jalandhar Accident : ਕਾਰ ਤੇ ਟਿੱਪਰ ਦੀ ਟੱਕਰ ਕਾਰਨ ਪ੍ਰਸਿੱਧ ਪੰਜਾਬੀ ਸੂਫ਼ੀ ਗਾਇਕ ਗੰਭੀਰ ਜ਼ਖ਼ਮੀ 

By : BALJINDERK

Published : Jun 25, 2024, 8:00 pm IST
Updated : Jun 25, 2024, 8:02 pm IST
SHARE ARTICLE
ਹਾਦਸਾਗ੍ਰਸਤ ਕਾਰ
ਹਾਦਸਾਗ੍ਰਸਤ ਕਾਰ

jalandhar Accident : ਹਾਦਸਾ ’ਚ ਕਾਰ ਦੇ ਉੱਡੇ ਪਰਖੱਚੇ

jalandhar Accident : ਅੱਪਰਾ ਦੇ ਨਜ਼ਦੀਕੀ ਪਿੰਡ ਸੇਲਕੀਆਣਾ ’ਚ ਫਿਲੌਰ-ਨਵਾਂਸ਼ਹਿਰ ਮੁੱਖ ਮਾਰਗ 'ਤੇ ਇਨੋਵਾ ਗੱਡੀ ਅਤੇ ਟਿੱਪਰ ’ਚ ਜ਼ਬਰਸਤ ਟੱਕਰ ਹੋਣ ਕਾਰਨ ਸੜਕ ਹਾਦਸਾ ਵਾਪਰ ਗਿਆ। ਜਿਸ ਕਾਰਨ ਇਨੋਵਾ ਵਿਚ 8 ਸਵਾਰ ਲੋਕ ਗ਼ੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੜਤਾਲ ਦੌਰਾਨ ਪਤਾ ਲੱਗਾ ਕਿ ਫਿਲੌਰ ਦੇ ਨਜ਼ਦੀਕ ਪਿੰਡ ਗੜ੍ਹਾ ਦੇ ਵਿਸ਼ਵ ਪ੍ਰਸਿੱਧ ਸੂਫ਼ੀ ਗਾਇਕ ਵਿਜੇ ਮਨ ਸਾਥੀਆਂ ਸਮੇਤ ਪਿੰਡ ਚੱਕ ਦਾਨਾ (ਸ਼ਹੀਦ ਭਗਤ ਸਿੰਘ ਨਗਰ) ’ਚ ਪ੍ਰੋਗਰਾਮ ਲਗਾਉਣ ਜਾ ਰਹੇ ਸਨ ਕਿ ਉਨ੍ਹਾਂ ਦੀ ਇਨੋਵਾ ਗੱਡੀ ਤੇਜ਼ ਰਫ਼ਤਾਰ ਟਿੱਪਰ ਦੀ ਲਪੇਟ ਵਿਚ ਆ ਗਈ। 
ਪਤਾ ਲੱਗਾ ਹੈ ਕਿ ਵਿਜੇ ਮਨ ਦੇ ਸਿਰ ਵਿਚ ਗੰਭੀਰ ਸੱਟ ਲੱਗੀ ਹੈ ਜਦਕਿ ਉੁਸ ਦੇ ਸਾਥੀਆਂ ਗਾਇਕ ਪ੍ਰੇਮ ਮਾਨ, ਤੇਜਪਾਲ ਤੇਜਾ ਸਮੇਤ ਬਾਕੀ ਸਾਥੀਆਂ ਦੇ ਸਰੀਰ ਦੀਆਂ ਕਈ ਥਾਵਾਂ ਤੋਂ ਹੱਡੀਆਂ ਟੁੱਟ ਗਈਆਂ ਹਨ। ਮੌਕੇ 'ਤੇ ਪਹੁੰਚੇ ਸਮਾਜ ਸੇਵੀ ਦੀਪਕ ਰਸੂਲਪੁਰੀ ਨੇ ਦੱਸਿਆ ਕਿ ਫੱਟੜਾਂ ਨੂੰ ਵੱਖ-ਵੱਖ ਹਸਪਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਹ ਫਿਲੌਰ ਪੁਲਿਸ ਤੋਂ ਟਿੱਪਰ ਡਰਾਈਵਰ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਹਨ।

(For more news apart from  Famous Punjabi Sufi singer Vijay Man seriously injured due to tipper collision with car News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement