ਸਭ ਵਿਰੋਧੀ ਮੈਂਬਰਾਂ ਉਤੇ ਕਿਸਾਨ ਮੋਰਚੇ ਦੀ ਪੂਰੀ ਨਜ਼ਰ: ਰਾਜੇਵਾਲ
Published : Jul 25, 2021, 7:43 am IST
Updated : Jul 25, 2021, 7:43 am IST
SHARE ARTICLE
Balbir Singh Rajewal
Balbir Singh Rajewal

ਸੰਸਦ ’ਚ ਖੇਤੀ ਕਾਨੂੰਨਾਂ ਦੇ ਵਿਰੋਧ ਬਾਰੇ ਕਿਸਾਨ ਆਗੂ ਦਾ ਬਿਆਨ, ਕਾਂਗਰਸ ਮੈਂਬਰਾਂ ਦੀ ਢਿੱਲੀ-ਮੱਠੀ ਭੂਮਿਕਾ ਨੂੰ ਲੈ ਕੇ ਮੋਰਚੇ ’ਚ ਨਾਰਾਜ਼ਗੀ

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਸੰਸਦ ਦੇ ਚੱਲ ਰਹੇ ਸੈਸ਼ਨ ਦੌਰਾਨ ਖੇਤੀ ਕਾਨੂੰਨਾਂ ਵਿਰੁਧ ਆਵਾਜ਼ ਉਠਾਉਣ ਦੇ ਮਾਮਲੇ ਨੂੰ ਲੈ ਕੇ ਕਿਸਾਨ ਮੋਰਚਾ ਹਰ ਵਿਰਧੀ ਪਾਰਟੀ ਦੇ ਮੈਂਬਰਾਂ ਵਲੋਂ ਨਿਭਾਈ ਜਾ ਰਹੀ ਭੂਮਿਕਾ ’ਤੇ ਪੂਰੀ ਨਜ਼ਰ ਰੱਖ  ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਵੇਖਣ ’ਚ ਆਇਆਹੈ ਕਿ ਕਾਂਗਰਸੀ ਮੈਂਬਰਾਂ ਵਲੋਂ ਖੇਤੀ ਬਿੱਲਾਂ ਦਾ ਮਾਮਲਾ ਜ਼ਿਆਦਾ ਸੰਜੀਦਗੀ ਨਾਲ ਨਹੀਂ ਚੁੱਕਿਆ ਜਾ ਰਿਹਾ ਅਤੇ ਪੰਜਾਬ ਦੇ ਕੁੱਝ ਕਾਂਗਰਸ ਮੈਂਬਰਾਂ ਨੂੰ ਛੱਡ ਕੇ ਕਾਂਗਰਸ ਦੇ ਹੋਰ ਸੂਬਿਆਂ ਦੇ ਮੈਂਬਰ ਹੋਰ ਮੁੱਦੇ ਉਠਾ ਰਹੇ ਹਨ ਜਦਕਿ ਮੋਰਚੇ ਨੇ ਵਿੱਪ ਜਾਰੀ ਕਰ ਕੇ ਵਿਰੋਧੀ ਪਾਰਟੀਆਂ ਨੂੰ ਕਿਸਾਨਾਂ ਦਾ ਮੁੱਦਾ ਪਹਿਲ ਦੇ ਆਧਾਰ ’ਤੇ ਉਠਾ ਕੇ ਸਦਨ ਦੀ ਕਾਰਵਾਈ ਠੱਪ ਕਰਨ ਲਈ ਕਿਹਾ ਗਿਆ ਸੀ।

Farmers Protest Farmers Protest

ਰਾਜੇਵਾਲ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ 7 ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਰੁਲ ਰਿਹਾ ਹੈ ਪਰ ਕਾਂਗਰਸ ਪਾਰਟੀ ਕਿਸਾਨਾਂ ਦੇ ਹਿੱਤ ਵਿਚ ਸੰਸਦ ’ਚ ਉਸ ਹਿਸਾਬ ਨਾਲ ਆਵਾਜ਼ ਨਹੀਂ ਉਠਾ ਰਹੀ, ਜਦਕਿ ਖੇਤਰੀ ਪਾਰਟੀਆਂ ਦੇ ਮੈਂਬਰ ਜ਼ੋਰਦਾਰ ਤਰੀਕੇ ਨਾਲ ਆਵਾਜ਼ ਚੁੱਕ ਰਹੇ ਹਨ। ਰਾਜੇਵਾਲ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਅਪੀਲ ਕਰਦਿਆਂ ਨਾਲ ਚੇਤਾਵਨੀ ਵੀ ਦਿਤੀ ਕਿ ਜੇ ਤੁਹਾਡੀ ਪਾਰਟੀ ਦੇ ਮੈਂਬਰਾਂ ਦੀ ਭੂਮਿਕਾ ਸੰਸਦ ਵਿਚ ਆਉਣ ਵਾਲੇ ਦਿਨਾਂ ਵਿਚ ਵੀ ਢਿੱਲੀ ਮੱਠੀ ਰਹੀ ਤਾਂ ਭਵਿੱਖ ਵਿਚ ਕਿਸਾਨ ਮੋਰਚਾ ਕਾਂਗਰਸ ਬਾਰੇ ਵੀ ਅਪਣੀ ਨੀਤੀ ਵਿਚ ਤਬਦੀਲੀ ਕਰ ਕੇ ਵਿਰੋਧ ਲਈ ਕੋਈ ਸਖ਼ਤ ਫ਼ੈਸਲਾ ਲੈਣ ਲਈ ਮਜ਼ਬੂਰ ਹੋਵੇਗਾ।

Balbir Singh RajewalBalbir Singh Rajewal

ਰਾਜੇਵਾਲ ਨੇ ਕਿਹਾ ਕਿ ਸਾਡੀ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਹੀ ਅਪੀਲ ਹੈ ਕਿ ਸੰਸਦ ਵਿਚ ਸੱਭ ਤੋਂ ਪਹਿਲਾਂ ਕਿਸਾਨ ਮੁੱਦਾ ਉਠਾ ਕੇ ਖੇਤੀ ਬਿੱਲ ਵਾਪਸ ਕਰਵਾਉਣ ਲਈ ਕਾਰਵਾਈ ਅੰਦਰ ਰਹਿ ਕੇ ਹੀ ਠੱਪ ਕਰਵਾਈ ਜਾਵੇ। ਇਸ ਮਾਮਲੇ ’ਤੇ ਸਰਕਾਰ ਦੇ ਠੋਸ ਜਵਾਬ ਬਾਅਦ ਹੀ ਕੋਈ ਹੋਰ ਕੰਮ ਕੀਤਾ ਜਾਵੇ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement