ਪਾਣੀ 'ਚ ਘਿਰੇ ਪਿੰਡਾਂ ਦੇ ਬਚਾਅ 'ਚ ਪੰਜਾਬ ਸਰਕਾਰ ਨੇ ਬਹੁਤ ਦੇਰੀ ਕੀਤੀ : ਖਹਿਰਾ
Published : Jul 25, 2019, 10:28 am IST
Updated : Jul 25, 2019, 10:28 am IST
SHARE ARTICLE
Sukhpal Singh Khaira
Sukhpal Singh Khaira

ਖਹਿਰਾ ਨੇ ਕਿਹਾ ਕਿ ਘੱਗਰ ਨਦੀਂ ਵਿੱਚ ਪਏ ਪਾੜ ਕਾਰਨ ਆਏ ਹੜਾਂ ਦੇ ਨੁਕਸਾਨ ਦਾ ਪੈਮਾਨਾ ਲਗਾਉਣ ਲੈਣ ਅਤੇ ਹੱਲ ਕੱਢਣ ਵਿੱਚ ਕੈਪਟਨ ਸਰਕਾਰ ਪੂਰੀ ਤਰਾਂ ਨਾਲ ਅਸਫਲ ਰਹੀ ਹੈ।

ਚੰਡੀਗੜ੍ਹ (ਨੀਲਭਲਿੰਦਰ): ਪੰਜਾਬ ਏਕਤਾ ਪਾਰਟੀ ਪ੍ਰਧਾਨ ਅਤੇ ਭੁੱਲਥ ਦੇ ਐਮ.ਐਲ.ਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਘੱਗਰ ਨਦੀਂ ਵਿੱਚ ਪਏ ਪਾੜ ਕਾਰਨ ਆਏ ਹੜਾਂ ਦੇ ਨੁਕਸਾਨ ਦਾ ਪੈਮਾਨਾ ਲਗਾਉਣ ਲੈਣ ਅਤੇ ਹੱਲ ਕੱਢਣ ਵਿੱਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਪੂਰੀ ਤਰਾਂ ਨਾਲ ਅਸਫਲ ਰਹੀ ਹੈ ਜਿਸ ਕਾਰਨ ਸੰਗਰੂਰ ਅਤੇ ਪਟਿਆਲਾ ਜਿਲੇ ਦੇ ਅੱਧੀ ਦਰਜਨ ਪਿੰਡਾਂ ਦੇ ਘਰ, ਫਸਲਾਂ ਅਤੇ ਮਾਲ ਡੰਗਰ ਪੂਰੀ ਤਰਾਂ ਨਾਲ ਖਤਮ ਹੋ ਗਏ।

Captain Amarinder SinghCaptain Amarinder Singh

ਇਕ ਬਿਆਨ ਜਾਰੀ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਘੱਗਰ ਨਦੀ ਵਿੱਚ ਪਏ ਪਾੜ ਦੇ ਚਾਰ ਦਿਨ ਬਾਅਦ ਨੀਂਦ ਵਿੱਚੋਂ ਜਾਗੀ ਜਦਕਿ ਅਨੇਕਾਂ ਪਿੰਡਾਂ ਦੇ ਲੋਕ ਬਿਨਾਂ ਖਾਣੇ, ਬਿਨਾਂ ਪਾਣੀ ਅਤੇ ਬੁਨਿਆਦੀ ਜਰੂਰਤਾਂ ਦੇ ਜੀਣ ਲਈ ਮਜਬੂਰ ਸਨ। ਮੀਡੀਆ ਵਲੋਂ ਸੰਗਰੂਰ ਦੀ ਸਬ ਡਵੀਜਨ ਮੂਣਕ ਦੇ ਪਿੰਡਾਂ ਅਤੇ ਪਟਿਆਲਾ ਜ਼ਿਲ੍ਹੇ ਦੇ ਕੁੱਝ ਹਿੱਸਿਆਂ ਦੇ ਤਰਸਯੋਗ ਹਲਾਤ ਸਾਹਮਣੇ ਲਿਆ ਦਿੱਤੇ ਸਨ ਪਰੰਤੂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਬਹੁਤ ਥੋੜੀ ਜਿਹੀ ਮਦਦ ਦੇਣ ਵਿੱਚ ਬਹੁਤ ਜਿਆਦਾ ਦੇਰੀ ਕਰ ਦਿੱਤੀ। ਉਹਨਾਂ ਮੰਗ ਕੀਤੀ ਕਿ ਫਸਲਾਂ, ਮਾਲ ਡੰਗਰਾਂ ਅਤੇ ਘਰਾਂ ਦੇ ਹੋਏ ਨੁਕਸਾਨ ਦਾ 100 ਫ਼ੀ ਸਦੀ ਮੁਆਵਜ਼ਾ ਦਿਤਾ ਜਾਵੇ।

