Advertisement
  ਖ਼ਬਰਾਂ   ਪੰਜਾਬ  25 Jun 2021  ਪਰਵਾਰ ਨੂੰ ਨਸ਼ੀਲੀ ਚੀਜ਼ ਦੇ ਕੇ ਨੇਪਾਲੀ ਨੌਕਰ 40 ਤੋਲੇ ਸੋਨਾ ਅਤੇ ਡੇਢ ਲੱਖ ਨਕਦੀ ਲੈ ਕੇ ਫ਼ਰਾਰ

ਪਰਵਾਰ ਨੂੰ ਨਸ਼ੀਲੀ ਚੀਜ਼ ਦੇ ਕੇ ਨੇਪਾਲੀ ਨੌਕਰ 40 ਤੋਲੇ ਸੋਨਾ ਅਤੇ ਡੇਢ ਲੱਖ ਨਕਦੀ ਲੈ ਕੇ ਫ਼ਰਾਰ

ਏਜੰਸੀ
Published Jun 25, 2021, 1:08 am IST
Updated Jun 25, 2021, 1:08 am IST
ਪਰਵਾਰ ਨੂੰ ਨਸ਼ੀਲੀ ਚੀਜ਼ ਦੇ ਕੇ ਨੇਪਾਲੀ ਨੌਕਰ 40 ਤੋਲੇ ਸੋਨਾ ਅਤੇ ਡੇਢ ਲੱਖ ਨਕਦੀ ਲੈ ਕੇ ਫ਼ਰਾਰ
image
 image

ਮੰਡੀ ਗੋਬਿੰਦਗੜ੍ਹ, 24 ਜੂਨ (ਸਵਰਨਜੀਤ ਸਿੰਘ ਸੇਠੀ): ਥਾਣਾ ਮੰਡੀ ਗੋਬਿੰਦਗੜ੍ਹ ਦੇ ਪਿੰਡ ਬਦੀਨਪੁਰ ਵਿਚ ਅੱਜ ਇਕ ਕਿਸਾਨ ਦੇ ਘਰ ਨੇਪਾਲੀ ਨੌਕਰ 40 ਤੋਲੇ ਸੋਨਾ ਅਤੇ ਡੇਢ ਲੱਖ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਿਆ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਸਾਰਾ ਪਰਵਾਰ ਅੱਜ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਹੋਰ ਪੁਲਿਸ ਅਧਿਕਾਰੀਆਂ ਸਮੇਤ ਘਟਨਾ ਸਥਾਨ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ। ਐਸ.ਐਚ.ਓ. ਰੁਪਿੰਦਰ ਬਾਜਵਾ ਨੇ ਦਸਿਆ ਕਿ ਘਰ ਦਾ ਮਾਲਕ ਨਛੱਤਰ ਸਿੰਘ ਪੁੱਤਰ ਦਲਬਾਰਾ ਸਿੰਘ ਦੇ ਬਿਆਨਾਂ ’ਤੇ ਨੇਪਾਲੀ ਨੌਕਰ ਬਹਾਦਰ ਵਿਰੁਧ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਦਸਿਆ ਕਿ ਕਥਿਤ ਦੋਸ਼ੀ 40 ਤੋਲੇ ਸੋਨਾ, ਡੇਢ ਲੱਖ ਰੁਪਏ ਨਕਦ ਅਤੇ ਦੋ ਐਪਲ ਮੋਬਾਈਲ ਫ਼ੋਨ ਲੈ ਕੇ ਫ਼ਰਾਰ ਹੋ ਗਿਆ। ਉਨ੍ਹਾਂ ਦਸਿਆ ਕਿ ਪਰਵਾਰ ਨੇ ਕੁਝ ਦਿਨ ਪਹਿਲਾਂ ਹੀ ਘਰ ਵਿਚ ਇਸ ਨੂੰ ਕੁੱਕ ਵਜੋਂ ਰਖਿਆ ਸੀ।
 

Advertisement

 

Advertisement