Bikram Majithia ਦੀ ਗ੍ਰਿਫ਼ਤਾਰੀ ਉੱਤੇ ਬੋਲੇ ਕੇਂਦਰੀ ਰਾਜ ਮੰਤਰੀ Ravneet Bittu
Published : Jun 25, 2025, 5:46 pm IST
Updated : Jun 25, 2025, 5:46 pm IST
SHARE ARTICLE
Union Minister of State Ravneet Bittu spoke on the arrest of Bikram Majithia
Union Minister of State Ravneet Bittu spoke on the arrest of Bikram Majithia

ਮਜੀਠੀਆ ਖਿਲਾਫ਼ ਸਬੂਤ ਨਾ ਹੋਣ ਕਰਕੇ ਪਹਿਲਾਂ ਵੀ ਕੋਰਟ ਤੋਂ ਰਾਹਤ ਮਿਲੀ- ਬਿੱਟੂ

ਨਵੀਂ ਦਿੱਲੀ: ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਨੂੰਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਸਾਰਾ ਡਰਾਮਾ ਹੈ। ਸਾਢੇ ਤਿੰਨ ਸਾਲ ਹੋ ਗਏ ਤੇ ਕਈ ਸਿੱਟ ਬਣੀਆਂ ਤੇ ਕਈ ਡੀਜੀਪੀ ਬਦਲ ਗਏ ਪਰ ਕੋਰਟ ਜ਼ਮਾਨਤ ਦੇ ਦਿੰਦਾ ਹੈ। ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਸੀ।


ਬਿੱਟੂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਤੋਂ ਜਵਾਬ ਮੰਗਦਾ ਹਾਂ ਕਿ ਤੁਸੀਂ ਕਿਉਂ ਅੱਜ ਮਜੀਠੀਆ ਦੇ ਖਿਲਾਫ਼ ਸਬੂਤ ਪੇਸ਼ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ ਹੈ ਕਿ ਸਪੋਕਸਪਰਸਨ ਜੋਂ ਬੋਲਣਗੇ ਉਨ੍ਹਾਂ  ਨੂੰ ਪੁੱਛਦਾ ਹਾਂ ਕਿ ਤੁਹਾਡੇ ਕੋਲ ਕੋਈ ਠੋਸ ਸਬੂਤ ਨਹੀਂ ਹੈ ਅਤੇ ਵਿਜੀਲੈਂਸ ਦੁਆਰਾ ਕਈ ਵਾਰੀ ਪੁੱਛਗਿੱਛ ਕੀਤੀ ਗਈ ਪਰ ਕੁਝ ਨਹੀਂ ਮਿਲਿਆ।

ਰਵਨੀਤ ਬਿੱਟੂ ਨੇ ਕਿਹਾ ਹੈ ਕਿ ਮਈ ਵਿੱਚ ਤਿੰਨ  ਅਧਿਕਾਰੀ ਮੁਅੱਤਲ ਕੀਤੇ ਤੇ ਹੁਣ ਬਹਾਲ ਕਰ ਕੇ ਅਫਸਰਾਂ ਨੂੰ ਵਰਤਿਆ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ 2027 ਤੋਂ ਬਾਅਦ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ। ਉਨ੍ਹਾਂ ਨੇ ਕਿਹਾ ਹੈ ਕਿ ਇਹੀ ਅਧਿਕਾਰੀ ਉਦੋਂ ਫੜਨਗੇ ਜਦੋਂ ਇਹ ਸੀਐੱਮ ਨਹੀਂ ਰਹਿਣਗੇ।
ਬਿੱਟੂ ਨੇ ਕਿਹਾ ਹੈ ਕਿ ਸਰਕਾਰੀ ਅਧਿਕਾਰੀ ਕੀ ਕਰਨਗੇ ਉਹ ਤਾਂ ਸਿਰਫ਼ ਮੁਲਾਜ਼ਮ ਹਨ। ਬਿੱਟੂ ਨੇ ਕਿਹਾ ਹੈ ਕਿ ਪਹਿਲਾਂ ਅਧਿਕਾਰੀ ਨਿਰਪੱਖ ਜਾਂਚ ਕਰਦੇ ਸਨ ਪਰ ਹੁਣ ਸਰਕਾਰ ਆਪਣਾ ਪੱਖ ਪੂਰਨ ਲਈ ਸਰਕਾਰੀ ਅਧਿਕਾਰੀਆਂ ਨੂੰ ਵਰਤਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਐਕਸ਼ਨ ਨਾਲ ਦੋਸ਼ ਨਹੀ ਸਗੋਂ ਉਸ ਦੁੱਧ ਧੋਤਾ ਕਰ ਰਹੇ ਹੋ।ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਐਂਮਰਜੈਂਸੀ ਵਰਗੇ ਪੰਜਾਬ ਦੇ ਹਾਲਾਤ ਬਣ ਰਹੇ ਹਨ। ਇਸ ਲਈ ਪੰਜਾਬ ਸਰਕਾਰ ਨੂੰ ਚੰਗੀ ਸਿਆਸਤ ਕਰਨੀ ਚਾਹੀਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement