Singer Bir Singh Apology: ਸ਼ਹੀਦੀ ਸ਼ਤਾਬਦੀ ਸਮਾਗਮ ਵਿਵਾਦ 'ਤੇ ਗਾਇਕ ਬੀਰ ਸਿੰਘ ਨੇ ਮੰਗੀ ਮੁਆਫ਼ੀ
Published : Jul 25, 2025, 1:23 pm IST
Updated : Jul 25, 2025, 1:23 pm IST
SHARE ARTICLE
Bir Singh Apology
Bir Singh Apology

“ਮੈਨੇਜਮੈਂਟ ਨੇ ਮੈਨੂੰ ਇਸ ਪ੍ਰੋਗਰਾਮ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ ਸੀ”

Singer Bir Singh Apology Guru Teg Bahadar ji Martrydom  Event in Srinagar News in Punjabi: ਬੀਤੇ ਦਿਨੀਂ ਸ੍ਰੀਨਗਰ ਵਿਖੇ 9ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ। ਜਿਸ ਦੌਰਾਨ ਉੱਘੇ ਗਾਇਕ ਬੀਰ ਸਿੰਘ ਨੂੰ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਗਿਆ ਸੀ। ਇਹ ਸਮਾਗਮ ਭਾਸ਼ਾ ਵਿਭਾਗ ਵਲੋਂ ਕਰਵਾਇਆ ਗਿਆ ਸੀ। ਸਮਾਗਮ ਦੌਰਾਨ ਅਜਿਹੇ ਹਾਲਾਤ ਬਣੇ ਕਿ ਸਮਾਗਮ ਸਿੱਖਾਂ ਦਾ ਘੱਟ ਅਤੇ ਸੂਫ਼ੀ ਸੰਤਾਂ ਦਾ ਵੱਧ ਲੱਗਣ ਲੱਗ ਪਿਆ ਕਿਉਂਕਿ ਜਦੋਂ ਬੀਰ ਸਿੰਘ ਸਟੇਜ ਤੋਂ ਗੀਤ ਗਾ ਰਿਹਾ ਸੀ ਤਾਂ ਉਹ ਖ਼ੁਦ ਤਾਂ ਭੰਗੜਾ ਪਾ ਰਿਹਾ ਸੀ ਤੇ ਸਮਾਗਮ ਵਿਚ ਸ਼ਾਮਲ ਹੋਈ ਸੰਗਤ ਵੀ ਨੱਚਣ ਲੱਗ ਪਈ ਸੀ।

ਇਸ ਤੋਂ ਬਾਅਦ ਲੋਕਾਂ ਦਾ ਗੁੱਸਾ ਫੁੱਟਣਾ ਲਾਜ਼ਮੀ ਸੀ। ਜਿੱਥੇ ਇਸ ਵੀਡੀਉ ਉੱਤੇ ਆਮ ਸਿੱਖਾਂ ਨੇ ਇਤਰਾਜ਼ ਪ੍ਰਗਟ ਕੀਤਾ ਉੱਥੇ ਹੀ ਸ਼੍ਰੋਮਣੀ ਕਮੇਟੀ ਨੇ ਵੀ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕਰਦਿਆਂ ਕਿਹਾ ਕਿ ਇਹ ਸਿੱਖੀ ਮਾਣ-ਮਰਿਆਦਾ ਦੇ ਖ਼ਿਲਾਫ਼ ਹੈ।

ਜਿਵੇਂ ਹੀ ਲੋਕਾਂ ਦੇ ਇਤਰਾਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਲੱਗ ਪਏ ਤਾਂ ਗਾਇਕ ਬੀਰ ਸਿੰਘ ਨੇ ਤੁਰੰਤ ਮੁਆਫ਼ੀ ਮੰਗ ਲਈ। ਉਸ ਨੇ ਇੱਕ ਵੀਡੀਉ ਜਾਰੀ ਕਰ ਕੇ ਕਿਹਾ ਕਿ ਮੈਂ ਆਸਟ੍ਰੇਲੀਆ ਤੋਂ ਸਿੱਧਾ ਸ੍ਰੀਨਗਰ ਆਇਆ ਸੀ। ਮੇਰੀ ਮੈਨੇਜਮੈਂਟ ਦੀ ਗ਼ਲਤੀ ਹੈ ਕਿ ਉਨ੍ਹਾਂ ਨੇ ਸਾਰੇ ਪ੍ਰੋਗਰਾਮ ਦਾ ਵੇਰਵਾ ਮੇਰੇ ਨਾਲ ਸਾਂਝਾ ਨਹੀਂ ਕੀਤਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਕੁੱਝ ਕਸ਼ਮੀਰੀ ਸੱਜਣਾ ਨੇ ਬੇਨਤੀ ਕੀਤੀ ਸੀ ਕਿ ਉਹ ਆਪਣੇ ਮਨ ਦੀ ਖ਼ੁਸ਼ੀ ਪ੍ਰਗਟ ਕਰਨਾ ਚਾਹੁੰਦੇ ਹਨ, ਸਾਨੂੰ ਕੁੱਝ ਇਵੇਂ ਦਾ ਗਾਣਾ ਵੀ ਸੁਣਾਉ। ਜਦੋਂ ਮੈਂ ਸਟੇਜ 'ਤੇ ਗਿਆ ਤਾਂ ਮੈਂ ਬੈਨਰ ਨਹੀਂ ਵੇਖਿਆ ਜੋ ਕਿ ਮੇਰੀ ਅਣਗ਼ਹਿਲੀ ਸੀ, ਜਿਸ ਲਈ ਮੈਂ ਮੁਆਫ਼ੀ ਮੰਗਦਾ ਹਾਂ। 

ਪ੍ਰੋਗਰਾਮ ਕਰਦੇ ਸਮੇਂ ਜਦੋਂ ਮੈਨੂੰ ਇਹ ਅਹਿਸਾਸ ਹੋਇਆ ਕਿ ਕੁੱਝ ਗ਼ਲਤ ਹੋ ਗਿਆ ਹੈ ਤਾਂ ਅਸੀਂ ਪ੍ਰੋਗਰਾਮ ਰੁਕਵਾ ਕੇ ਸਾਰਿਆਂ ਨੂੰ ਸਿਰ ਢਕਣ ਅਤੇ ਜੋੜੇ ਲਵਾ ਕੇ ਸਲੋਕ ਮਹੱਲਾ ਨੌਵਾਂ ਪੜ੍ਹਿਆ ਅਤੇ ਬਹੁਤ ਮਰਿਆਦਾ ਨਾਲ ਗੁਰੂ ਸਾਹਿਬ ਨੂੰ ਯਾਦ ਕੀਤਾ। ਮੈਂ ਆਪਣਾ ਲਿਖਤੀ ਸਪੱਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਨੂੰ ਵੀ ਭੇਜਿਆ ਹੈ। ਮੈਂ ਕਬੂਲ ਕਰਦਾ ਹਾਂ ਕਿ ਇਹ ਮੇਰੀ ਅਣਗ਼ਹਿਲੀ ਕਾਰਨ ਗ਼ਲਤੀ ਹੋਈ ਹੈ। ਇਸ ਦੀ ਜੋ ਵੀ ਬਣਦੀ ਸਜ਼ਾ ਹੈ ਮੈਨੂੰ ਮਨਜ਼ੂਰ ਹੈ।

ਮੈਂ ਅੱਜ ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਵਾਂਗਾ। ਤੁਸੀਂ ਵੱਡੇ ਹੋ। ਮੁਆਫ਼ ਕਰ ਦਿਉ ਮੈਨੂੰ। ਅੱਗੇ ਤੋਂ ਅਜਿਹੀ ਗ਼ਲਤੀ ਨਹੀਂ ਹੋਵੇਗੀ।

ਇੱਥੇ ਦੱਸ ਦੇਈਏ ਕਿ ਇਹ ਵੀਡੀਉ ਵੇਖਦੇ ਹੀ ਸਿੱਖ ਸੰਗਤਾਂ ਵਿਚ ਰੋਸ ਪਾਇਆ ਜਾ ਰਿਹਾ ਹੈ, ਜਿਸ ਨੂੰ ਵੇਖਦਿਆਂ SGPC ਵੱਲੋਂ ਵੀ ਲੰਘੇ ਦਿਨ ਇਸ ਵੀਡੀਉ ਦਾ ਨੋਟਿਸ ਲੈਂਦਿਆਂ ਬੀਰ ਸਿੰਘ ਨੂੰ ਮੁਆਫ਼ੀ ਮੰਗਣ ਲਈ ਕਿਹਾ ਗਿਆ ਸੀ। 

"(For more news apart from “Singer Bir Singh Apology Guru Teg Bahadar ji Martrydom  Event in Srinagar News in Punjabi, ” stay tuned to Rozana Spokesman.)

SHARE ARTICLE

ਏਜੰਸੀ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement