
ਹਲਕਾ ਵਿਧਾਇਕ ਬਖਸ਼ੀਸ਼ ਸਿੰਘ ਵਿਰਕ ਨੇ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੂਬੇ ਦੀ ਕਮਾਨ ਸੰਭਾਲੀ ਹੈ, ਸੂਬੇ ਦੇ ਲੋਕਾਂ ਨੂੰ ਜਾਤੀਵਾਦ...
ਅਸੰਧ, ਹਲਕਾ ਵਿਧਾਇਕ ਬਖਸ਼ੀਸ਼ ਸਿੰਘ ਵਿਰਕ ਨੇ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੂਬੇ ਦੀ ਕਮਾਨ ਸੰਭਾਲੀ ਹੈ, ਸੂਬੇ ਦੇ ਲੋਕਾਂ ਨੂੰ ਜਾਤੀਵਾਦ, ਖੇਤਰੀਵਾਦ ਅਤੇ ਭਾਈ-ਭਤੀਜਾ ਵਾਦ ਤੋਂ ਮੁਕਤੀ ਮਿਲੀ ਹੈ। ਨੌਕਰੀਆਂ 'ਚ ਪਾਰਦਿਸ਼ਤਾ, ਸੂਬੇ ਦੇ ਸਾਰੇ ਵਿਭਾਗਾਂ ਨੂੰ ਆਨਲਾਈਨ ਕਰ ਕੇ ਸੂਬੇ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਤੋਂ ਮੁਕਤੀ ਦਿਵਾਉਣ ਦਾ ਕੰਮ ਕੀਤਾ ਹੈ।
ਖਿਜ਼ਰਾਵਾਦ ਰੋਡ 'ਤੇ ਸੀਨੀਅਰ ਵਰਕਰ ਪਵਨ ਮਿਤਲ ਨੇ ਅਪਣੇ ਨਿਵਾਸ 'ਤੇ ਵਿਧਾਇਕ ਬਖਸ਼ੀਸ਼ ਸਿੰਘ ਦਾ ਸਵਾਗਤੀ ਸਵਾਗਤੀ ਸਮਾਗਮ ਕਰਵਾਇਆ। ਇਸ ਮੌਕੇ ਵਿਧਾਇਕ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਅਸੰਧ ਦੇ ਸਾਰੇ ਪਿੰਡਾਂ 'ਚ ਵਿਕਾਸ ਦੀ ਝੜੀ ਲੱਗੀ ਪਈ ਹੈ। ਸ਼ਹਿਰ ਦੀਆਂ ਸਾਰੀਆਂ ਗਲੀਆਂ ਟਾਇਲਾਂ ਲਗਾਕੇ ਪੱਕੀਆਂ ਕੀਤੀਆਂ ਗਈਆਂ ਹਨ। ਸ਼ਹਿਰ ਦੇ ਸੁੰਦਰੀਕਰਨ ਲਈ ਤਿੰਨ ਪਾਰਕਾਂ ਬਣਾਈਆਂ ਗਈ ਹਨ।
Manohar lal Khattar
ਉਨ੍ਹਾਂ ਕਿਹਾ ਕਿ 2019 ਚੋਣਾਂ ਲਈ ਵਰਕਰ ਤਿਆਰ ਰਹਿਣ। ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਦੇ ਆਸ਼ੀਰਵਾਦ ਨਾਲ ਦੇਸ਼ 'ਚ ਨਰਿੰਦਰ ਮੋਦੀ ਤੇ ਸੂਬੇ 'ਚ ਮਨੋਹਰ ਲਾਲ ਖੱਟਰ ਵੱਡੀ ਲੀਡ ਨਾਲ ਜਿੱਤ ਕੇ ਸਰਕਾਰ ਬਣਾਉਣਗੇ। ਇਸ ਮੌਕੇ ਪਵਨ ਮਿਤਲ, ਸ਼ਿਵ ਮਿਤਲ, ਕਲੀ ਰਾਮ, ਸਾਧੂ ਰਾਮ ਮਿਤਲ, ਸੋਨੂ ਮਿਤਲ, ਸਤੀਸ਼ ਵਰਮਾ, ਨਗਰ ਨਿਗਮ ਚੇਅਰਮੈਨ ਦੀਪਕ ਛਾਬੜਾ ਸਮੇਤ ਹੋਰਨਾਂ ਨੇ ਵਿਧਾਇਕ ਬਖਸ਼ੀਸ਼ ਸਿੰਘ ਦਾ ਸਨਮਾਨ ਕੀਤਾ।