ਸਰਕਾਰੀ ਗੋਦਾਮਾਂ 'ਚ ਅਨਾਜ ਚੋਰੀ! ਸ਼ਿਕਾਇਤਾਂ ਮਿਲਣ ’ਤੇ ਸਰਕਾਰ ਨੇ ਖਰੀਦ ਏਜੰਸੀਆਂ ਤੋਂ 7 ਦਿਨਾਂ ’ਚ ਮੰਗਿਆ ਜਵਾਬ
Published : Jul 25, 2022, 9:47 pm IST
Updated : Jul 26, 2022, 7:05 am IST
SHARE ARTICLE
Warehouse
Warehouse

ਏਜੰਸੀਆਂ ਦੇ ਅਧਿਕਾਰੀਆਂ ਨੂੰ ਗੋਦਾਮਾਂ ਦਾ ਜਾਇਜ਼ਾ ਲੈਣ ਅਤੇ ਰਿਕਾਰਡ ਮਿਲਾਨ ਅਤੇ ਸਟੋਰ ਕੀਤੇ ਅਨਾਜ ਬਾਰੇ ਜਾਣਕਾਰੀ ਦੇਣ ਲਈ ਸਿਰਫ਼ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ।



ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਦੀਆਂ ਮੰਡੀਆਂ ਵਿਚੋਂ ਅਨਾਜ ਦੀ ਖਰੀਦਦੀਆਂ ਕਰਨ ਵਾਲੀਆਂ ਆਪਣੀਆਂ ਸਾਰੀਆਂ ਸਰਕਾਰੀ ਖਰੀਦ ਏਜੰਸੀਆਂ ਨੂੰ ਉਹਨਾਂ ਦੇ ਗੋਦਾਮਾਂ ਵਿਚ ਪਏ ਸਮੁੱਚੇ ਅਨਾਜ ਦਾ ਹਿਸਾਬ ਦੇਣ ਲਈ ਕਿਹਾ ਹੈ। ਫੂਡ ਸਪਲਾਈ, ਪਨਗ੍ਰੇਨ, ਵੇਅਰਹਾਊਸ, ਪਨਸਪ ਅਤੇ ਮਾਰਕਫੈੱਡ ਦੇ ਅਧਿਕਾਰੀਆਂ ਨੂੰ ਇਸ ਹਫ਼ਤੇ ਦੇ ਅੰਤ ਤੱਕ ਅਨਾਜ ਦਾ ਪੂਰਾ ਰਿਕਾਰਡ ਪੇਸ਼ ਕਰਨਾ ਹੋਵੇਗਾ। ਏਜੰਸੀਆਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਗੋਦਾਮਾਂ ਦਾ ਜਾਇਜ਼ਾ ਲੈਣ ਅਤੇ ਰਿਕਾਰਡ ਮਿਲਾਨ ਅਤੇ ਸਟੋਰ ਕੀਤੇ ਅਨਾਜ ਬਾਰੇ ਜਾਣਕਾਰੀ ਦੇਣ ਲਈ ਸਿਰਫ਼ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ।

rice warehouseWarehouse

ਦਰਅਸਲ ਸਰਕਾਰ ਨੂੰ ਅਨਾਜ ਦੀ ਚੋਰੀ ਤੋਂ ਲੈ ਕੇ ਸਰਕਾਰੀ ਗੋਦਾਮਾਂ 'ਚ ਘਪਲੇਬਾਜ਼ੀ ਤੱਕ ਵੱਡੀ ਗਿਣਤੀ 'ਚ ਸ਼ਿਕਾਇਤਾਂ ਮਿਲੀਆਂ ਹਨ, ਜਿਸ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ ਹੈ। ਖੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ 'ਤੇ ਚੱਲ ਰਹੀ ਹੈ। ਪੰਜਾਬ ਵਿਚ ਹਰ ਸਾਲ ਹਜ਼ਾਰਾਂ ਕਰੋੜ ਰੁਪਏ ਦੇ ਅਨਾਜ ਘੋਟਾਲੇ ਸਾਹਮਣੇ ਆਉਂਦੇ ਰਹੇ ਹਨ।

