3 ਫੁੱਟ 7 ਇੰਚ ਵਾਲੇ ਮੁੰਡੇ 'ਤੇ ਆਇਆ ਕੁੜੀ ਦਾ ਦਿਲ, ਜੋੜੀ ਨੇ ਬਣਾਇਆ ਵਿਸ਼ਵ ਰਿਕਾਰਡ
Published : Jun 25, 2021, 6:19 am IST
Updated : Jun 25, 2021, 6:19 am IST
SHARE ARTICLE
image
image

3 ਫੁੱਟ 7 ਇੰਚ ਵਾਲੇ ਮੁੰਡੇ 'ਤੇ ਆਇਆ ਕੁੜੀ ਦਾ ਦਿਲ, ਜੋੜੀ ਨੇ ਬਣਾਇਆ ਵਿਸ਼ਵ ਰਿਕਾਰਡ

ਲੰਡਨ, 24 ਜੂਨ : ਬਿ੍ਟੇਨ ਵਿਚ 3 ਫੁੱਟ 7 ਇੰਚ ਦੇ ਲਾੜੇ ਨੇ 5 ਫੁੱਟ 4 ਇੰਚ ਦੀ ਲਾੜੀ ਨਾਲ ਵਿਆਹ ਰਚਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ | ਇਨ੍ਹਾਂ ਦੇ ਨਾਂ ਨੂੰ  ਪਤੀ-ਪਤਨੀ ਦੀ ਲੰਬਾਈ ਵਿਚ ਸੱਭ ਤੋਂ ਜ਼ਿਆਦਾ ਅੰਤਰ ਲਈ ਗਿਨੀਜ਼ ਵਰਲਡ ਰਿਕਾਰਡ ਵਿਚ ਸ਼ਾਮਲ ਕੀਤਾ ਗਿਆ ਹੈ | ਇਨ੍ਹਾਂ ਦੀ ਲੰਬਾਈ ਵਿਚ ਇਕ ਫੁੱਟ 9 ਇੰਚ ਦਾ ਅੰਤਰ ਹੈ | ਇਸ ਜੋੜੇ ਦੀ ਪਛਾਣ 33 ਸਾਲ ਦੇ ਜੇਮਜ਼ ਲਸਟੇਡ ਅਤੇ 27 ਸਾਲ ਦੀ ਕਲੋਈ ਦੇ ਰੂਪ ਵਿਚ ਹੋਈ ਹੈ | ਇਹ ਜੋੜਾ ਬਿ੍ਟੇਨ ਦੇ ਵੈਲਜ਼ ਵਿਚ ਰਹਿੰਦਾ ਹੈ | ਗਿਨੀਜ਼ ਵਰਲਡ ਰਿਕਾਰਡਜ਼ ਨੇ ਪ੍ਰਗਟਾਵਾ ਕੀਤਾ ਹੈ ਕਿ ਵੱਖ-ਵੱਖ ਲਿੰਗ ਦੇ ਵਿਆਹੁਤਾ 
ਦੀ ਸ਼੍ਰੇਣੀ ਵਿਚ ਇਸ ਜੋੜੇ ਦੀ ਉਚਾਈ ਵਿਚ ਅੰਤਰ ਦੁਨੀਆ ਵਿਚ ਸੱਭ ਤੋਂ ਜ਼ਿਆਦਾ ਹੈ | ਜੇਮਸ ਅਪਣੀ ਪਤਨੀ ਕਲੋਈ ਨੂੰ  ਪਹਿਲੀ ਵਾਰ ਕਾਮਨ ਫ੍ਰੈਂਡਸ ਜ਼ਰੀਏ ਇਕ ਪਬ ਵਿਚ ਮਿਲੇ ਸਨ | ਜੇਮਰ ਅਤੇ ਕਲੋਈ ਨੇ ਸਾਲ 2016 ਵਿਚ ਵਿਆਹ ਰਚਾਇਆ ਸੀ | ਇਸ ਦੌਰਾਨ ਲਾੜੇ ਨੇ ਪੌੜੀ ਦਾ ਇਸਤੇਮਾਲ ਕਰ ਕੇ ਚਰਚ ਵਿਚ ਫ਼ਾਦਰ ਦੇ ਆਦੇਸ਼ 'ਤੇ ਪਤਨੀ ਨੂੰ  ਕਿੱਸ ਕੀਤੀ ਸੀ | ਇਸ ਜੋੜੇ ਦੀ ਓਲੀਵੀਆ ਨਾਂ ਦੀ 2 ਸਾਲ ਦੀ ਇਕ ਧੀ ਵੀ ਹੈ | ਕਲੋਈ ਨੇ ਸਵੀਕਾਰ ਕੀਤਾ ਕਿ ਸ਼ੁਰੂ ਵਿਚ ਉਹ ਲੰਮੇ ਕੱਦ ਦੇ ਮੁੰਡਿਆਂ ਪ੍ਰਤੀ ਆਕਰਸ਼ਿਤ ਰਹਿੰਦੀ ਸੀ ਪਰ ਜਦੋਂ ਉਹ ਜੇਮਸ ਨੂੰ  ਮਿਲੀ ਤਾਂ ਉਨ੍ਹਾਂ ਦੀ ਪਸੰਦ ਬਦਲ ਗਈ | ਜੇਮਸ ਨੇ ਕਿਹਾ ਕਿ ਜਦੋਂ ਕਲੋਈ ਨੇ ਪ੍ਰਪੋਜ਼ ਕੀਤਾ ਤਾਂ ਉਹ ਖ਼ੁਦ ਨੂੰ  10 ਫੁੱਟ ਲੰਬਾ ਅਨੁਭਵ ਕਰਨ ਲੱਗੇ ਸਨ | (ਏਜੰਸੀ)
 

SHARE ARTICLE

ਏਜੰਸੀ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement