
ਇੰਦਰਜੀਤ ਸਿੰਘ ਮਾਨ ਤੇ ਕੰਵਰਜੀਤ ਸਿੰਘ ਮਝੈਲ 'ਆਪ' ਦੇ ਹੋਏ
ਚੰਡੀਗੜ੍ਹ, 24 ਜੂਨ (ਸੁਰਜੀਤ ਸਿੰਘ ਸੱਤੀ): 'ਆਪ' ਨੂੰ ਅੱਜ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਪੰਜਾਬ ਦੇ ਵੱਡੇ ਤੇ ਸਾਂਝੇ ਪ੍ਰਵਾਰਾਂ ਵਿਚ ਸ਼ਾਮਲ ਸੰਗਤਪੁਰਾ (ਬਠਿੰਡਾ) ਦੇ ਨੌਜਵਾਨ ਇੰਦਰਜੀਤ ਸਿੰਘ ਮਾਨ ਅਤੇ ਤਰਨਤਾਰਨ ਤੋਂ ਕੰਵਰਜੀਤ ਸਿੰਘ ਮਝੈਲ ਅਪਣੇ ਸੈਂਕੜੇ ਸਾਥੀਆਂ ਨਾਲ 'ਆਪ' ਵਿਚ ਸ਼ਾਮਲ ਹੋਏ | ਪਾਰਟੀ ਦੇ ਚੰਗੀਗੜ੍ਹ ਸਥਿਤ ਮੁੱਖ ਦਫ਼ਤਰ ਵਿਚ ਪਾਰਟੀ ਦੇ ਵਿਧਾਇਕ ਤੇ ਕਿਸਾਨ ਵਿੰਗ ਦੇ ਸੂਬਾਈ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਤੇ ਨੌਜਵਾਨ ਵਿੰਗ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਜੈ ਕਿ੍ਸ਼ਨ ਸਿੰਘ ਰੋੜੀ ਅਤੇ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਵੱਖ ਵੱਖ ਖੇਤਰਾਂ ਤੋਂ ਆਏ ਆਗੂਆਂ ਦਾ ਪਾਰਟੀ ਵਿਚ ਰਸਮੀ ਤੌਰ 'ਤੇ ਸਵਾਗਤ ਕੀਤਾ |