Jammu and Kashmir News : ਬਾਰੂਦੀ ਸੁਰੰਗ ਧਮਾਕੇ 'ਚ ਅਗਨੀਵੀਰ ਲਲਿਤ ਕੁਮਾਰ ਸ਼ਹੀਦ, ਦੋ ਜ਼ਖ਼ਮੀ

By : BALJINDERK

Published : Jul 25, 2025, 7:09 pm IST
Updated : Jul 25, 2025, 7:29 pm IST
SHARE ARTICLE
ਬਾਰੂਦੀ ਸੁਰੰਗ ਧਮਾਕੇ 'ਚ ਅਗਨੀਵੀਰ ਲਲਿਤ ਕੁਮਾਰ ਸ਼ਹੀਦ, ਦੋ ਜ਼ਖ਼ਮੀ
ਬਾਰੂਦੀ ਸੁਰੰਗ ਧਮਾਕੇ 'ਚ ਅਗਨੀਵੀਰ ਲਲਿਤ ਕੁਮਾਰ ਸ਼ਹੀਦ, ਦੋ ਜ਼ਖ਼ਮੀ

Jammu and Kashmir News : ਕ੍ਰਿਸ਼ਨਾ ਘਾਟੀ ਬ੍ਰਿਗੇਡ 'ਚ ਆਮ ਗਸ਼ਤ ਦੌਰਾਨ ਹੋਇਆ ਧਮਾਕਾ, 7ਵੀਂ ਜਾਟ ਰੈਜੀਮੈਂਟ 'ਚ ਤੈਨਾਤ ਸੀ ਲਲਿਤ ਕੁਮਾਰ

Jammu and Kashmir News in Punjabi :  ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ ਸੈਕਟਰ ’ਚ ਕੰਟਰੋਲ ਰੇਖਾ ਉਤੇ  ਬਾਰੂਦੀ ਸੁਰੰਗ ਧਮਾਕੇ ’ਚ ਇਕ ਅਗਨੀਵੀਰ ਜਵਾਨ ਦੀ ਮੌਤ ਹੋ ਗਈ ਅਤੇ ਇਕ ਜੂਨੀਅਰ ਕਮਿਸ਼ਨਡ ਅਧਿਕਾਰੀ (ਜੇ.ਸੀ.ਓ.) ਸਮੇਤ ਦੋ ਹੋਰ ਜਵਾਨ ਜ਼ਖ਼ਮੀ ਹੋ ਗਏ।

ਇਹ ਘਟਨਾ ਇਲਾਕੇ ’ਚ ਗਸ਼ਤ ਦੌਰਾਨ ਵਾਪਰੀ ਜਦੋਂ ਇਕ ਜਵਾਨ ਨੇ ਗਲਤੀ ਨਾਲ ਬਾਰੂਦੀ ਸੁਰੰਗ ਉਤੇ ਪੈਰ ਰੱਖ ਦਿਤਾ, ਜਿਸ ਕਾਰਨ ਧਮਾਕਾ ਹੋ ਗਿਆ। ਜ਼ਖਮੀ ਜਵਾਨਾਂ ਨੂੰ ਤੁਰਤ  ਨੇੜਲੇ ਮਿਲਟਰੀ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। 

ਫੌਜ ਦੀ ਵ੍ਹਾਈਟ ਨਾਈਟ ਕੋਰ ਨੇ ਸੋਸ਼ਲ ਮੀਡੀਆ ਉਤੇ  ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ, ‘‘ਜੀ.ਓ.ਸੀ. ਵ੍ਹਾਈਟ ਨਾਈਟ ਕੋਰ ਅਤੇ ਸਾਰੇ ਰੈਂਕ 7 ਜੇ.ਏ.ਟੀ. ਰੈਜੀਮੈਂਟ ਦੇ ਅਗਨੀਵੀਰ ਲਲਿਤ ਕੁਮਾਰ ਨੂੰ ਸ਼ਰਧਾਂਜਲੀ ਦਿੰਦੇ ਹਨ, ਜਿਨ੍ਹਾਂ ਨੇ ਬਾਰੂਦੀ ਸੁਰੰਗ ਧਮਾਕੇ ਤੋਂ ਬਾਅਦ ਕ੍ਰਿਸ਼ਨਾ ਘਾਟੀ ਵਿਚ ਖੇਤਰੀ ਦਬਦਬਾ ਗਸ਼ਤ ਦੌਰਾਨ ਸਰਵਉੱਚ ਕੁਰਬਾਨੀ ਦਿਤੀ। ਦੁੱਖ ਦੀ ਇਸ ਘੜੀ ’ਚ ਅਸੀਂ ਪੀੜਤ ਪਰਵਾਰ  ਦੇ ਨਾਲ ਖੜ੍ਹੇ ਹਾਂ।’’

ਸੁਰੱਖਿਆ ਬਲ ਕੰਟਰੋਲ ਰੇਖਾ ਉਤੇ  ਨਿਯਮਤ ਤੌਰ ਉਤੇ  ਗਸ਼ਤ ਕਰਦੇ ਹਨ, ਜਿੱਥੇ ਬਾਰੂਦੀ ਸੁਰੰਗਾਂ ਅਤੇ ਸਰਹੱਦ ਪਾਰ ਤੋਂ ਖਤਰੇ ਲਗਾਤਾਰ ਖਤਰਾ ਬਣੇ ਹੋਏ ਹਨ। 

(For more news apart from Agniveer Lalit Kumar martyred in landmine blast News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement