
ਜਿਹੜੇ ਕਿਸਾਨ ਸਨ, ਉਹ ਵਾਪਸ ਪਿੰਡ ਚਲੇ ਗਏ ਹਨ। ਜੋ ਧਰਨੇ ’ਤੇ ਬੈਠੇ ਹਨ ਉਹ ਨਸ਼ਈ ਅਤੇ ਮਵਾਲੀ ਹਨ।
ਚੰਡੀਗੜ੍ਹ : ਹਰਿਆਣਾ ਦੇ ਗੋਹਾਨਾ ਪਹੁੰਚੇ ਭਾਜਪਾ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਨੇ ਮੀਨਾਕਸ਼ੀ ਲੇਖੀ ਦੇ ਉਸ ਬਿਆਨ ਦਾ ਸਮਰਥਨ ਕੀਤਾ, ਜਿਸ ਵਿਚ ਲੇਖੀ ਨੇ ਕਿਸਾਨਾਂ ਨੂੰ ਮਵਾਲੀ ਕਿਹਾ ਸੀ। ਜਾਂਗੜਾ ਨੇ ਕਿਹਾ, ‘‘ਜਿਹੜੇ ਲੋਕ ਧਰਨੇ ’ਤੇ ਬੈਠੇ ਹਨ, ਉਹ ਨਸੇੜੀ ਅਤੇ ਮਵਾਲੀ ਹਨ।’’ ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਸਨ, ਉਹ ਵਾਪਸ ਪਿੰਡ ਚਲੇ ਗਏ ਹਨ। ਜੋ ਧਰਨੇ ’ਤੇ ਬੈਠੇ ਹਨ ਉਹ ਨਸ਼ਈ ਅਤੇ ਮਵਾਲੀ ਹਨ।
Captain Amarinder Singh
ਇਹ ਕਾਂਗਰਸ ਦੀ ਸੋਚੀ ਸਮਝੀ ਸਾਜ਼ਸ਼ ਹੈ ਅਤੇ ਇਕ ਕਾਂਗਰਸੀ ਆਗੂ ਦੇ ਬਿਆਨ ਤੋਂ ਸਪੱਸ਼ਟ ਹੋ ਗਿਆ ਹੈ। ਇਹ ਵੀ ਕਾਂਗਰਸ ਦੇ ਹੱਥੋਂ ਨਿਕਲ ਗਿਆ ਅਤੇ ਹੁਣ ਇਹ ਕਮਿਊਨਿਸਟਾਂ ਦੇ ਹੱਥ ਵਿਚ ਹੈ। ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵੇਂ ਨਿਯੁਕਤ ਪ੍ਰਦੇਸ਼ ਪ੍ਰਧਾਨ ਨਵਜੋਤ ਸਿੱਧੂ ਬਾਰੇ ਕਿਹਾ ਕਿ ਪੰਜਾਬ ਕਾਂਗਰਸ ਵਿਚ ਜੋ ਵੀ ਚੱਲ ਰਿਹਾ ਹੈ, ਉਸ ਦਾ ਹਰਿਆਣਾ ਵਿਚ ਕੋਈ ਅਸਰ ਨਹੀਂ ਹੋਏਗਾ।
Navjot Sidhu
ਉਨ੍ਹਾਂ ਕਿਹਾ ਕਿ ਸੰਸਦ ਵਿਚ ਲੋਕਾਂ ਦੇ ਭਲੇ ਲਈ ਕੰਮ ਹੁੰਦੇ ਹਨ। ਪਰ ਵਿਰੋਧੀ ਧਿਰਾਂ ਵਲੋਂ ਸੰਸਦ ਦੀ ਕਾਰਵਾਈ ਰੋਕੀ ਜਾ ਰਹੀ ਹੈ। ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਵਿਚ ਜੋ ਹੋਇਆ, ਉਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ। ਪਰ ਨਵਜੋਤ ਸਿੱਧੂ ਨੇ ਅਪਣੇ ਸਹੁੰ ਚੁੱਕ ਸਮਾਰੋਹ ਵਿਚ ਸਾਰਿਆਂ ਦੇ ਪੈਰ ਛੂਹ ਲਏ ਪਰ ਮੁੱਖ ਮੰਤਰੀ ਦੇ ਨਹੀਂ।