ਸੰਨੀ ਇਨਕਲੇਵ 'ਚ ਪੁਲਿਸ ਅਤੇ ਬਦਮਾਸ਼ਾਂ ਦਰਮਿਆਨ ਮੁਕਾਬਲਾ
Published : Jul 25, 2020, 9:24 am IST
Updated : Jul 25, 2020, 9:24 am IST
SHARE ARTICLE
Moga gangster, four aides arrested after shootout in Kharar
Moga gangster, four aides arrested after shootout in Kharar

ਬਦਮਾਸ਼ ਜਾਨ ਬੁੱਟਰ ਅਤੇ ਉਸ ਦੇ ਚਾਰ ਸਾਥੀ ਗ੍ਰਿਫ਼ਤਾਰ

ਖਰੜ, ਐਸ.ਏ.ਐਸ. ਨਗਰ 24 ਜੁਲਾਈ (ਪੰਕਜ ਚੱਢਾ, ਸੁਖਦੀਪ ਸਿੰਘ ਸੋਈ): ਖਰੜ ਦੇ ਸੰਨੀ ਇਨਕਲੇਵ ਵਿਚ ਅੱਜ ਦੁਪਹਿਰ ਵੇਲੇ ਹੋਏ ਮੁਕਾਬਲੇ ਤੋਂ ਬਾਅਦ ਪੁਲਿਸ ਵਲੋਂ ਗੈਂਗਸਟਰ ਜਾਨ ਬੁੱਟਰ ਅਤੇ ਉਸ ਦੇ ਚਾਰ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮੌਕੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਈ ਗੋਲੀਬਾਰੀ ਤੋਂ ਬਾਅਦ ਜਾਨ ਬੁੱਟਰ ਦੀ ਲੱਤ ਵਿਚ ਗੋਲੀ ਲੱਗਣ ਉਪਰੰਤ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

File Photo File Photo

ਮੌਕੇ ਉਤੇ ਪੁਲਿਸ ਨੇ 6 ਰਿਵਾਲਵਰ ਅਤੇ ਬਦਮਾਸ਼ਾਂ ਵਲੋਂ ਵਰਤੀ ਜਾ ਰਹੀ ਇਕ ਓਪਨ ਜੀਪ ਵੀ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਦੀ ਇਹ ਕਾਰਵਾਈ ਦੁਪਹਿਰ ਤਿੰਨ ਵਜੇ ਦੇ ਕਰੀਬ ਆਰੰਭ ਹੋਈ ਅਤੇ 15-20 ਮਿੰਟਾਂ ਵਿਚ ਹੀ ਇਹ ਕਾਰਵਾਈ ਮੁਕੰਮਲ ਕਰ ਲਈ ਗਈ। ਇਸ ਦੌਰਾਨ ਪੁਲਿਸ ਵਲੋਂ ਜਾਨ ਬੁੱਟਰ ਸਮੇਤ ਉਸਦੇ ਸਾਰੇ ਸਾਥੀਆਂ ਨੂੰ ਕਾਬੂ ਕਰ ਲਿਆ ਗਿਆ ਅਤੇ ਜ਼ਖ਼ਮੀ ਹੋਏ ਜਾਨ ਬੁੱਟਰ ਨੂੰ ਹਸਪਤਾਲ ਭਿਜਵਾ ਦਿਤਾ ਗਿਆ ਸੀ। ਫ਼ਲੈਟ ਦੀ ਤਲਾਸ਼ੀ ਲੈਣ ਤੋਂ ਬਾਅਦ ਉੱਥੋਂ 6 ਰਿਵਾਲਵਰ ਵੀ ਬਰਾਮਦ ਕੀਤੇ ਗਏ ਹਨ।

ਪੁਲਿਸ ਵਲੋਂ ਮੌਕੇ ਉਤੇ ਇਕ ਖੁਲ੍ਹੀ ਜੀਪ ਵੀ ਬਰਾਮਦ ਕੀਤੀ ਗਈ ਹੈ ਜਿਸ ਉਤੇ ਬੈਠ ਕੇ ਇਹ ਸਾਰੇ ਗੇੜੀਆਂ ਮਾਰਦੇ ਹੁੰਦੇ ਸੀ। ਆਸਪਾਸ ਰਹਿਣ ਵਾਲੇ ਲੋਕਾਂ ਅਨੁਸਾਰ ਇਹ ਲੋਕ ਕੁੱਝ ਸਮਾਂ ਪਹਿਲਾਂ ਹੀ ਇੱਥੇ ਰਹਿਣ ਆਏ ਸੀ ਅਤੇ ਪਿਛਲੇ ਕੁੱਝ ਦਿਨਾਂ ਤੋਂ ਇੱਥੇ ਕਾਫ਼ੀ ਜ਼ਿਆਦਾ ਲੋਕ ਆਉਂਦੇ ਜਾਂਦੇ ਸੀ। ਮੌਕੇ ਉਤੇ ਖਰੜ ਦੇ ਥਾਣਾ ਸਿਟੀ, ਥਾਣਾ ਸਦਰ, ਸੀ ਆਈ ਏ ਸਟਾਫ਼ ਦੇ ਐਸ ਐਚ ਓ ਸਮੇਤ ਵੱਡੀ ਗਿਣਤੀ ਪੁਲਿਸ ਫ਼ੋਰਸ ਪਹੁੰਚੀ ਹੋਈ ਸੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement