹਾਸਕ ਵਾਧਾ ਕਰਨਾ ਕਿਸਾਨਾਂ ਲਈ ਦੂਹਰੀ ਮੁਸ਼ਕਿਲ ਖੜੀ ਕਰ ਰਿਹਾ ਹੈ। ਦੱਸ ਦੱਈਏ ਕਿ ਪੂਰੇ ਸਾਲ ਵਿਚ ਪੰਜਾਬ ਦੇ ਕਿਸਾਨਾਂ ਦੇ ਵੱਲੋਂ 11 ਲੱਖ ਕਿਲੋਮੀਟਰ ਡੀਜ਼ਲ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਸਭ ਤੋਂ ਵੱਧ ਡੀਜ਼ਲ ਦੀ ਖਪਤ ਝੋਨੇ ਦੀ ਬੀਜ਼ਾਈ ਸਮੇਂ ਹੁੰਦੀ ਹੈ।

Farmer Farmer

ਇਸ ਸਾਲ ਜਿੱਥੇ ਕਰੋਨਾ ਵਾਇਰਸ ਕਾਰਨ ਲੇਵਰ ਨਾ ਮਿਲਣ ਕਾਰਨ ਪਹਿਲਾਂ ਹੀ  ਝੋਨੇ ਦੀ ਲਵਾਈ ਦੇਰੀ ਨਾ ਹੋ ਰਹੀ ਹੈ ਉੱਥੇ ਹੀ ਹੁਣ ਸਰਕਾਰ ਦੇ ਵੱਲੋਂ ਲਗਾਤਾਰ ਡੀਜ਼ਲ ਦੇ ਰੇਟਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿਚ ਹੀ ਡੀਜ਼ਲ ਦੀ ਕੀਮਤ ਵਿਚ ਪ੍ਰਤੀ ਲੀਟਰ 10 ਰੁਪਏ ਤੱਕ ਦਾ ਵਾਧਾ ਹੋ ਚੁੱਕਾ ਹੈ। ਇਸ ਲਈ ਇਕ ਅੰਦਾਜ਼ੇ ਨਾਲ ਇਸ ਸਾਲ 1100 ਕਰੋੜ ਰੁਪਏ ਦਾ ਵਾਧੂ ਡੀਜ਼ਲ ਦਾ ਬੋਝ ਕਿਸਾਨਾਂ ਸਿਰ ਪਵੇਗਾ। ਉਧਰ ਖੇਤੀ ਅਤੇ ਆਰਥਿਕ ਮਾਹਿਰ ਵੀ ਹੈਰਾਨ ਹਨ ਕਿ ਅੰਤਰਰਾਸ਼ਟਰੀ ਮਾਰਕਿਟ ਵਿਚ ਜਿੱਥੇ ਕੱਚੇ ਤੇਲ ਦੀਆਂ ਕੀਮਤਾਂ ਘੱਟ ਹਨ ਉੱਥੇ ਹੀ ਦੇਸ਼ ਵਿਚ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ।

FarmersFarmers

 ਉੱਧਰ, ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੈਵੀਰ ਜਾਖੜ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਸਰਕਾਰ ਨੇ ਝੋਨੇ ਦੇ ਸਮਰਥਨ ਮੁੱਲ 'ਤੇ 53 ਰੁਪਏ ਦਾ ਵਾਧਾ ਕੀਤਾ ਗਿਆ ਹੈ ਪਰ ਐਮਐਸਪੀ ਵਿੱਚ ਕੀਤੇ ਵਾਧੇ ਦਾ ਅੱਧਾ ਹਿੱਸਾ ਤਾਂ ਮਹਿੰਗੇ ਭਾਅ ਵਿਕਦਾ ਡੀਜ਼ਲ ਖਰੀਦਣ ਵਿੱਚ ਹੀ ਚਲਾ ਗਿਆ ਹੈ। ਦੱਸ ਦੱਈਏ ਕਿ ਕੇਂਦਰ ਸਰਾਕਾਰ ਦੇ ਵੱਲੋਂ ਪੈਟਰੋਲੀਅਮ ਪਦਾਰਥਾਂ ਤੇ ਐਕਸਾਈਜ਼ ਡਿਊਟੀ ਵਧਾਉਂਣ ਦੇ ਨਾਲ-ਨਾਲ ਪੰਜਾਬ ਸਰਕਾਰ ਨੇ ਵੀ ਪੈਟਰੋਲ ਤੇ ਡੀਜ਼ਲ ਤੇ ਵੈਟ ਕ੍ਰਮਵਾਰ 3.19 ਫੀਸਦ ਅਤੇ 3.35 ਫੀਸਦ ਵਧਾ ਦਿੱਤੀ ਹੈ।

FarmerFarmer

ਉਧਰ ਇਸ ਮੁੱਦੇ ਤੇ ਬੋਲਦਿਆਂ AAP ਦੇ ਨੇਤਾ ਅਮਨ ਅਰੋੜਾ ਨੇ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਦੀ ਕੀਮਤ ਦਾ 70 ਫੀਸਦੀ ਟੈਕਸ ਹਨ ਜਿਹੜਾ ਕਿ ਕੇਂਦਰ ਤੇ ਸੂਬਾ ਸਰਕਾਰ ਕੋਲ ਜਾਂਦਾ ਹੈ। ਇਸ ਤੇ ਉਨ੍ਹਾਂ ਵੱਲੋਂ ਸਰਕਾਰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਹ ਵਾਧਾ ਨੂੰ ਘੱਟ ਨਾ ਕੀਤਾ ਗਿਆ ਤਾਂ ਆਉਂਣ ਵਾਲੇ ਸਮੇਂ ਵਿਚ ਉਨ੍ਹਾਂ ਦੀ ਪਾਰਟੀ ਵੱਲੋਂ ਸਰਕਾਰ ਖਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ।

Petrol rate in india delhi mumbai noida lucknow petrol price Petrol rate 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Congress Leader Raja Warring Wife Amrita Warring Interview | Lok Sabha Election 2024

14 May 2024 8:47 AM

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM
Advertisement