
ਸਰਹਿੰਦ ਨਹਿਰ ਵਿਚ ਡਿੱਗੀ ਕਾਰ ’ਚੋਂ 11 ਲੋਕਾਂ ਦੀ ਬਚਾਈ ਸੀ ਜਾਨ
SSP Bathinda Along with PCR Team Meets CM Bhagwant Mann Latest News in Punjabi ਚੰਡੀਗੜ੍ਹ : ਬੀਤੇ ਦਿਨੀਂ ਪੰਜਾਬ ਪੁਲਿਸ ਦੀ ਬਹਾਦਰ ਪੀ.ਸੀ.ਆਰ. ਟੀਮ ਨੇ 11 ਲੋਕਾਂ ਦੀ ਜਾਨ ਬਚਾਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਨ੍ਹਾਂ ਬਹਾਦਰ ਜਵਾਨਾਂ ਨਾਲ ਨਿੱਜੀ ਤੌਰ ’ਤੇ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਜਜ਼ਬੇ ਨੂੰ ਸਨਮਾਨਤ ਕੀਤਾ।
ਦੱਸ ਦਈਏ ਕਿ ਸਰਹਿੰਦ ਨਹਿਰ ਵਿਚ ਇਕ ਕਾਰ ਡਿੱਗ ਗਈ ਸੀ। ਕਾਰ ਵਿਚ 5 ਬੱਚਿਆਂ ਸਮੇਤ ਕੁੱਲ 11 ਲੋਕ ਸਵਾਰ ਸਨ। ਬਠਿੰਡਾ ਪੁਲਿਸ ਦੀ ਪੀ.ਸੀ.ਆਰ. ਟੀਮ ਨੇ ਤੁਰਤ ਮੌਕੇ ’ਤੇ ਪਹੁੰਚ ਕੇ ਅਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਸਰਹਿੰਦ ਨਹਿਰ ’ਚ ਡਿੱਗੀ ਕਾਰ ’ਚੋਂ 11 ਲੋਕਾਂ ਦੀ ਜਾਨ ਬਚਾ ਕੇ ਵੀਰਤਾ ਅਤੇ ਬਹਾਦਰੀ ਦੀ ਉੱਚੀ ਮਿਸਾਲ ਪੇਸ਼ ਕੀਤੀ ਸੀ। ਇਸ ਬਹਾਦਰ ਪੀ.ਸੀ.ਆਰ. ਟੀਮ ਨੂੰ ਪੰਜਾਬ ਡੀ.ਜੀ.ਪੀ. ਕਮਾਂਡੇਸ਼ਨ ਡਿਸਕ ਦੇ ਨਾਲ-ਨਾਲ 25,000 ਰੁਪਏ ਨਕਦ ਇਨਾਮ ਨਾਲ ਅੱਜ ਸਨਮਾਨਤ ਵੀ ਕੀਤਾ ਗਿਆ।
(For more news apart from SSP Bathinda Along with PCR Team Meets Chief Minister Latest News in Punjabi stay tuned to Rozana Spokesman.)