Lal Chand KataruchakLal Chand Kataruchak

ਅਨਾਜ ਦੀ ਦੁਰਵਰਤੋਂ ਸਬੰਧੀ ਅਸੀਂ ਆਪਣੀ ਸਰਕਾਰ ਵਿਚ ਕਿਸੇ ਵੀ ਤਰ੍ਹਾਂ ਦੀ ਘਪਲੇਬਾਜ਼ੀ ਨੂੰ ਬਰਦਾਸ਼ਤ ਨਹੀਂ ਕਰਾਂਗੇ, ਇਸੇ ਲਈ ਸਰਕਾਰੀ ਗੋਦਾਮਾਂ ਵਿਚ ਜਮ੍ਹਾਂ ਹੋਏ ਅਨਾਜ ਦਾ ਪੂਰਾ ਹਿਸਾਬ ਕਿਤਾਬ ਲਿਆ ਜਾ ਰਿਹਾ ਹੈ। ਸਮੇਂ-ਸਮੇਂ 'ਤੇ ਗੋਦਾਮਾਂ 'ਚ ਆਉਣ ਵਾਲੇ ਅਨਾਜ ਅਤੇ ਵੱਖ-ਵੱਖ ਰਾਜਾਂ 'ਚ ਜਾਣ ਵਾਲੇ ਅਨਾਜ ਦੀ ਮੁਕੰਮਲ ਮੇਚਿੰਗ ਕਰਵਾਈ ਜਾਵੇਗੀ ਤਾਂ ਜੋ ਸਮੇਂ 'ਤੇ ਗੜਬੜੀ ਦਾ ਪਤਾ ਲਗਾਇਆ ਜਾ ਸਕੇ। ਉਹਨਾਂ ਦੱਸਿਆ ਕਿ ਜਿਨ੍ਹਾਂ ਜ਼ਿਲ੍ਹਿਆਂ ਵਿਚ ਰਿਕਾਰਡ ਪੂਰਾ ਨਹੀਂ ਪਾਇਆ ਗਿਆ ਅਤੇ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ, ਉਹਨਾਂ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ। ਗਲਤੀ ਪਹਿਲਾਂ ਦੇ ਅਫਸਰਾਂ ਨੇ ਕੀਤੀ ਜਾਂ ਹੁਣ ਦੇ ਅਫਸਰ ਨੇ, ਕਿਸੇ ਨੂੰ ਵੀ ਨਹੀਂ ਬਖ਼ਸ਼ਾਂਗੇ।

WarehouseWarehouse

ਦਰਅਸਲ ਸਰਕਾਰੀ ਖਰੀਦ ਏਜੰਸੀਆਂ ਵਿਚ ਅਨਾਜ ਦੀ ਕਮੀ ਦੇ ਮੁੱਖ ਕਾਰਨਾਂ ਵਿਚ ਚੂਹਿਆਂ ਵੱਲੋਂ ਅਨਾਜ ਕਰਨਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਖੁੱਲ੍ਹੇ ਵਿੱਚ ਪਿਆ ਅਨਾਜ ਵੀ ਕਈ ਵਾਰ ਖ਼ਰਾਬ ਹੋ ਜਾਂਦਾ ਹੈ। ਇਸ ਤੋਂ ਪਹਿਲਾਂ 22 ਜੂਨ 2022 ਨੂੰ ਹੀ ਅਨਾਜ ਦੀਆਂ 1590 ਬੋਰੀਆਂ ਗਾਇਬ ਹੋਣ ਦੇ ਮਾਮਲੇ ਵਿਚ ਪਨਗ੍ਰੇਨ ਦੇ ਪਟਿਆਲਾ ਸਥਿਤ ਦਫ਼ਤਰ ਵਿਚ ਚਾਰ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 10 ਮਈ ਨੂੰ ਫਰੀਦਕੋਟ ਵਿਚ ਜ਼ਿਲ੍ਹਾ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਤਿੰਨ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ 2 ਕਰੋੜ ਰੁਪਏ ਦੀਆਂ 23 ਹਜ਼ਾਰ ਕਣਕ ਦੀਆਂ ਬੋਰੀਆਂ ਗਾਇਬ ਹੋਣ ਦੇ ਦੋਸ਼ ਲੱਗੇ ਸਨ। ਇਸ ਨੂੰ ਤਿੰਨ ਸੁਰੱਖਿਆ ਗਾਰਡਾਂ ਦੀ ਮਦਦ ਨਾਲ ਲੁੱਟਿਆ ਗਿਆ ਅਤੇ ਫਿਰ ਅੱਗ ਲਗਾ ਦਿੱਤੀ ਗਈ। ਬਾਅਦ ਵਿਚ ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਇਸ ਚੋਰੀ ਦਾ ਖੁਲਾਸਾ ਕੀਤਾ। ਇਸ ਤੋਂ ਇਲਾਵਾ 2016 ਵਿਚ ਵੀ ਕੈਗ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਕ ਦਹਾਕੇ ਵਿਚ ਪੰਜਾਬ ਵਿਚ 12000 ਕਰੋੜ ਰੁਪਏ ਦਾ ਅਨਾਜ ਗਾਇਬ ਹੋਇਆ ਹੈ। ਜਿਸ 'ਤੇ ਅੱਜ ਤੱਕ ਕੋਈ ਠੋਸ ਜਾਂਚ ਜਾਂ ਕਾਰਵਾਈ ਨਹੀਂ ਕੀਤੀ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM
Advertisement