ਸਾਬਕਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਦਾ ਨਜ਼ਦੀਕੀ ਕਾਂਗਰਸੀ ਸਰਪੰਚ ਮੁਅੱਤਲ, 4 ਲੱਖ ਦਾ ਗਬਨ, 1 ਕਰੋੜ ਦੀ UC ਜਮ੍ਹਾ ਨਾ ਕਰਾਉਣ ਦੇ ਦੋਸ਼
Published : Jul 25, 2023, 7:31 pm IST
Updated : Jul 25, 2023, 7:37 pm IST
SHARE ARTICLE
photo
photo

ਸਿਆਸੀ ਬਦਲਾਖੋਰੀ ਹੈ, ਹਾਈਕੋਰਟ ਜਾਵਾਂਗੇ - ਜਗਵੀਰ

 

ਫਤਹਿਗੜ੍ਹ ਸਾਹਿਬ : ਸਾਬਕਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਦੇ ਕਰੀਬੀ ਕਾਂਗਰਸੀ ਸਰਪੰਚ ਨੂੰ ਮੁਅੱਤਲ ਕਰ ਦਿਤਾ ਗਿਆ। ਖੰਨਾ ਦੇ ਨੇੜਲੇ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਦੇ ਕਾਂਗਰਸੀ ਸਰਪੰਚ ਜਗਵੀਰ ਸਿੰਘ 'ਤੇ ਇਹ ਕਾਰਵਾਈ ਹੋਈ। ਉਹ ਕਾਂਗਰਸ ਦੇ ਅਮਲੋਹ ਬਲਾਕ ਪ੍ਰਧਾਨ ਵੀ ਹਨ। ਜਗਵੀਰ ਸਿੰਘ 'ਤੇ 99 ਲੱਖ 93 ਹਜ਼ਾਰ 759 ਰੁਪਏ ਦੀ ਗ੍ਰਾਂਟ ਦੀ ਵਰਤੋਂ ਕਰਨ ਤੋਂ ਬਾਅਦ ਯੂਜ਼ਰ ਸਰਟੀਫਿਕੇਟ (ਯੂਸੀ) ਜਮ੍ਹਾਂ ਨਾ ਕਰਵਾਉਣ ਦੇ ਨਾਲ-ਨਾਲ 3 ਲੱਖ 96 ਹਜ਼ਾਰ 878 ਰੁਪਏ ਗਰਾਂਟ ਦਾ ਗਬਨ ਕਰਨ ਦਾ ਦੋਸ਼ ਹੈ।

photo

photo

ਇਸ ਤੋਂ ਇਲਾਵਾ ਪੰਚਾਇਤੀ ਦੁਕਾਨਾਂ ਨੂੰ ਗਲਤ ਢੰਗ ਨਾਲ ਕਿਰਾਏ ਉਪਰ ਦੇਣ ਦਾ ਦੋਸ਼ ਵੀ ਜਗਵੀਰ ਸਿੰਘ ਦੀ ਮੁਅੱਤਲੀ ਦਾ ਤੀਜਾ ਕਾਰਨ ਬਣਿਆ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਦੇ ਹੁਕਮਾਂ ਅਨੁਸਾਰ ਗ੍ਰਾਮ ਪੰਚਾਇਤ ਸਲਾਣਾ ਜੀਵਨ ਸਿੰਘ ਵਾਲਾ ਨੂੰ ਸਾਲ 2021-22 ਲਈ ਡੇਢ ਲੱਖ ਰੁਪਏ ਦੀ ਅਖਤਿਆਰੀ ਗਰਾਂਟ, 15ਵੇਂ ਵਿੱਤ ਕਮਿਸ਼ਨ ਅਧੀਨ ਸ਼ੇਅਰ ਸੰਮਤੀ ਗਰਾਂਟ  2 ਲੱਖ 46 ਹਜ਼ਾਰ 878 ਰੁਪਏ ਦਿਤੀ ਗਈ ਸੀ। ਜਿਸ ਦਾ ਗਬਨ ਕੀਤਾ ਗਿਆ। 

