ਨਸ਼ਾ ਤਸਕਰਾਂ ਦੀ ਐਸ.ਟੀ.ਐਫ਼ ਵਲੋਂ ਤਿਆਰ ਰੀਪੋਰਟ ਜਨਤਕ ਕਰਵਾਈ ਜਾਵੇ : ਹਰਪਾਲ ਚੀਮਾ
Published : Jul 25, 2021, 12:32 am IST
Updated : Jul 25, 2021, 12:32 am IST
SHARE ARTICLE
image
image

ਨਸ਼ਾ ਤਸਕਰਾਂ ਦੀ ਐਸ.ਟੀ.ਐਫ਼ ਵਲੋਂ ਤਿਆਰ ਰੀਪੋਰਟ ਜਨਤਕ ਕਰਵਾਈ ਜਾਵੇ : ਹਰਪਾਲ ਚੀਮਾ

ਚੰਡੀਗੜ੍ਹ, 24 ਜੁਲਾਈ (ਸੁਰਜੀਤ ਸਿੰਘ ਸੱਤੀ)  : ਆਮ ਆਦਮੀ ਪਾਰਟੀ (ਆਪ) ਨੇ ਸੱਤਾਧਾਰੀ ਕਾਂਗਰਸ ਕੋਲੋਂ ਨਸ਼ਾ ਤਸਕਰੀ ਨਾਲ ਸਬੰਧਤ ਸਪੈਸ਼ਲ ਟਾਸਕ ਫ਼ੋਰਸ (ਐਸਟੀਐਫ਼) ਵਲੋਂ ਤਿਆਰ ਕੀਤੀ ਜਾਂਚ ਰੀਪੋਰਟ ਜਨਤਕ ਕਰਵਾਉਣ ਦੀ ਮੰਗ ਕੀਤੀ ਹੈ ਤਾਕਿ ਡਰੱਗ ਮਾਫ਼ੀਆ ਨਾਲ ਜੁੜੀਆਂ ਵੱਡੀਆਂ ਮੱਛੀਆਂ ਦੇ ਅਧਿਕਾਰਤ ਤੌਰ ’ਤੇ ਨਾਮ ਜੱਗ-ਜ਼ਾਹਰ ਹੋ ਸਕਣ।  ਪ੍ਰੈੱਸ ਕਾਨਫ਼ਰੰਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਕਾਂਗਰਸ ਦੇ ਨਵਨਿਯੁਕਤ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚੁਣੌਤੀ ਦਿੰਦਿਆਂ ਪੁਛਿਆ ਕਿ ਡਰੱਗ ਸਰਗਨਿਆਂ ਅਤੇ ਸਰਕਾਰ ਦੀ ਮਿਲੀਭੁਗਤ ਕਾਰਨ ਐਸਟੀਐਫ਼ ਦੀ ਸੀਲਬੰਦ ਰੀਪੋਰਟ 1 ਫ਼ਰਵਰੀ 2018 ਤੋਂ ਹਾਈ ਕੋਰਟ ’ਚ ਪਈ ਹੈ, ਕਿਸੇ ਅਧਿਕਾਰਤ ਅਥਾਰਟੀ ਨੇ ਇਸ ਰੀਪੋਰਟ ਦੀ ਸੀਲ ਖੁਲ੍ਹਵਾਉਣ ਦੀ ਪ੍ਰਸ਼ਾਸਨਿਕ ਅਤੇ ਕਾਨੂੰਨੀ ਪੱਧਰ ’ਤੇ ਕੋਈ ਕੋਸ਼ਿਸ਼ ਹੀ ਨਹੀਂ ਕੀਤੀ, ਉਲਟਾ ਐਡਵੋਕੇਟ ਜਨਰਲ ਪੰਜਾਬ ਦੇ ਦਫ਼ਤਰ ਦਾ ਸਾਰਾ ਜ਼ੋਰ ਇਸ ਗੱਲ ’ਤੇ ਲੱਗਿਆ ਹੋਇਆ ਹੈ ਕਿ ਇਸ ਨੂੰ ਹਰ ਹੀਲੇ ਠੰਢੇ ਬਸਤੇ ’ਚ ਹੀ ਰਖਿਆ ਜਾਵੇ, ਤਾਕਿ 2022 ਦੀਆਂ ਚੋਣਾਂ ਲੰਘ ਜਾਣ। ਚੀਮਾ ਨੇ ਕਿਹਾ ਕਿ ਜਿੰਨਾ ਚਿਰ ਪੰਜਾਬ ਦਾ ਐਡਵੋਕੇਟ ਜਨਰਲ ਅਤੁੱਲ ਨੰਦਾ ਏ.ਜੀ ਦਫ਼ਤਰ ’ਚ ਰਹਿਣਗੇ, ਉਨ੍ਹਾਂ ਚਿਰ ਨਾ ਐਸਟੀਐਫ਼ ਦੀ ਰੀਪੋਰਟ ਜਨਤਕ ਹੋਵੇਗੀ ਅਤੇ ਨਾ ਹੀ ਪੰਜਾਬ ਸਰਕਾਰ ਕੋਈ ਵੱਕਾਰੀ ਕੇਸ ਜਿੱਤ ਸਕੇਗੀ। ਇਸ ਲਈ ਨਵਜੋਤ ਸਿੱਧੂ 2 ਹਫ਼ਤਿਆਂ ਦੇ ਅੰਦਰ-ਅੰਦਰ ਐਸਟੀਐਫ਼ ਦੀ ਰਿਪੋਰਟ ਜਨਤਕ ਕਰਵਾਉਣ।  ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਹੁਣ ਸੱਤਾਧਾਰੀ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਹਨ ਤੇ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਮੰਤਰੀ-ਸੰਤਰੀ ਉਨ੍ਹਾਂ ਦੇ ਅਧੀਨ ਹਨ ਇਸ ਲਈ ਸਿੱਧੂ ਕੋਲ ਇਹ ਬਹਾਨਾ ਨਹੀਂ ਬਚਿਆ ਕਿ ਉਨ੍ਹਾਂ ਹੱਥ ਕੋਈ ਤਾਕਤ ਨਹੀਂ। ਚੀਮਾ ਨੇ ਮੰਗ ਕੀਤੀ ਕਿ ਸਿੱਧੂ ਮੁੱਖ ਮੰਤਰੀ ਸਮੇਤ ਸਾਰੇ ਵਿਧਾਇਕਾਂ-ਵਜ਼ੀਰਾਂ ਦੀ ਤੁਰਤ ਬੈਠਕ ਬੁਲਾਉਣ ਅਤੇ ਸਰਕਾਰ ਐਸ.ਟੀ.ਐਫ਼ ਦੀ ਰੀਪੋਰਟ ਜਨਤਕ ਕਰਵਾਉਣ। ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਵੱਖ-ਵੱਖ ਖੇਤਰਾਂ ਤੋਂ ਹੋਰ ਪਾਰਟੀਆਂ ਛੱਡ ਕੱੁਝ ਪਾਰਟੀਆਂ ਦੇ ਆਗੂ ਤੇ ਵਰਕਰ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ। 
ਫੋਟੋ ਸੰਤੋਖ ਸਿੰਘ ਦੇਣਗੇ

SHARE ARTICLE

ਏਜੰਸੀ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement