ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਕਾਰਾ
Published : Jul 25, 2018, 3:21 am IST
Updated : Jul 25, 2018, 3:21 am IST
SHARE ARTICLE
Police couple arrested in murder case
Police couple arrested in murder case

ਦੋ ਦਿਨ ਪਹਿਲਾਂ ਪਿੰਡ ਜਗਤਪੁਰਾ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਕ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ ਵਿਚ ਕਥਿਤ ਮੁਲਜ਼ਮ ਦੇ ਮ੍ਰਿਤਕ ਦੀ ਪਤਨੀ............

ਸੁਨਾਮ ਊਧਮ ਸਿੰਘ ਵਾਲਾ : ਦੋ ਦਿਨ ਪਹਿਲਾਂ ਪਿੰਡ ਜਗਤਪੁਰਾ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਕ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ ਵਿਚ ਕਥਿਤ ਮੁਲਜ਼ਮ ਦੇ ਮ੍ਰਿਤਕ ਦੀ ਪਤਨੀ ਨਾਲ ਨਾਜਾਇਜ਼ ਸਬੰਧ ਵੀ ਉਜਾਗਰ ਹੋ ਗਏ ਹਨ। ਪੁਲਿਸ ਵਲੋਂ ਕਾਬੂ ਕੀਤੇ ਮੁਲਜਮ ਨੇ ਪੁਛਗਿੱਛ ਦੌਰਾਨ ਮ੍ਰਿਤਕ ਦੀ ਪਤਨੀ ਨਾਲ ਨਾਜਾਇਜ਼ ਸਬੰਧਾਂ ਦੀ ਗੱਲ ਕਬੂਲ ਕਰ ਲਈ ਹੈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਥਾਨਕ ਉਪ ਕਪਤਾਨ ਪੁਲਿਸ ਹਰਦੀਪ ਸਿੰਘ ਨੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿੰਆਂ ਦਸਿਆ

ਕਿ ਦੋ ਦਿਨ ਪਹਿਲਾਂ ਪਿੰਡ ਜਗਤਪੁਰਾ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਪ੍ਰਦੀਪ ਕੁਮਾਰ ਉਰਫ਼ ਲੱਖੀ ਬਾਬਾ ਨਾਮੀਂ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ ਵਿਚ ਥਾਣਾ ਸਿਟੀ ਸੁਨਾਮ ਦੇ ਐਸ ਐਚ ਓ ਇੰਸਪੈਕਟਰ ਭਰਪੂਰ ਸਿੰਘ ਸਮੇਤ ਹੋਰਨਾਂ ਪੁਲਿਸ ਕਰਮਚਾਰੀਆਂ ਵਲੋਂ ਮਾਮਲੇ ਦੀ ਤੈਅ ਤੱਕ ਜਾਣ ਲਈ ਕਤਲ ਦੇ ਮੁੱਖ ਮੁਲਜਮ ਗੁਰਸੇਵਕ ਸਿੰਘ ਵਾਸੀ ਨੀਲੋਵਾਲ ਨੇ ਕੀਤੀ ਪੁਛਗਿੱਛ ਦੌਰਾਨ ਮ੍ਰਿਤਕ ਦੀ ਪਤਨੀ ਨਾਲ ਨਾਜਾਇਜ਼ ਸਬੰਧਾਂ ਦੀ ਗੱਲ ਕਬੂਲ ਕੀਤੀ ਹੈ ਜਿਸ ਤੋਂ ਬਾਅਦ ਮ੍ਰਿਤਕ ਪ੍ਰਦੀਪ ਕੁਮਾਰ ਦੀ ਪਤਨੀ ਪ੍ਰਿਯੰਕਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਉਨ੍ਹਾਂ ਦਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਗੁਰਸੇਵਕ ਸਿੰਘ ਨੇ ਮੰਨਿਆ ਹੈ ਕਿ ਮੈਂ ਅਤੇ ਪ੍ਰਿਯੰਕਾ ਨੇ ਪ੍ਰਦੀਪ ਕੁਮਾਰ ਉਰਫ ਲੱਖੀ ਬਾਬਾ ਨੂੰ ਰਾਹ ਵਿਚ ਰੋੜਾ ਸਮਝਦੇ ਹੋਏ ਕਰੀਬ ਇਕ ਮਹੀਨਾ ਪਹਿਲਾਂ ਐਕਸੀਡੈਂਟ ਵਿੱਚ ਮਾਰਨ ਦੀ ਵਿਉਂਤ ਬਣਾਈ ਸੀ ਲੇਕਿਨ ਗੱਡੀ ਦਾ ਇੰਤਜਾਮ ਨਾ ਹੋ ਸਕਣ ਕਾਰਨ ਪਲਾਨ ਸਿਰੇ ਨਾ ਚੜ੍ਹ ਸਕਿਆ। ਡੀ ਐਸ ਪੀ ਹਰਦੀਪ ਸਿੰਘ ਨੇ ਕਿਹਾ ਕਿ ਮੁਲਜਮਾਂ ਨੇ ਕਬੂਲ ਕੀਤਾ ਕਿ ਕੋਈ ਹੋਰ ਚਾਰਾ ਨਾ ਚਲਦਾ ਦੇਖਕੇ ਅਸੀਂ ਆਪਸੀ ਸਲਾਹ ਨਾਲ ਪ੍ਰਦੀਪ ਕੁਮਾਰ ਦਾ ਕਤਲ ਕਰ ਦਿਤਾ ਹੈ। ਪੁਲਿਸ ਮੁਤਾਬਿਕ ਗੁਰਸੇਵਕ ਸਿੰਘ ਅਤੇ ਪ੍ਰਿਯੰਕਾ ਦੀ ਦੋਸਤੀ ਹੋਣ ਤੋਂ ਬਾਅਦ ਵਿਦੇਸ਼ ਜਾਣ ਲਈ ਵੀ ਚਾਰਾਜੋਈ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਭਰਾ ਰਮਨ ਕੁਮਾਰ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਕਿਹਾ ਕਿ ਗੁਰਸੇਵਕ ਸਿੰਘ ਮੇਰੇ ਭਰਾ ਪ੍ਰਦੀਪ ਕੁਮਾਰ ਪਾਸੋ ਸਾਢੇ ਅੱਠ ਲੱਖ ਰੁਪਏ ਲੈਣ ਦੀ ਮੰਗ ਕਰਦਾ ਆ ਰਿਹਾ ਸੀ ਪਰੰਤੂ ਉਹ ਕੋਈ ਪੈਸਾ ਨਾ ਦੇਣ ਦੀ ਕਹਿ ਰਿਹਾ ਸੀ।  ਦਸਣਯੋਗ ਹੈ ਕਿ ਮ੍ਰਿਤਕ ਪਰਦੀਪ ਕੁਮਾਰ ਅਤੇ ਪ੍ਰਿਯੰਕਾ ਦੇ ਦੋ ਬੱਚੇ ਇਕ ਲੜਕੀ 8 ਸਾਲ ਅਤੇ 7 ਸਾਲ ਦਾ ਇਕ ਲੜਕਾ ਹੈ। ਥਾਣਾ ਸਿਟੀ ਦੇ ਐਸ ਐਚ ਓ ਭਰਪੂਰ ਸਿੰਘ ਨੇ ਕਿਹਾ ਕਿ ਕਾਬੂ ਕੀਤੇ ਦੋਹਾਂ ਮੁਲਜ਼ਮਾਂ ਨੂੰ ਪੇਸ਼ ਅਦਾਲਤ ਕਰ ਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement