
ਬੋਲਣ ਤੋਂ ਅਸਮਰੱਥ ਹੋਣ ਕਾਰਨ ਸੱਪ ਨੂੰ ਦੇਖ ਕੇ ਨਾ ਮੰਗ ਸਕੀ ਮਦਦ
ਫ਼ਿਰੋਜ਼ਪੁਰ (ਮਲਕੀਅਤ ਸਿੰਘ) : ਫ਼ਿਰੋਜ਼ਪੁਰ ਤੋਂ ਇਕ ਅਤਿ-ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਪਿੰਡ ਨਿਹਾਲਾ ਲਵੇਰੇ ਵਿਖੇ ਸੱਪ ਦੇ ਡੰਗਣ ਕਾਰਨ ਇਕ ਨੌਜੁਆਨ ਲੜਕੀ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ:ਅੱਜ ਤੋਂ ਮੁੜ ਖੁੱਲ੍ਹਿਆ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ
ਦਸਿਆ ਜਾ ਰਿਹਾ ਹੈ ਹੜ੍ਹ ਕਾਰਨ ਗਰੀਬ ਪ੍ਰਵਾਰ ਦਾ ਘਰ ਢਹਿ ਗਿਆ ਸੀ ਅਤੇ ਚਾਰੇ ਪਾਸੇ ਹੜ੍ਹ ਦਾ ਪਾਣੀ ਫੈਲਿਆ ਹੋਇਆ ਹੈ। ਇਲਾਕੇ ਵਿਚ ਅਜਿਹੀ ਸਥਿਤੀ ਬਣੀ ਹੋਈ ਹੈ ਕਿ ਸੱਪ ਅਤੇ ਹੋਰ ਕਈ ਜੀਵ ਪਾਣੀ ਵਿਚ ਆ ਜਾਂਦੇ ਹਨ। ਇਸੇ ਤਰ੍ਹਾਂ ਸੱਪ ਦੇ ਡੰਗਣ ਕਾਰਨ ਗੀਤ ਕੌਰ ਪੁੱਤਰੀ ਛਿੰਦਰ ਸਿੰਘ ਦੀ ਮੌਤ ਹੋ ਗਈ ਹੈ। ਲੜਕੀ ਮਹਿਜ਼ 16 ਵਰ੍ਹਿਆਂ ਦੀ ਸੀ।
ਇਹ ਵੀ ਪੜ੍ਹੋ:ਵਾਹਨ ਚੋਰੀ ਕਰਨ ਵਾਲਿਆਂ ਦੀ ਨਹੀਂ ਖੈਰ! ਪੰਜਾਬ ਪੁਲਿਸ ਲਗਾਉਣ ਜਾ ਰਹੀ ਹਾਈਟੈੱਕ ਬੈਰੀਅਰ
ਜਾਣਕਾਰੀ ਅਨੁਸਾਰ ਲੜਕੀ ਬੋਲਣ ਤੋਂ ਅਸਮਰੱਥ ਸੀ ਜਿਸ ਕਾਰਨ ਸੱਪ ਨੂੰ ਦੇਖ ਕੇ ਉਹ ਮਦਦ ਵੀ ਨਹੀਂ ਮੰਗ ਸਕੀ। ਇਕ ਪਾਸੇ ਜਿਥੇ ਨੌਜੁਆਨ ਧੀ ਦੀ ਮੌਤ ਨਾਲ ਪ੍ਰਵਾਰ ਸਦਮੇ ਵਿਚ ਹੈ ਉਥੇ ਹੀ ਇੰਨਾ ਬੇਬੱਸ ਹੈ ਕਿ ਪਿੰਡ ਦੇ ਚਾਰ ਚੁਫੇਰੇ ਹੜ੍ਹ ਦਾ ਪਾਣੀ ਖੜ੍ਹਾ ਹੋਣ ਕਾਰਨ ਬੱਚੀ ਦੀ ਦੇਹ ਦਾ ਅੰਤਿਮ ਸਸਕਾਰ ਵੀ ਪਿੰਡ ਦੀ ਜੂਹ ਵਿਚ ਨਹੀਂ ਕਰ ਸਕਦਾ।