
ਮਰਦੇ ਵਿਅਕਤੀ ਨੂੰ ਜਿਊਾਦਾ ਕਰ ਗਿਆ ਪੁਲਿਸ ਕਾਂਸਟੇਬਲ, ਹੋ ਰਹੀ ਹੈ ਸ਼ਲਾਘਾ
ਤੇਲੰਗਨਾ, 24 ਜੂਨ : 23 ਜੂਨ ਦੁਪਹਿਰ 2 ਵਜੇ ਤੋਂ ਪਹਿਲਾਂ ਤੇਲੰਗਨਾ ਪੁਲਿਸ ਦੇ ਇਕ ਕਾਂਸਟੇਬਲ ਨੇ ਮੁਹੰਮਦ ਅਬਦੁਲ ਖ਼ਲੀਲ ਨੇ ਇਕ ਵਿਅਕਤੀ ਨੂੰ ਸੀਪੀਆਰ ਦਿੰਦੇ ਹੋਏ ਉਸ ਦੀ ਜਾਨ ਬਚਾਈ | ਕਾਂਸਟੇਬਲ ਵਲੋਂ ਨੌਜਵਾਨ ਦੀ ਜਾਨ ਬਚਾਉਣ ਦਾ ਵੀਡੀਉ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ | ਦਰਅਸਲ ਇਕ ਨੌਜਵਾਨ ਜ਼ਮੀਨ 'ਤੇ ਬੇਹੋਸ਼ ਪਿਆ ਸੀ ਤੇ ਕਾਂਸਟੇਬਲ ਖ਼ਲੀਲ ਨੇ ਅਪਣੇ ਦੋਹਾਂ ਹੱਥਾਂ ਨਾਲ ਉਸ ਦੇ ਦਿਲ ਨੂੰ ਨਿਰੰਤਰ ਪੰਪ ਕਰਦੇ ਹੋਏ ਉਸ ਦੀ ਜਾਨ ਬਚਾਈ | ਕਾਂਸਟੇਬਲ ਦੇ ਪੰਪ ਦੇਣ ਤੋਂ 1 ਮਿੰਟ ਬਾਅਦ ਨੌਜਵਾਨ ਨੂੰ ਹੋਸ਼ ਆਇਆ ਤੇ ਉਸ ਨੂੰ ਪਾਣੀ ਪਿਆਇਆ ਗਿਆ | ਇਹ ਘਟਨਾ ਤੇਲੰਗਨਾ ਦੇ ਕਰੀਮਨਗਰ ਹਾਊਾਸਿੰਗ ਬੋਰਡ ਕਲੋਨੀ ਵਿਚ ਮੰਗਲਵਾਰ 10.30 ਵਜੇ ਦੀ ਹੈ | ਕਾਂਸਟੇਬਲ ਹਾਊਾਸਿੰਗ ਬੋਰਡ ਵਿਚ ਡਿਊਟੀ ਕਰ ਰਿਹਾ ਸੀ | ਉੱਥੇ ਹੀ ਇਕ ਵਿਅਕਤੀ ਮੋਟਰਸਾਈਕਲ 'ਤੇ ਜਾ ਰਿਹਾ ਸੀ ਤੇ ਇਕ ਹੋਰ ਵਿਅਕਤੀ ਸੜਕ ਪਾਰ ਕਰ ਰਿਹਾ ਸੀ | ਦੋਹਾਂ ਨੇ ਇਕ ਦੂਜੇ ਨੂੰ ਨਹੀਂ ਦੇਖਿਆ ਅਤੇ ਮੋਟਰਸਾਈਕਲ ਸਵਾਰ ਦੂਜੇ ਵਿਅਕਤੀ ਨੂੰ ਟੱਕਰ ਮਾਰ ਗਿਆ ਤੇ ਉਹ ਉਥੇੇ ਹੀ ਸੜਕ 'ਤੇ ਬੇਹੋਸ਼ ਹੋ ਗਿਆ | ਇਹ ਸਭ ਕਾਂਸਟੇਬਲ ਖਲੀਲ ਦੇਖ ਰਿਹਾ ਸੀ | ਖਲੀਲ ਭੱਜ ਕੇ ਵਿਅਕਤੀ ਕੋਲ ਗਿਆ, ਉਹ ਵਿਅਕਤੀ ਹਿਲ ਵੀ ਨਹੀਂ ਰਿਹਾ ਸੀ ਅਤੇ ਇਹ ਦੇਖ ਕੇ ਪਹਿਲਾਂ ਤਾਂ ਖ਼ਲੀਲ ਡਰ ਗਿਆ | ਖ਼ਲੀਲ ਦਾ ਕਹਿਣਾ ਹੈ ਕਿ ਉਸ ਸਥਿਤੀ ਵਿਚ ਉਸ ਨੂੰ ਅਪਣੀ ਟ੍ਰੇਨਿੰਗ ਯਾਦ ਆਈ ਅਤੇ ਮੈਂ ਉਸ ਦੇ ਦਿਲ ਨੂੰ ਪੰਪ ਕਰਨਾ ਸ਼ੁਰੂ ਕਰ ਦਿਤਾ | ਜਦੋਂ ਉਸ ਨੇ ਸਾਹ ਲੈਣਾ ਸ਼ੁਰੂ ਕਰ ਦਿਤਾ ਤਾਂ ਉਸ ਨੂੰ ਬਿਠਾਇਆ ਗਿਆ ਅਤੇ ਪਾਣੀ ਪਿਆਇਆ ਗਿਆ | ਖ਼ਲੀਲ ਨੇ ਇਕ ਮਰਦੇ ਵਿਅਕਤੀ ਦੀ ਜਾਨ ਬਚਾਈ ਹੈ | ਉਸ ਦੀਆਂ ਹਰ ਪਾਸੇ ਸ਼ਲਾਘਾ ਹੋ ਰਹੀ ਹੈ |