ਕੈਪਟਨ ਸਰਕਾਰ ਦਾ ਵਿਕਾਸ ਲਈ ਕੋਈ ਏਜੰਡਾ ਨਹੀਂ : ਸੁਖਬੀਰ ਸਿੰਘ
Published : Jul 25, 2018, 3:24 am IST
Updated : Jul 25, 2018, 3:24 am IST
SHARE ARTICLE
Sukhbir Singh Badal
Sukhbir Singh Badal

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਹਰਿਮੰਦਰ ਸਾਹਿਬ ਨਤਮਸਤਕ ਹੋਏ..........

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਹਰਿਮੰਦਰ ਸਾਹਿਬ ਨਤਮਸਤਕ ਹੋਏ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾ ਪੁਲਿਸ ਤੇ ਵਿਜੀਲੈਸ  ਨੂੰ ਤਾੜਨਾ ਕੀਤੀ ਕਿ ਉਹ ਅਕਾਲੀ ਵਰਕਰਾਂ ਤੇ ਝੂਠੇ ਪਰਚੇ ਦਰਜ ਕਰਨ ਤੋ  ਬਾਜ ਆਉਣ ਨਹੀ ਤਾਂ ਉਨਾ ਨੂੰ ਗੰਭੀਰ ਸਿੱਟੇ ਭੁਗਤਣੇ ਪਾਣਗੇ । ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨ ਦੇ ਕਾਬਿਲ ਨਹੀਂ। ਜੇਕਰ ਕੈਪਟਨ ਅਮਰਿੰਦਰ ਵਾਂਗ ਕੇਦਰ ਵਿੱਚ ਰਾਹੁਲ ਗਾਂਧੀ ਦੀ ਹਕੂਮਤ ਬਣ ਗਈ

ਤਾਂ ਭਾਰਤ ਦਾ ਹਸ਼ਰ ਪੰਜਾਬ ਵਰਗਾ ਹੋਵੇਗਾ, ਜਿਥੇ ਡੇਢ ਸਾਲ  ਵਿਚ ਕਾਂਗਰਸੀਆਂ ਇਕ ਵੀ ਪ੍ਰਾਜੈਕਟ ਜਨਤਕ ਹਿਤਾਂ ਵਿਚ ਨਹੀ ਲਾਇਆ। ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਨੂੰ ਨਿਸ਼ਾਨੇ ਤੇ ਲੈਦਿਆਂ ਕਿਹਾ ਕਿ ਗਲਾਂ ਕਰਨ ਲਈ ਉਹ  ਤਕੜਾ ਪਰ ਮੰਤਰਾਲਾ ਚਲਾਉਣਾ ਉਸ ਦੇ ਵੱਸ ਵਿੱਚ ਨਹੀ ਹੈ। ਸਿੱਧੂ ਕੇਵਲ ਲਾਫਟਰ ਚੈਨਲ ਜੋਗਾ ਹੀ ਹੈ ਜਿਸ ਨੂੰ ਮੰਤਰੀ ਮੰਡਲ ਚੋ ਅਸਤੀਫਾ ਦੇ ਦੇਣਾ ਚਾਹੀਦਾ ਹੈ । ਉਹ ਸੈਰ ਸਪਾਟਾ ਵਿਭਾਗ ਨੂੰ ਪ੍ਰਫੂਲਤ ਕਰਨ ਚ ਬੁਰੀ ਤਰਾਂ ਫੇਲ ਹੋਇਆ । 

ਉਨਾ ਦੋਸ਼ ਲਾਇਆ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਹੀ ਹੈ , ਇਸ ਨੂੰ  ਅਫਸਰਸ਼ਾਹੀ ਚਲਾ ਰਹੀ ਹੈ , ਜੋ ਜਨਤਾ ਪ੍ਰਤੀ ਜਵਾਬ ਦੇ ਨਹੀ । ਉਨਾ ਦਾਅਵਾ ਕੀਤਾ ਕਿ ਕੈਪਟਨ ਸਰਕਾਰ ਪੰਜਾਬ ਦੇ ਲੋਕਾਂ ਤੇ ਟੈਕਸਾਂ ਦਾ ਭਾਰ ਲੱਦਣ  ਜਾ ਰਹੀ ਹੈ। ਆਪ ਦੇ ਦੋ ਵਿਧਾਇਕਾਂ ਨੂੰ ਕਨੇਡਾ ਤੋ ਵਾਪਸ ਭੇਜਣ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ  ਇਨਾ ਨੂੰ ਭਾਰਤ ਚੋ ਡਿਪੋਰਟ ਕਰਨ ਦੀ ਜਰੂਰਤ ਹੈ । ਡੋਪ ਟੈਸਟ ਪੰਜਾਬ ਨੂੰ ਬਦਨਾਮ ਕਰ ਰਹੇ ਹਨ। ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਸਮੇ ਸੁਖਬੀਰ ਸਿੰਘ ਬਾਦਲ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿ ਗੁਰਬਚਨ ਸਿੰਘ ਨੇ ਮੁਲਾਕਾਤ ਵੀ ਕੀਤੀ । 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement