Sangrur News : ਲਹਿਰਾ ਗਾਗਾ ਦੀ ਨਹਿਰ ’ਚ ਡੁੱਬੇ ਪਿਓ ਪੁੱਤ 

By : BALJINDERK

Published : Jun 25, 2024, 1:43 pm IST
Updated : Jun 25, 2024, 1:43 pm IST
SHARE ARTICLE
ਮੋਹਨ ਸਿੰਘ (35), ਪ੍ਰਿੰਸ (9) ਫਾਈਲ ਫੋਟੋ
ਮੋਹਨ ਸਿੰਘ (35), ਪ੍ਰਿੰਸ (9) ਫਾਈਲ ਫੋਟੋ

Sangrur News : ਮਾਪਿਆਂ ਦਾ ਇੱਕਲੌਤਾ ਪੁੱਤਰ ਸੀ ਪ੍ਰਿੰਸ, ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਹੈ ਭਾਲ 

Sangrur News : ਲਹਿਰਾ ਗਾਗਾ ’ਚ ਬੀਤੀ ਦਿਨੀਂ ਸ਼ਾਮ ਘੱਗਰ ਬਰਾਂਚ ਨਹਿਰ ਵਿਚ ਪਿਓ ਪੁੱਤਰ ਡੁੱਬ ਗਏ ਸਨ ਜਿਨਾਂ ਦੀ ਅੱਜ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮੋਹਨ ਸਿੰਘ ਪੁੱਤਰ ਤਰਲੋਕ ਸਿੰਘ ਵਾਰਡ ਨੰਬਰ 9 ਉਮਰ 35 ਸਾਲ ਅਤੇ ਉਸ ਦਾ ਪੁੱਤਰ ਪ੍ਰਿੰਸ ਉਮਰ 9 ਸਾਲ ਦੱਸੀ ਜਾ ਰਹੀ ਹੈ। 
ਇਸ ਮੌਕੇ ਦਰਬਾਰਾ ਸਿੰਘ ਹੈਪੀ ਨੇ ਦੱਸਿਆ ਹੈ ਕਿ ਮੋਹਨ ਸਿੰਘ ਅਤੇ ਉਸਦਾ ਪੁੱਤਰ ਪ੍ਰਿੰਸ ਵਿੱਤੀ ਸ਼ਾਮ ਨਹਿਰ ਵਿਚ ਡੁੱਬ ਗਏ ਸਨ। ਮੋਹਨ ਸਿੰਘ ਦੇ ਤਿੰਨ ਬੇਟੀਆਂ ਤੇ ਇੱਕ ਬੇਟਾ ਸੀ। ਮੋਹਨ ਸਿੰਘ ਉੱਪਰ 5 ਸੱਤ ਲੱਖ ਰੁਪਏ ਦਾ ਕਰਜ਼ਾ ਵੀ ਸੀ, ਜਿਸ ਦੇ ਚਲਦਿਆਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਮੋਹਨ ਸਿੰਘ ਨੇ ਆਤਮ ਹੱਤਿਆ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਬੀਤੀ ਸ਼ਾਮ ਤੋਂ ਹੀ ਲਗਾਤਾਰ ਗੋਤਾਖੋਰਾਂ ਦੀ ਮਦਦ ਨਾਲ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜੋ:Kochi airport : ਕੋਚੀ ਹਵਾਈ ਅੱਡੇ 'ਤੇ 19 ਕਰੋੜ ਰੁਪਏ ਦੀ ਕੋਕੀਨ ਜ਼ਬਤ, 2 ਤਨਜ਼ਾਨੀਆ ਦੇ ਯਾਤਰੀ ਗ੍ਰਿਫ਼ਤਾਰ  

ਇਸ ਸਬੰਧੀ ਗੋਤਾਖੋਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ 20 ਸਾਲ ਤੋਂ ਗੋਤਾਖੋਰੀ ਦੀ ਸੇਵਾ ਨਿਭਾ ਰਿਹਾ ਹਾਂ, ਪਰ ਪ੍ਰਸ਼ਾਸਨ ਵੱਲੋਂ ਸਾਡੀ ਕੋਈ ਮਦਦ ਨਹੀਂ ਕੀਤੀ ਜਾ ਰਹੀ। ਅੱਜ ਵੀ ਪੁਲਿਸ ਵੱਲੋਂ ਜਾਣਕਾਰੀ ਮਿਲੀ ਸੀ ਤੇ ਇਥੇ 2 ਵਿਅਕਤੀ ਨਹਿਰ ’ਚ ਡੁੱਬ ਗਏ ਹਨ। ਉਨ੍ਹਾਂ ਦੀ  ਜਲਦ ਹੀ ਭਾਲ ਕਰ ਲਈ ਜਾਵੇਗੀ। 
ਇਸ ਮੌਕੇ ਲਹਿਰਾ ਸਿਟੀ ਦੇ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਹੈ ਕਿ ਸਾਨੂੰ ਬੀਤੀ ਸ਼ਾਮ ਦਾ ਤਲਾਹ ਮਿਲੀ ਸੀ ਕਿ ਪਿਓ ਪੁੱਤ ਨਹਿਰ ’ਚ ਡੁੱਬ ਗਏ ਹਨ, ਉਦੋਂ ਤੋਂ ਹੀ ਅਸੀਂ ਇਹਨਾਂ ਦੋਨਾਂ ਦੀ ਭਾਲ ’ਚ ਲੱਗੇ ਹੋਏ ਹਾਂ। ਪਰ ਅਜੇ ਤੱਕ ਉਹ ਨਹੀਂ ਮਿਲੇ। ਸਾਡੇ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਅਤੇ ਵੱਖ- ਵੱਖ ਨਹਿਰ ਦੇ ਝਾਲਾਂ ’ਤੇ ਭਾਲ ਕੀਤੀ ਜਾ ਰਹੀ ਹੈ।

(For more news apart from Father and son drowned in the canal of Lehra Gaga News in Punjabi, stay tuned to Rozana Spokesman)

Location: India, Punjab, Sangrur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement