
ਵਿਆਹ ਦੇ 5 ਮਹੀਨਿਆਂ ਬਾਅਦ ਹੀ ਸਹੁਰੇ ਘਰ 'ਚੋਂ ਮਿਲੀ
ਮਲੇਰਕੋਟਲਾ( ਕੁਲਵੰਤ ਸਿੰਘ ਮੋਹਾਲੀ) ਵਿਦੇਸ਼ ਜਾਣ ਦੀ ਚਾਹਤ ਵਿੱਚ ਪੰਜਾਬ ਦੇ ਲੋਕ ਸਭ ਤੋਂ ਅੱਗੇ ਹਨ, ਬਾਹਰ ਜਾਣ ਦੇ ਚੱਕਰ ਵਿਚ ਆਪਣਾ ਘਰ ਬਾਰ ਜ਼ਮੀਨ ਤੱਕ ਵੇਚ ਦਿੰਦੇ ਹਨ। ਕਈ ਵਾਰ ਆਈਲੈਟਸ ਪਾਸ (IELTS pass girl) ਲੜਕੀ ਮਿਲ ਜਾਵੇ ਤਾਂ ਆਪਣੇ ਬੇਟੇ ਨਾਲ ਵਿਆਹ ਕਰ ਲੜਕੀ ਦਾ ਸਾਰਾ ਖਰਚ ਚੁੱਕ ਕੇ ਉਸਨੂੰ ਵਿਦੇਸ਼ ਭੇਜਦੇ।
Lovepreet Singh
ਪਰ ਵਿਦੇਸ਼ ਦੀ ਚਾਹਤ ਸਾਰਿਆਂ ਨੂੰ ਰਾਸ ਨਹੀਂ ਆਉਂਦੀ। ਅਜਿਹਾ ਹੀ ਮਾਮਲਾ ਮਲੇਰਕੋਟਲਾ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਹੋਰ 25 ਸਾਲਾ ਲਵਪ੍ਰੀਤ ਸਿੰਘ ਨੇ ਕੈਨੇਡਾ ਜਾਣ ਦੇ ਚਾਅ ਵਿੱਚ ਲੁਧਿਆਣਾ ਦੀ ਪਵਨਦੀਪ ਕੌਰ ਨਾਲ ਵਿਆਹ ਕਰਵਾਇਆ ਸੀ ਪਰ ਵਿਆਹ ਤੋਂ ਪੰਜ ਮਹੀਨੇ ਬਾਅਦ ਹੀ ਲਵਪ੍ਰੀਤ ਦੀ ਆਪਣੇ ਸਹੁਰਿਆਂ ਦੇ ਘਰ ਭੇਦਭਰੇ ਹਲਾਤਾਂ 'ਚ ਲਾਸ਼ ਮਿਲੀ।
Lovepreet Singh
ਮ੍ਰਿਤਕ ਲਵਪ੍ਰੀਤ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ ਵਿਆਹ ਤੋਂ 22 ਦਿਨ ਬਾਅਦ ਉਹਨਾਂ ਦੀ ਨੂੰਹ ਪਵਨਦੀਪ ਕੌਰ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਤਾਂ ਉਸਨੇ ਆਪਣੇ ਹਾਵ-ਭਾਵ ਬਦਲਣੇ ਸ਼ੁਰੂ ਕਰ ਦਿੱਤੇ। ਉਹਨਾਂ ਦੱਸਿਆ ਕਿ ਉਨ੍ਹਾਂ ਦੀ ਨੂੰਹ ਦੇ ਕਿਸੇ ਹੋਰ ਲੜਕੇ ਨਾਲ ਨਜ਼ਾਇਜ ਸਬੰਧਾਂ ਦਾ ਮੇਰੇ ਬੇਟੇ ਨੂੰ ਪਤਾ ਲੱਗ ਗਿਆ ਸੀ ਅਤੇ ਉਹ ਉਹਨਾਂ ਦੇ ਪੁੱਤ ਨੂੰ ਬਰਗਲਾ ਕੇ ਆਪਣੇ ਪੇਕੇ ਘਰ ਲੈ ਗਈ ਜਿੱਥੇ ਜਾਣ ਤੋਂ ਇੱਕ ਮਹੀਨੇ ਦੇ ਅੰਦਰ ਹੀ ਮੇਰੇ ਬੇਟੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
Lovepreet Singh's father
ਉਨ੍ਹਾਂ ਲੁਧਿਆਣਾ ਪੁਲਿਸ ਤੇ ਦੋਸ਼ ਲਾਉਂਦਿਆਂ ਕਿਹਾ ਕਿ ਲੁਧਿਆਣਾ ਪੁਲਿਸ ਨੇ ਵੀ ਸਾਡੀ ਨਹੀ ਸੁਣੀ ਕਿਸਾਨ ਯੂਨੀਅਨਾਂ ਦੇ ਦਖਲ ਤੋਂ ਬਾਅਦ ਹੀ ਉਕਤ ਮਾਮਲੇ ਵਿੱਚ ਪਰਚਾ ਦਰਜ ਕੀਤਾ ਗਿਆ।
Lovepreet Singh's father