
ਰੂਪਨਗਰ ਜੇਲ 'ਚ ਬੰਦ ਸ਼ਿਵ ਸੈਨਿਕ ਸੁਧੀਰ ਸੂਰੀ (56) ਪੁੱਤਰ ਹਰਬੰਸ ਲਾਲ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ ਹੈ।
ਰੂਪਨਗਰ, 24 ਜੁਲਾਈ (ਪਪ) : ਰੂਪਨਗਰ ਜੇਲ 'ਚ ਬੰਦ ਸ਼ਿਵ ਸੈਨਿਕ ਸੁਧੀਰ ਸੂਰੀ (56) ਪੁੱਤਰ ਹਰਬੰਸ ਲਾਲ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ ਹੈ। ਐਨ.ਆਰ.ਆਈ. ਸਿੱਖਾਂ ਬਾਰੇ ਭੱਦੀ ਸ਼ਬਦਾਵਲੀ ਬੋਲਣ ਦੇ ਦੋਸ਼ਾਂ ਹੇਠ ਸੂਰੀ ਨੂੰ ਰੂਪਨਗਰ ਜੇਲ 'ਚ ਬੰਦ ਕੀਤਾ ਹੋਇਆ ਹੈ, ਜਿਸ ਨੂੰ ਪੁਲਿਸ ਇੰਦੌਰ ਤੋਂ ਕਾਬੂ ਕਰ ਕੇ ਲਿਆਈ ਸੀ। ਕੋਰੋਨਾ ਵਾਇਰਸ ਦੀ ਪੁਸ਼ਟੀ ਸਿਵਲ ਸਰਜਨ ਡਾ. ਐਚ.ਐਨ. ਸ਼ਰਮਾ ਨੇ ਕੀਤੀ ਹੈ। ਰੂਪਨਗਰ ਜੇਲ 'ਚ ਸੂਰੀ ਨੂੰ ਵੱਖਰੀ ਬੈਰਕ 'ਚ ਰਖਿਆ ਗਿਆ ਹੈ ਅਤੇ ਜੇਲ 'ਚੋਂ ਇਕ ਖਾੜਕੂ, 5 ਗੈਂਗਸਟਰਾਂ ਸਮੇਤ 21 ਸ਼ੱਕੀ ਅਪਰਾਧੀ ਪਿਛੋਕੜ ਵਾਲੇ ਹਵਾਲਾਤੀਆਂ ਨੂੰ ਵੀ ਰੂਪਨਗਰ ਜੇਲ 'ਚੋਂ ਤਬਦੀਲ ਕਰ ਕੇ ਪਟਿਆਲਾ ਅਤੇ ਨਾਭਾ ਜੇਲ ਵਿਚ ਤਬਦੀਲ ਕਰ ਦਿਤਾ ਗਿਆ ਸੀ।