ਇਸ ਤੋਂ ਇਲਾਵਾ 99 ਲੱਖ 93 ਹਜਾਰ 759 ਰੁਪਏ ਦੀ ਗਰਾਂਟ ਦੀ ਵਰਤੋਂ ਦੇ ਸਰਟੀਫਿਕੇਟ ਜਮ੍ਹਾਂ ਨਹੀਂ ਕਰਾਏ ਗਏ। ਇਹ ਦੋਸ਼ ਸਹੀ ਸਾਬਤ ਹੋਣ 'ਤੇ ਸਰਪੰਚ ਜਗਵੀਰ ਸਿੰਘ ਨੂੰ ਮੁਅੱਤਲ ਕੀਤਾ ਗਿਆ। ਵਿਭਾਗ ਨੇ ਦਾਅਵਾ ਕੀਤਾ ਕਿ ਪੰਚਾਇਤੀ ਰਾਜ ਐਕਟ 1994 ਤਹਿਤ ਨੋਟਿਸ ਜਾਰੀ ਕਰ ਕੇ ਜਗਵੀਰ ਸਿੰਘ ਨੂੰ 7 ਦਿਨਾਂ ਦੇ ਅੰਦਰ ਅਪਣਾ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਪਰ ਵਿਭਾਗ ਨੂੰ ਸਰਪੰਚ ਦਾ ਕੋਈ ਜਵਾਬ ਨਹੀਂ ਮਿਲਿਆ। ਜਿਸ ਮਗਰੋਂ ਕਾਰਵਾਈ ਕੀਤੀ ਗਈ।

ਸਿਆਸੀ ਬਦਲਾਖੋਰੀ ਹੈ, ਹਾਈਕੋਰਟ ਜਾਵਾਂਗੇ - ਜਗਵੀਰ

ਮੁਅੱਤਲ ਸਰਪੰਚ ਜਗਵੀਰ ਸਿੰਘ ਨੇ ਕਿਹਾ ਕਿ ਇਹ ਸਿਆਸੀ ਬਦਲਾਖੋਰੀ ਹੈ। 'ਆਪ' ਦੀ ਸਰਕਾਰ ਆਉਣ ਦੇ ਪਹਿਲੇ ਦਿਨ ਤੋਂ ਹੀ ਉਨ੍ਹਾਂ ਨਾਲ ਦੁਸ਼ਮਣੀ ਰੱਖੀ ਜਾ ਰਹੀ ਹੈ। ਕਿਉਂਕਿ ਉਹ ਕਾਂਗਰਸ ਨਾਲ ਸਬੰਧਤ ਹਨ। ਉਨ੍ਹਾਂ ਕੋਲ ਪਾਰਟੀ ਬਲਾਕ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਹੈ।  ਸਿਆਸੀ ਦੁਸ਼ਮਣੀ ਕਾਰਨ ਵਿਰੋਧੀਆਂ ਨੇ ਸੱਤਾ ਦਾ ਸਹਾਰਾ ਲੈ ਕੇ ਉਨ੍ਹਾਂ ’ਤੇ ਝੂਠੇ ਦੋਸ਼ ਲਾਏ ਅਤੇ ਵਿਭਾਗ ਨੇ ਸਿਆਸੀ ਦਬਾਅ ਹੇਠ ਕਾਰਵਾਈ ਕੀਤੀ। ਉਹਨਾਂ ਕੋਲ ਪੱਕੇ ਸਬੂਤ ਹਨ। ਉਹ ਹਾਈਕੋਰਟ ਜਾਣਗੇ। ਇਸ ਦੇ ਨਾਲ ਹੀ ਜਗਵੀਰ ਸਿੰਘ ਨੇ ਰਿਕਾਰਡ ਦਿਖਾਉਂਦੇ ਹੋਏ ਕਿਹਾ ਕਿ ਜਿਹੜੀ ਗਰਾਂਟ ਦੇ ਗਬਨ ਦਾ ਦੋਸ਼ ਲਾਇਆ ਜਾ ਰਿਹਾ ਹੈ, ਉਸ ਨਾਲ ਜੋ ਕੰਮ ਕੀਤੇ ਗਏ ਹਨ ਉਹ ਸਾਰੇ ਪਿੰਡ ਦੇ ਸਾਹਮਣੇ ਹਨ। 
 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement