PSPCL ਦੇ Profit ਨੂੰ ਵੱਧ ਦਿਖਾਉਣ ਲਈ 247.8 Crore ਦੀ ਛੁਪਾਈ ਦੇਣਦਾਰੀ 
Published : Jul 25, 2025, 1:00 pm IST
Updated : Jul 25, 2025, 1:00 pm IST
SHARE ARTICLE
Hidden Liabilities of Rs 247.8 Crore to Show Higher Profits of PSPCL Latest News in Punjabi
Hidden Liabilities of Rs 247.8 Crore to Show Higher Profits of PSPCL Latest News in Punjabi

ਕੈਗ ਰਿਪੋਰਟ ਵਿਚ ਕਈ ਵਿੱਤੀ ਬੇਨਿਯਮੀਆਂ ਦਾ ਹੋਇਆ ਖ਼ੁਲਾਸਾ 

Hidden Liabilities of Rs 247.8 Crore to Show Higher Profits of PSPCL Latest News in Punjabi ਚੰਡੀਗੜ੍ਹ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੀ ਵਿੱਤੀ ਰਿਪੋਰਟ ਵਿਚ ਕਈ ਗੰਭੀਰ ਬੇਨਿਯਮੀਆਂ ਸਾਹਮਣੇ ਆਈਆਂ ਹਨ। ਕੰਪਟਰੋਲਰ ਅਤੇ ਆਡੀਟਰ ਜਨਰਲ ਆਫ਼ ਇੰਡੀਆ (CAG) ਨੇ ਕੰਪਨੀ ਦੇ ਸਟੈਂਡਅਲੋਨ ਵਿੱਤੀ ਸਟੇਟਮੈਂਟਾਂ ਦੀ ਪੂਰਕ ਆਡਿਟ ਰੀਪੋਰਟ (ਮਾਰਚ 2024 ਤਕ) ਵਿਚ ਇਹ ਖ਼ੁਲਾਸਾ ਕੀਤਾ ਹੈ। 

ਰੀਪੋਰਟ ਦੇ ਅਨੁਸਾਰ, ਬਿਜਲੀ ਖ਼ਰੀਦ 'ਤੇ 28801.91 ਕਰੋੜ ਰੁਪਏ ਦਾ ਖ਼ਰਚ ਦਿਖਾਇਆ ਗਿਆ ਸੀ ਪਰ ਇਸ ਵਿਚ 247.8 ਕਰੋੜ ਰੁਪਏ ਦੀ ਦੇਣਦਾਰੀ ਨਹੀਂ ਜੋੜੀ ਗਈ। ਇਹ ਰਕਮ ਵੱਖ-ਵੱਖ ਕੰਪਨੀਆਂ ਨੂੰ ਬਿਜਲੀ ਖ਼ਰੀਦ, ਟੈਕਸ, ਸਰਚਾਰਜ ਅਤੇ ਹੋਰ ਚੀਜ਼ਾਂ ਲਈ ਦਿਤੀ ਜਾਣੀ ਸੀ। 

ਇਕੁਇਟੀ ਸ਼ੇਅਰ ਪੂੰਜੀ ਵਿਚ ਵੀ 3402.37 ਕਰੋੜ ਰੁਪਏ ਦੀਆਂ ਬੇਨਿਯਮੀਆਂ 
ਖਪਤਕਾਰਾਂ ਦੇ ਯੋਗਦਾਨ, ਗ੍ਰਾਂਟਾਂ ਅਤੇ ਸਬਸਿਡੀਆਂ ਨੂੰ ਸੂਬਾ ਸਰਕਾਰ ਦੀ ਪੂੰਜੀ ਵਿਚ ਬਦਲ ਦਿਤਾ ਗਿਆ ਅਤੇ ਕੰਪਨੀ ਦੀ ਇਕੁਇਟੀ ਵਿਚ ਜੋੜਿਆ ਗਿਆ, ਜਿਸ ਨਾਲ ਇਕੁਇਟੀ ਸ਼ੇਅਰ ਪੂੰਜੀ ਵਿਚ ਵਾਧਾ ਹੋਇਆ ਅਤੇ ਜਨਰਲ ਰਿਜ਼ਰਵ ਘਟਿਆ। ਐਮ.ਐਸ.ਐਮ.ਈ. ਐਕਟ 2006 ਦੇ ਤਹਿਤ ਜ਼ਰੂਰੀ ਜਾਣਕਾਰੀ ਨਹੀਂ ਦਿਤੀ ਗਈ। 31 ਮਾਰਚ, 2024 ਤਕ, 973 ਐਮ.ਐਸ.ਐਮ.ਈ. ਫ਼ਰਮਾਂ ਵੱਲ 202.35 ਕਰੋੜ ਰੁਪਏ ਦੀਆਂ ਦੇਣਦਾਰੀਆਂ ਬਕਾਇਆ ਸਨ, ਜਿਨ੍ਹਾਂ ਵਿਚੋਂ 185.11 ਕਰੋੜ ਰੁਪਏ ਦੀ ਰਕਮ 825 ਮਾਮਲਿਆਂ ਵਿਚ ਨਿਰਧਾਰਤ ਸਮਾਂ ਸੀਮਾ ਤੋਂ ਵੱਧ ਸਮੇਂ ਲਈ ਲੰਬਿਤ ਸੀ। ਇਸ ਨਾਲ ਕੰਪਨੀ 'ਤੇ ਦੰਡ ਵਿਆਜ ਬਣਦਾ ਹੈ।

ਕੇ.ਐਲ.ਜੀ. ਸਟੀਲ, ਜੋ ਕਿ 13 ਸਾਲਾਂ ਤੋਂ ਅਧੂਰੀ ਹੈ, ਨੂੰ ਵਸੂਲੀਯੋਗ ਦਿਖਾਇਆ 
ਵਿੱਤੀ ਸੰਪਤੀਆਂ ਵਿਚ, ਕੇ.ਐਲ.ਜੀ. ਸਟੀਲ, ਗੁੜਗਾਓਂ ਤੋਂ 10.78 ਕਰੋੜ ਰੁਪਏ ਦੀ ਰਕਮ ਵਸੂਲੀਯੋਗ ਦਿਖਾਈ ਗਈ ਹੈ। ਇਹ ਕੰਮ 13 ਸਾਲਾਂ ਤੋਂ ਅਧੂਰਾ ਹੈ ਅਤੇ ਹਾਈ ਕੋਰਟ ਨੇ 2014 ਵਿਚ ਕੰਪਨੀ ਦੇ ਵਿਰੁਧ ਲਿਕਵੀਡੇਸ਼ਨ ਦਾ ਆਦੇਸ਼ ਦਿੱਤਾ ਸੀ। ਵਸੂਲੀ ਦੀ ਕੋਈ ਸੰਭਾਵਨਾ ਨਹੀਂ ਹੈ, ਫਿਰ ਵੀ ਇਸ ਨੂੰ ਬਕਾਇਆ ਦਿਖਾਇਆ ਗਿਆ ਹੈ। ਸਟਾਕ ਸੂਚੀ ਵਿਚ 52.30 ਕਰੋੜ ਦੇ ਮੀਟਰਾਂ ਨੂੰ ਸਟਾਕ ਵਿਚ ਗਲਤ ਦਿਖਾਇਆ ਗਿਆ ਹੈ, ਹੋਰ ਡਿਵੀਜ਼ਨਾਂ ਵਿਚ ਇਹ ਪੂੰਜੀ ਸਟੋਰਾਂ ਵਿਚ ਦਿਖਾਏ ਗਏ ਹਨ। ਇਸ ਨਾਲ ਸਟਾਕ ਸੂਚੀ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ ਅਤੇ ਪੂੰਜੀ ਕੰਮ ਨੂੰ ਘੱਟ ਦੱਸਿਆ ਗਿਆ ਹੈ। ਕੰਪਨੀ ਨੇ ਉਤਪਾਦਨ ਅਤੇ ਵੰਡ ਕਾਰੋਬਾਰ ਦੀ ਵੱਖਰੀ ਜਾਣਕਾਰੀ ਨਹੀਂ ਦਿਤੀ ਗਈ ਹੈ।

(For more news apart from Hidden Liabilities of Rs 247.8 Crore to Show Higher Profits of PSPCL Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement