
ਉੱਘੇ ਗਾਇਕ ਪੰਮੀ ਬਾਈ ਨੇ ਆਪਣੇ ਗੀਤ ਬਾਰੇ ਬਿਆਨ ਜਾਰੀ ਕਰ ਕੇ ਮੁਆਫ਼ੀ ਮੰਗ ਲਈ ਹੈ............
ਪਟਿਆਲਾ: ਉੱਘੇ ਗਾਇਕ ਪੰਮੀ ਬਾਈ ਨੇ ਆਪਣੇ ਗੀਤ ਬਾਰੇ ਬਿਆਨ ਜਾਰੀ ਕਰ ਕੇ ਮੁਆਫ਼ੀ ਮੰਗ ਲਈ ਹੈ। ਬਿਆਨ ਵਿੱਚ ਉਨ੍ਹਾਂ ਪੰਜਾਬੀ ਭਾਈਚਾਰੇ ਨੂੰ ਵਿਸ਼ਵਾਸ਼ ਦਿਵਾਉਂਦੇ ਹੋਏ ਕਿਹਾਕਿ ਅੱਗੋਂ ਉਹ ਕੋਈ ਵੀ ਅਜਿਹਾ ਗੀਤ ਨਹੀਂ ਗਾਉਣਗੇ, ਜਿਸ ਨਾਲ ਸੱਭਿਆਚਾਰਕ ਰਵਾਇਤਾਂ ਨੂੰ ਠੇਸ ਪਹੁੰਚਦੀ ਹੋਵੇ। ਜਿਕਰਯੋਗ ਹੈ ਕਿ ਪੰਡਿਤਰਾਓ ਧਰੇਨਵਰ ਨੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੂੰ ਪੱਤਰ ਲਿਖ ਕੇ ਪੰਮੀ ਬਾਈ ਵੱਲੋਂ ਨਸ਼ਿਆਂ ਅਤੇ ਹਥਿਆਰਾਂ ਨੂੰ ਬੜ੍ਹਾਵਾ ਦੇਣ ਵਾਲੇ ਗਾਏ ਗੀਤਾਂ 'ਤੇ ਇਤਰਾਜ ਉਠਾਇਆ ਸੀ।
ਪੰਮੀ ਬਾਈ ਨੇ ਪਹਿਲਾਂ ਗਾਏ ਗੀਤਾਂ ਬਾਰੇ ਸਮੁੱਚੇ ਪੰਜਾਬੀ ਭਾਈਚਾਰੇ ਤੋਂ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਉਹ ਪੰਜਾਬੀ ਹੈ, ਪੰਜਾਬ ਦਾ ਜੰਮਪਲ ਹੈ ਅਤੇ ਹਮੇਸ਼ਾਂ ਪੰਜਾਬੀ ਸਭਿਆਚਾਰ ਦੀ ਬਿਹਤਰੀ ਲਈ ਕੰਮ ਕਰਨ ਲਈ ਵਚਨਬੱਧ ਹੈ। ਪੰਮੀ ਬਾਈ ਵੱਲੋਂ ਭੇਜੇ ਗਏ ਇਸ ਪੱਤਰ ਦਾ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੇਨ ਡਾ. ਸੁਰਜੀਤ ਪਾਤਰ ਅਤੇ ਜਨਰਲ ਸਕੱਤਰ ਡਾ. ਲਖਵਿਦਰ ਸਿੰਘ ਜੌਹਲ ਨੇ ਸਵਾਗਤ ਕੀਤਾ ਹੈ, ਨਾਲ ਹੀ ਉਨ੍ਹਾਂ ਨੇ ਪੰਡਿਤ ਰਾਓ ਧਰੇਨਵਰ ਦੇ ਪੰਜਾਬੀ ਲਈ ਪਿਆਰ ਦੀ ਵੀ ਭਰਪੂਰ ਸ਼ਲਾਘਾ ਕੀਤੀ ਹੈ।
ਪੰਜਾਬੀ ਮਾਂ ਬੋਲੀ, ਸਭਿਆਚਾਰ ਅਤੇ ਜੱਟ ਸਮੁੰਦਾਏ ਤੋਂ ਮੁਆਫੀ ਮੰਗਣ ਵਾਲੇ ਪੰਮੀ ਬਾਈ ਨੂੰ ਪ੍ਰੋ. ਪੰਡਿਤ ਰਾਓ ਧਰੇਨਵਰ ਨੇ ਤਹਿ ਦਿੱਲੋਂ ਧਨਵਾਦ ਕੀਤਾ ਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਮਾਂ ਬੋਲੀ, ਸਭਿਆਚਾਰ ਤੋਂ ਉਹ ਲੋਕ ਵੀ ਮੁਆਫੀ ਮੰਗਣਗੇ ਜੋ ਘਰ ਦੀ ਸ਼ਰਾਬ ਹੋਵੇ ਆਪਣਾ ਪੰਜਾਬ ਹੋਵੇ, ਚੋਥਾ ਪੈਗ ਲਾ ਕੇ ਤੇਰੀ ਬਾਹ ਫੜੀ, ਜੱਟ ਉੱਥੇ ਫਾਇਰ ਕਰਦਾ ਜਿੱਥੇ ਪਾਬੰਦੀ ਹਥਿਆਰਾ ਦੀ ਆਦਿ ਹਿੰਸਕ ਗੀਤ ਗਾਏ ਹਨ। ਮਾਫ਼ੀ ਮੰਗਣ ਵਾਲੇ ਹਰੇਕ ਗਾਇਕ ਦਾ ਰਾਉ ਸਨਮਾਨ ਕਰਨਗੇ।