
ਲਾਪਤਾ ਸਰੂਪਾਂ ਦੇ ਮਾਮਲੇ 'ਤੇ 'ਜਥੇਦਾਰ' ਦਾ ਫ਼ੈਸਲਾ ਮਿਆਰੀ ਤੇ ਤੱਥਾਂ 'ਤੇ ਆਧਾਰਤ: ਵੇਰਕਾ
ਅਮ੍ਰਿਤਸਰ, 24 ਅਗੱਸਤ (ਪਰਮਿੰਦਰਜੀਤ): ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਏ 267 ਸਰੂਪਾਂ ਦੇ ਮਾਮਲੇ ਨੂੰ ਜਨਤਕ ਕਰਨ ਵਾਲੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਆਗੂ ਸਰਬਜੀਤ ਸਿੰਘ ਵੇਰਕਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅੱਜ ਦੀ ਪੜਤਾਲੀਆ ਰੀਪੋਰਟ 'ਤੇ ਕਾਰਵਾਈ ਤੇ ਸੰਤੁਸ਼ਟੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ 'ਜਥੇਦਾਰ' ਦਾ ਇਹ ਫ਼ੈਸਲਾ ਮਿਆਰੀ ਤੇ ਤੱਥਾਂ 'ਤੇ ਆਧਾਰਤ ਹੈ। ਅੱਜ ਜਾਰੀ ਬਿਆਨ ਵਿਚ ਸ. ਵੇਰਕਾ ਨੇ ਕਿਹਾ ਕਿ ਚੰਗਾ ਹੁੰਦਾ ਕਿ ਜੇਕਰ ਭਾਈ ਈਸ਼ਰ ਸਿੰਘ ਵਲੋਂ ਪੇਸ਼ ਕੀਤੀ ਰੀਪੋਰਟ ਮੁਤਾਬਕ ਤੱਥਸਾਰ ਫ਼ੈਸਲੇ ਦਾ ਭਾਗ ਜਨਤਕ ਕਰ ਕੇ ਸਿੱਖਾਂ ਨੂੰ ਦਸਦੇ ਕਿ ਗੁਰੂ ਦੇ ਦੋਸ਼ੀ ਕੌਣ ਹਨ? ਪਰ ਫਿਰ ਵੀ 'ਜਥੇਦਾਰ' ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕੀਤਾ ਹੈ ਤੇimage ਹੁਣ ਪੂਰੇ ਪੰਥ ਦਾ ਧਿਆਨ ਸ਼੍ਰੋਮਣੀ ਕਮੇਟੀ ਦੀ ਹੰਗਾਮੀ ਮੀਟਿੰਗ ਵਲ ਹੈ।