GhaggarGhaggar

ਖਹਿਰਾ ਨੇ ਕਿਹਾ ਕਿ ਪਾੜ ਦੇ ਅਗਲੇ ਦਿਨ ਮੌਕੇ ਦਾ ਜਾਇਜ਼ਾ ਲੈਣ ਵਾਲੇ ਗੈਰਜ਼ਿੰਮੇਵਾਰ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦਾਅਵਾ ਕੀਤਾ ਸੀ ਕਿ ਸੂਬਾ ਸਰਕਾਰ ਕੋਲ ਘੱਗਰ ਦੇ ਕੰਡਿਆਂ ਦੀ ਮੁਰੰਮਤ ਕਰਨ ਲਈ ਫ਼ੰਡ ਹੀ ਨਹੀਂ ਹਨ। ਮੰਤਰੀ ਵਲੋਂ ਫ਼ੰਡਾਂ ਦੀ ਘਾਟ ਬਾਰੇ ਦਿਤੇ ਬਿਆਨ ਉਪਰ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਸਫਾਈ ਮੰਗੀ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦਾ ਮਾਲੀਆ ਗੈਰਕਾਨੂੰਨੀ ਮਾਈਨਿੰਗ ਅਤੇ ਸ਼ਰਾਬ ਮਾਫੀਆ ਦੇ ਰਾਹੀ ਸੱਤਾਧਾਰੀ ਪਾਰਟੀ ਦੇ ਆਗੂਆਂ ਦੀਆਂ ਜੇਬਾਂ ਵਿਚ ਜਾ ਰਿਹਾ ਹੈ ਅਤੇ ਇਸ ਕਾਰਨ ਸਰਕਾਰੀ ਖ਼ਜ਼ਾਨਾ ਖਾਲੀ ਹੈ।

Sukhpal Khaira Sukhpal Khaira

ਉਨ੍ਹਾਂ ਕਿਹਾ ਕਿ ਐਡਮੀਨਿਸਟਰੇਸ਼ਨ ਦੀ ਨਾਕਾਮੀ ਨੂੰ ਲੁਕਾਉਣ ਅਤੇ ਅਪਣੀ ਅਸਫ਼ਲਤਾ ਉਪਰ ਪਰਦਾ ਪਾਉਣ ਲਈ ਕੈਪਟਨ ਅਮਰਿੰਦਰ ਸਿੰਘ ਪਾਣੀ ਵਿਚ ਫਸੇ ਪਿੰਡਾਂ ਦਾ ਹਵਾਈ ਸਰਵੇਖਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਮੇਂ ਦੀ ਮੰਗ ਇਹ ਸੀ ਕਿ ਪਾੜ ਨੂੰ ਬੰਦ ਕੀਤਾ ਜਾਵੇ ਅਤੇ ਪਾਣੀ ਵਿਚ ਫਸੇ ਪਿੰਡ ਵਾਸੀਆਂ ਕੋਲ ਪਹੁੰਚਿਆ ਜਾਵੇ ਅਤੇ ਐਡਮੀਨਿਸਟਰੇਸ਼ਨ ਦੋਵਾਂ ਕੰਮਾਂ ਵਿਚ ਫੇਲ ਰਹੀ ਹੈ। ਉਨ੍ਹਾਂ ਇਲਜਾਮ ਲਗਾਇਆ ਕਿ ਕਿਸੇ ਵੀ ਸਰਕਾਰ ਨੇ ਗੁਆਂਢੀ ਹਰਿਆਣਾ ਨਾਲ ਘੱਗਰ ਨਦੀ ਦੇ ਮਸਲੇ ਦਾ ਹੱਲ ਕਰਨ ਲਈ ਗੰਭੀਰ ਕੋਸ਼ਿਸ਼ਾਂ ਨਹੀਂ ਕੀਤੀਆਂ ਅਤੇ ਦੋਵੇਂ ਅਕਾਲੀ ਅਤੇ ਕਾਂਗਰਸੀ ਆਗੂ ਇਕ ਦੂਸਰੇ ਉੱਪਰ ਇਲਜਾਮ ਲਗਾ ਰਹੇ ਹਨ।

Ghaggar river water Ghaggar river water

ਖਹਿਰਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਜਿਆਦਾ ਬਾਰਿਸ਼ ਦੀ ਉਮੀਦ ਹੈ ਅਤੇ ਉਨ੍ਹਾਂ ਖਦਸ਼ਾ ਜਤਾਇਆ ਕਿ ਤਿਆਰੀ ਦੀ ਘਾਟ ਕਾਰਨ ਘੱਗਰ ਵਰਗੀ ਸਥਿਤੀ ਪੰਜਾਬ ਦੇ ਹੋਰਨਾਂ ਸਥਾਨਾਂ ਉੱਪਰ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਵਾਟਰ ਕਮੀਸ਼ਨ ਦੀਆਂ ਹਦਾਇਤਾਂ ਅਨੁਸਾਰ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਹੜ ਕਾਬੂ ਕਰਨ ਅਤੇ ਬਰਸਾਤੀ ਪਾਣੀ ਦੀ ਵਰਤੋਂ ਵਾਸਤੇ ਕਦਮ ਚੁੱਕਣ ਵਿੱਚ ਅਸਫਲ ਰਹੀਆਂ ਹਨ।

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement