
ਪਜੰਾਬ 'ਚ ਕੋਰੋਨਾ ਕਹਿਰ ਜਾਰੀ ਹੈ ਅਤੇ ਪਿਛਲੇ ਬੀਤੇ 24 ਘੰਟੇ ਦੌਰਾਨ ਇਕ ਦਿਨ ਅੰਦਰ ਹੀ ਜਿਥੇ 5 ਹੋਰ ਮੌਤਾਂ
ਚੰਡੀਗੜ੍ਹ, 24 ਜੁਲਾਈ (ਗੁਰਉਪਦੇਸ਼ ਭੁੱਲਰ): ਪਜੰਾਬ 'ਚ ਕੋਰੋਨਾ ਕਹਿਰ ਜਾਰੀ ਹੈ ਅਤੇ ਪਿਛਲੇ ਬੀਤੇ 24 ਘੰਟੇ ਦੌਰਾਨ ਇਕ ਦਿਨ ਅੰਦਰ ਹੀ ਜਿਥੇ 5 ਹੋਰ ਮੌਤਾਂ ਹੋਈਆਂ ਹਲ, ਉਥੇ ਦੂਜੇ ਪਾਸੇ 500 ਤੋਂ ਵੱਧ ਹੋਰ ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ 500 ਹੀ ਪਾਜ਼ੇਟਿਵ ਮਾਮਲੇ ਆਏ ਸਨ।
ਇਸ ਤਰ੍ਹਾਂ ਹੁਣ ਜਿਥੇ ਕੋਰੋਨਾ ਨਾਲ ਸੂਬੇ 'ਚ ਹੋਈਆਂ ਮੌਤਾਂ ਦੀ ਕੁਲ ਗਿਣਤੀ 285 ਤਕ ਪੁੱਜ ਗਈ ਹੈ, ਉਥੇ ਕੁਲ ਪਾਜ਼ੇਟਿਵ ਕੇਸਾਂ ਦਾ ਅੰਕੜਾ 12200 ਤੋਂ ਪਾਰ ਹੋ ਗਿਆ ਹੈ। 8096 ਮਰੀਜ ਹੁਣ ਤਕ ਠੀਕ ਵੀ ਹੋਏ ਹਨ। ਇਸ ਸਮੇਂ 3838 ਮਰੀਜ਼ ਇਲਾਜ ਅਧੀਨ ਹਨ, ਜਿਨ੍ਹਾਂ 'ਚੋਂ 100 ਦੀ ਹਾਲਤ ਗੰਭੀਰ ਹੈ। ਗੰਭੀਰ ਮਰੀਜ਼ਾਂ ਦੀ ਗਿਣਤੀ ਹਰ ਦਿਨ ਵੱਧ ਰਹੀ ਹੈ। ਜਿਸ ਕਾਰਨ ਮੌਤਾਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਇਸ ਸਮੇਂ ਇਲਾਜ ਅਧੀਨ 83 ਮਰੀਜ਼ ਆਕਸੀਜਨ ਅਤੇ 17 ਵੈਂਟੀਲੇਟਰ 'ਤੇ ਹਨ।
File Photo
ਜਲੰਧਰ, ਅਮ੍ਰਿੰਤਸਰ, ਲੁਧਿਆਣਾ ਤੇ ਪਟਿਆਲਾ 'ਚ ਕਈ ਦਿਨਾਂ ਤੋਂ ਲਗਾਤਾਰ ਕੋਰੋਨਾ ਬਲਾਸਟ ਹੋ ਰਹੇ ਹਨ। ਇਨ੍ਹਾਂ ਜ਼ਿਲ੍ਹਿਆਂ 'ਚੋਂ ਅੱਜ ਵੀ ਕ੍ਰਮਵਾਰ 76, 55, 46 ਤੇ 70 ਹੋਰ ਪਾਜ਼ੇਟਿਵ ਮਾਮਲੇ ਆਏ ਹਨ। ਇਸ ਤੋਂ ਬਾਅਦ ਹੁਸ਼ਿਆਰਪੁਰ 'ਚ ਵੀ ਅੱਜ 71 ਮਾਮਲੇ ਆਉਣ ਨਾਲ ਕੋਰੋਨਾ ਬਲਾਸਟ ਹੋਇਆ ਹੈ।
ਲੁਧਿਆਣਾ 'ਚ ਇਸ ਸਮੇਂ ਸਭ ਤੋਂ ਵੱਧ ਕੋਰੋਨਾ ਪਾਜ਼ੇਟਿਵ ਕੇਸਾ ਦਾ ਅੰਕੜਾ 2182 ਹੈ। ਇਸ ਤੋਂ ਬਾਅਦ ਜਲੰਧਰ 'ਚ 1908, ਅਮ੍ਰਿੰਤਸਰ 1436 ਅਤੇ ਪਟਿਆਲਾ 'ਚ 1254 ਪਾਜ਼ੇਟਿਵ ਅੰਕੜਾ ਹੈ। ਇਨ੍ਹਾਂ ਚਾਰਾਂ ਜ਼ਿਲ੍ਹਿਆਂ 'ਚ ਹੀ ਕੋਰੋਨਾ ਦਾ ਇਸ ਸਮੇਂ ਸਭ ਤੋਂ ਵੱਖ ਕਰਿਹ ਚੱਲ ਰਿਹਾ ਹੈ
ਅਕਾਲੀ ਦਲ ਦਾ ਮੁੱਖ ਦਫ਼ਤਰ ਵੀ ਕੋਰੋਨਾ ਦੇ ਪਰਛਾਵੇਂ ਹੇਠ
ਇਸ ਦੌਰਾਨ ਚੰਡੀਗੜ੍ਹ ਸਥਿਤ ਸ਼੍ਰੋਮਣੀ ਅਕਾਲੀ ਦਾ ਮੱਧਿਆ ਮਾਰਗ ਸਥਿਤ ਮੁੱਖ ਦਫ਼ਤਰ ਵੀ ਕੋਰੋਨਾ ਦੇ ਪਰਛਾਵੇਂ ਹੇਠ ਆ ਚੁੱਕਾ ਹੈ। ਬੁਧਵਾਰ ਨੂੰ ਇਥੇ ਬਟਾਲਾ ਨਾਲ ਸਬੰਧਤ ਸੀਨੀਅਰ ਅਕਾਲੀ ਆਗੂ ਕੰਵਲਜੀਤ ਸਿਘ ਕਾਕੀ ਵੀ ਇਕ ਮੀਟਿੰਗ 'ਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੋਂ ਇਲਾਵਾ ਡਾ. ਦਲਜੀਤ ਸਿੰਘ ਚੀਮਾ, ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਤੇ ਸਿਕੰਦਰ ਸਿੰਘ ਮਲੂਕਾ ਆਦਿ ਵੀ ਸ਼ਾਮਲ ਹਨ। ਕਾਕੀ ਦੀ ਰੀਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਅਕਾਲੀ ਦਲ ਦੇ ਦਫ਼ਤਰ ਨੂੰ ਬੰਦ ਕਰ ਕੇ ਇਸ ਦੀ ਪੂਰੀ ਤਰ੍ਹਾਂ ਸੈਨੇਟਾਈਜੇਸ਼ਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ।