
ਸੋਨੂੰ ਸੂਦ ਅਤੇ ਕਰਨ ਗਿਲਹੋਤਰਾ ਨੇ ਉਹਨਾਂ ਵਿਦਿਆਰਥੀਆਂ ਲਈ ਮਦਦ ਦਾ ਹੱਥ ਵਧਾਇਆ ਹੈ ਜੋ ਮੌਜੂਦਾ ਵਿੱਤੀ ਸੰਕਟ ਕਾਰਨ ਆਨਲਾਈਨ ਸਿੱਖਿਆ ਤੋਂ ਵਾਂਝੇ ਹਨ।
ਚੰਡੀਗੜ੍ਹ/ਹਰਿਆਣਾ: ਅਸਲ ਸਟਾਰ ਸੋਨੂੰ ਸੂਦ ਅਤੇ ਕਰਨ ਗਿਲਹੋਤਰਾ, ਜੋ ਕਿ ਚੰਡੀਗੜ੍ਹ ਦੇ ਉੱਦਮੀ ਅਤੇ ਪਰਉਪਕਾਰੀ ਸਮਾਜਸੇਵੀ ਹਨ, ਨਾਲ ਬਹੁਤ ਸਾਰੇ ਨੇਕ ਕੰਮ ਕਰਨ ਤੋਂ ਬਾਅਦ, ਦੋਵਾਂ ਨੇ ਨਿਰਸਵਾਰਥ ਢੰਗ ਨਾਲ ਉਹਨਾਂ ਵਿਦਿਆਰਥੀਆਂ ਲਈ ਮਦਦ ਦਾ ਹੱਥ ਵਧਾਇਆ ਹੈ ਜੋ ਮੌਜੂਦਾ ਵਿੱਤੀ ਸੰਕਟ ਕਾਰਨ ਆਨਲਾਈਨ ਸਿੱਖਿਆ ਤੋਂ ਵਾਂਝੇ ਹਨ। ਇਸ ਸਬੰਧ ਵਿਚ ਉਹਨਾਂ ਨੇ ਹਰਿਆਣਾ ਦੇ ਇਕ ਦੂਰ-ਦੁਰਾਂਡੇ ਦੇ ਖੇਤਰ ਮੋਰਨੀ ਦੇ ਦੋਸਤਾਂ ਦੀ ਸਹਾਇਤਾ ਨਾਲ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ।
Sonu sood and Karan Gilhotra
ਜਦੋਂ ਕਰਨ ਗਿਲਹੋਤਰਾ ਨੇ ਵੇਖਿਆ ਕਿ ਵਿਦਿਆਰਥੀ ਆਨਲਾਈਨ ਸਿੱਖਿਆ ਤੋਂ ਵਾਂਝੇ ਹਨ ਤਾਂ ਉਹਨਾਂ ਨੇ ਉਹਨਾਂ ਦਾ ਅਸਲ ਦਰਦ ਸਮਝਿਆ ਅਤੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਤੋਹਫ਼ੇ ਵਜੋਂ ਸਮਾਰਟ ਫੋਨ ਭੇਂਟ ਕੀਤੇ। ਕਰਨ ਗਿਲਹੋਤਰਾ ਅਤੇ ਸੋਨੂੰ ਸੂਦ ਨੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਤੋਂ ਬਾਅਦ ਇਕ ਵਰਚੁਅਲ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।
Karan Gilhotra
ਕਰਨ ਗਿਲਹੋਤਰਾ, ਜੋ ਸੋਨੂੰ ਸੂਦ ਦੇ ਕਰੀਬੀ ਦੋਸਤ ਹਨ ਅਤੇ ਪੰਜਾਬ ਪੀਐਚਡੀ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ ਦੇ ਚੇਅਰਮੈਨ ਹਨ, ਸੋਨੂੰ ਸੂਦ ਦੇ ਮੌਢੇ ਨਾਲ ਮੌਢਾ ਜੋੜ ਕੇ ਖੜ੍ਹੇ ਹਨ, ਜੋ ਕੋਰੋਨਾ ਮਹਾਂਮਾਰੀ ਦੇ ਵਿਚਕਾਰ ਲੋਕਾਂ ਦੀ ਮਦਦ ਕਰ ਰਹੇ ਹਨ। ਦੋਵਾਂ ਨੌਜਵਾਨਾਂ ਨੇ ਅਪਣੇ ਪੈਰ੍ਹਾਂ ‘ਤੇ ਖੜ੍ਹੇ ਹੋਣ ਲਈ ਨਾ ਸਿਰਫ਼ ਆਂਧਰਾ ਪ੍ਰਦੇਸ਼ ਦੇ ਕਿਸਾਨੀ ਪਰਿਵਾਰ ਨੂੰ ਇਕ ਟਰੈਕਟਰ ਭੇਂਟ ਕੀਤਾ, ਬਲਕਿ ਉਹਨਾਂ ਚਾਰ ਬੱਚਿਆਂ ਨੂੰ ਗੋਦ ਲਿਆ, ਜਿਨ੍ਹਾਂ ਦੇ ਮਾਤਾ-ਪਿਤਾ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਕਾਂਢ ਕਾਰਨ ਜਾਨ ਗਵਾ ਚੁੱਕੇ ਹਨ।
Sonu sood and Karan Gilhotra
ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ(ਐਨਸੀਈਆਰਟੀ) ਵੱਲੋਂ ਕਰਵਾਏ ਗਏ ਇਕ ਤਾਜ਼ਾ ਸਰਵੇਖਣ ਅਨੁਸਾਰ ਲਗਭਗ 27 ਫੀਸਦੀ ਵਿਦਿਆਰਥੀਆਂ ਕੋਲ ਆਨਲਾਈਨ ਕਲਾਸਾਂ ਲਗਵਾਉਣ ਲਈ ਸਮਾਰਟਫੋਨ ਅਤੇ ਲੈਪਟਾਪ ਨਹੀਂ ਹਨ ਅਤੇ ਲਗਭਗ 84 ਫੀਸਦੀ ਵਿਦਿਆਰਥੀ ਆਨਲਾਈਨ ਕਲਾਸਾਂ ਲਈ ਸਮਾਰਟਫੋਨ ਦੀ ਵਰਤੋਂ ਕਰਦੇ ਹਨ। ਦੇਸ਼ ਵਿਆਪੀ ਲੌਕਡਾਊਨ ਤੋਂ ਬਾਅਦ ਦੇਸ਼ ਭਰ ਦੇ ਜ਼ਿਆਦਾਤਰ ਸਕੂਲ ਆਨਲਾਈਨ ਕਲਾਸਾਂ ਕਰਵਾ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕਲਾਸਾਂ ਵਿਚ ਆਉਣ ਲਈ ਕਿਹਾ ਜਾਂਦਾ ਹੈ।
Karan Gilhotra
ਵੀਡੀਓ ਕਾਨਫਰੰਸਿੰਗ ਰਾਹੀਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਰਨ ਗਿਲਹੋਤਰਾ ਨੇ ਕਿਹਾ, ‘ਮੈਂ ਅਪਣੇ ਦੋਸਤ ਸੋਨੂੰ ਸੂਦ ਤੋਂ ਬਹੁਤ ਪ੍ਰਭਾਵਿਤ ਹਾਂ ਕਿ ਉਹ ਮਨੁੱਖਤਾ ਦੀ ਸੇਵਾ ਲਈ ਹਮੇਸ਼ਾਂ ਅੱਗੇ ਰਹਿੰਦੇ ਹਨ, ਜਦੋਂ ਸਾਨੂੰ ਪਤਾ ਲੱਗਿਆ ਕਿ ਹਰਿਆਣਾ ਦੇ ਵਿਦਿਆਰਥੀ ਸਮਾਰਟ ਫੋਨ ਦੀ ਵਰਤੋਂ ਕਰ ਰਹੇ ਹਨ। ਆਨਲਾਈਨ ਸਿੱਖਿਆ ਦੀ ਅਣਹੋਂਦ ਵਿਚ ਉਸ ਨੇ ਵਿਦਿਆਰਥੀਆਂ ਦੀ ਸਿੱਖਿਆ ਜਾਰੀ ਰੱਖਣ ਲਈ ਇਹ ਪਹਿਲ ਕੀਤੀ। ਉਹਨਾਂ ਇਹ ਵੀ ਕਿਹਾ ਕਿ ਉਹ ਅਪਣੇ ਵੱਲੋਂ ਵਿਦਿਆਰਥੀਆਂ ਦੀ ਮਦਦ ਲਈ ਹਰ ਕੋਸ਼ਿਸ਼ ਕਰਨਗੇ ਤਾਂ ਜੋ ਕੋਈ ਵਿਦਿਆਰਥੀ ਸਮਾਰਟ ਫੋਨ ਦੀ ਅਣਹੋਂਦ ਵਿਚ ਆਨਲਾਈਨ ਸਿੱਖਿਆ ਤੋਂ ਵਾਂਝਾ ਨਾ ਰਹੇ’।
karan gilhotra
ਕਰਨ ਗਿਲਹੋਤਰਾ ਨੂੰ ਵਧਾਈ ਦਿੰਦਿਆਂ ਅਦਾਕਾਰ ਅਤੇ ਅਸਲ ਜ਼ਿੰਦਗੀ ਦੇ ਨਾਇਕ ਸੋਨੂੰ ਸੂਦ ਨੇ ਕਿਹਾ, ‘ਸਾਢੀ ਮੁੱਢਲੀ ਜ਼ਿੰਮੇਵਾਰੀ ਨੌਜਵਾਨਾਂ ਨੂੰ ਜਾਗਰੂਕ ਕਰਨਾ ਅਤੇ ਉਹਨਾਂ ਨੂੰ ਭਵਿੱਖ ਲਈ ਤਿਆਰ ਕਰਨਾ ਹੈ। ਮੈਨੂੰ ਖੁਸ਼ੀ ਹੈ ਕਿ ਅਸੀਂ ਇਹਨਾਂ ਵਿਦਿਆਰਥੀਆਂ ਦੀ ਸਹਾਇਤਾ ਲਈ ਅਪਣੇ ਵੱਲੋਂ ਕੁਝ ਕਰਨ ਯੋਗ ਹੋਏ’। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਪਵਨ ਜੈਨ, ਕੋਟੀ (ਮੋਰਨੀ) ਨੇ ਦੱਸਿਆ ਕਿ ਸਕੂਲ ਵਿਚ ਲਗਭਗ 190 ਵਿਦਿਆਰਥੀ ਹਨ ਅਤੇ 20 ਫੀਸਦੀ ਵਿਦਿਆਰਥੀਆਂ ਦੇ ਕੋਲ ਸਮਾਰਟ ਫੋਨ ਨਹੀਂ ਹਨ। ਇਸ ਮੁਸ਼ਕਿਲ ਦੀ ਘੜੀ ਵਿਚ ਮਾਪਿਆਂ ਕੋਲ ਬੱਚਿਆਂ ਲਈ ਸਮਾਰਟ ਫੋਨ ਖਰੀਦਣ ਲਈ ਕੋਈ ਫੰਡ ਨਹੀਂ ਹੈ।
Sonu Sood
ਇਹ ਵੇਖ ਕੇ ਖੁਸ਼ੀ ਹੋਈ ਕਿ ਸੋਨੂੰ ਸੂਦ ਅਤੇ ਕਰਨ ਗਿਲਹੋਤਰਾ ਇਹਨਾਂ ਵਿਦਿਆਰਥੀਆਂ ਦੀ ਸਹਾਇਤਾ ਲਈ ਅੱਗੇ ਆਏ। ਅਸੀਂ ਸਕੂਲ, ਮਾਪਿਆਂ ਅਤੇ ਸਕੂਲ ਸਿੱਖਿਆ ਵਿਭਾਗ (ਹਰਿਆਣਾ) ਵੱਲੋਂ ਸੋਨੂੰ ਸੂਦ ਅਤੇ ਕਰਨ ਗਿਲਹੋਤਰਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸੋਨੂੰ ਸੂਦ ਅਤੇ ਕਰਨ ਗਿਲਹੋਤਰਾ ਇਕ ਦੂਜੇ ਦੇ ਸਮਾਨਾਰਥੀ ਹਨ। ਕਰਨ, ਜੋ ਕਿ ਸੋਨੂੰ ਦੀ ਬਹਾਦਰੀ ਦਾ ਇਕ ਅਨਿੱਖੜਵਾਂ ਅੰਗ ਬਣ ਚੁੱਕਿਆ ਹੈ, ਨੇ ਇਸ ਮੁਸ਼ਕਿਲ ਦੌਰ ਵਿਚ ਮਨੁੱਖਤਾ ਦੀ ਸੇਵਾ ਲਈ ਕੋਵਿਡ ਸੰਕਟ ਦੌਰਾਨ ਸੋਨੂੰ ਸੂਦ ਨਾਲ ਹੱਥ ਮਿਲਾਇਆ।
Sonu sood and Karan Gilhotra
ਹਾਲ ਹੀ ਵਿਚ ਕਰਨ ਗਿਲਹੋਤਰਾ ਨੇ ਆਂਧਰਾ ਪ੍ਰਦੇਸ਼ ਦੇ ਇਕ ਕਿਸਾਨ ਨੂੰ ਖੇਤ ਵਾਹੁਣ ਲਈ ਟਰੈਕਟਰ ਭੇਜਣ ਦੇ ਨੇਕ ਕੰਮ ਵਿਚ ਸੋਨੂੰ ਸੂਦ ਦੀ ਮਦਦ ਕੀਤੀ। ਉਹਨਾਂ ਨੇ ਪੰਜਾਬ ਦੇ ਚਾਰ ਅਨਾਥ ਬੱਚਿਆਂ ਦੀ ਸਹਾਇਤਾ ਲਈ ਸੋਨੂੰ ਸੂਦ ਦੀ ਮਦਦ ਕੀਤੀ। ਇਸ ਤੋਂ ਇਲਾਵਾ ਵੀ ਕਰਨ ਅਤੇ ਸੋਨੂੰ ਸੂਦ ਵੱਲੋਂ ਗਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਕਈ ਪਹਿਲਕਦਮੀਆਂ ਕੀਤੀਆਂ ਗਈਆਂ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੋਰੋਨਾ ਯੋਧਾ ਵਜੋਂ ਰਾਜ ਦਾ ਸਨਮਾਨ ਵੀ ਦਿੱਤਾ ਗਿਆ। ਦੋਵਾਂ ਦੋਸਤਾਂ ਦੀ ਜੋੜੀ ਨੂੰ ਵੇਖਦਿਆਂ ਇਹ ਕਹਿਣਾ ਚਾਹੀਦਾ ਹੈ ਕਿ ਜੇ ਦੋਵੇਂ ਇਕ ਦੂਜੇ ਦੇ ਸਮਾਨਾਰਥੀ ਹੋਣ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।