ਪੰਜਾਬ ਦਾ ਅਜਿਹਾ ਸਕੂਲ ਜਿੱਥੇ ਪੜ੍ਹਦੇ ਨੇ 84 ਜੁੜਵਾਂ ਤੇ 6 Triplets
Published : Aug 25, 2022, 2:57 pm IST
Updated : Aug 25, 2022, 3:29 pm IST
SHARE ARTICLE
twins Sisters
twins Sisters

ਕਈ ਵਾਰ ਤਾਂ ਭੁਲੇਖੇ 'ਚ ਮਾਸਟਰਾਂ ਤੋਂ ਝਿੜਕਾਂ ਖਾ ਜਾਂਦਾ ਵੱਧ ਨੰਬਰ ਲੈਣ ਵਾਲਾ ਹਮਸ਼ਕਲ ਬੱਚਾ

 

ਜਲੰਧਰ (ਸ਼ੈਸ਼ਵ ਨਾਗਰਾ) - ਪੰਜਾਬ ਦੇ ਜਲੰਧਰ ਸ਼ਹਿਰ ਦੇ ਪੁਲਿਸ ਡੀਏਵੀ ਸਕੂਲ ਨੂੰ ਜੁੜਵਾਂ ਬੱਚਿਆਂ ਦਾ ਸਕੂਲ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਸਕੂਲ ਵਿਚ ਨਰਸਰੀ ਤੋਂ ਬਾਰ੍ਹਵੀਂ ਤੱਕ ਹਰ ਜਮਾਤ ਵਿਚ ਜੁੜਵਾ ਬੱਚੇ ਹਨ। ਸਕੂਲ ਵਿਚ 42 ਜੋੜੇ ਬੱਚੇ ਯਾਨੀ ਕੁੱਲ 84 ਜੋੜੇ ਬੱਚੇ ਹਨ ਤੇ 2 ਟ੍ਰਿਪਲ ਬੱਚਿਆਂ ਦਾ ਜੋੜਾ ਹੈ। ਕੁੱਲ 90 ਬੱਚੇ ਜੁੜਵਾਂ ਹਨ ਤੇ ਉਹਨਾਂ ਵਿਚ ਕਈ ਭਰਾ-ਭਰਾ ਨੇ ਤੇ ਕਈ ਭੈਣ-ਭਰਾ ਹਨ। 

Teacher Teacher

ਦੋ ਸਰਦਾਰ ਭਰਾਵਾਂ ਨਾਲ ਜਦੋਂ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਲਾਸ ਵਿਚ ਅਪਣੇ ਨਤੀਜਿਆਂ ਨੂੰ ਲੈ ਕੇ ਬਹੁਤ ਸੋਹਣੀ ਗੱਲ ਕਹੀ ਕਿ ਸਾਡੇ ਵਿਚ ਨੰਬਰਾਂ ਨੂੰ ਲੈ ਕੇ ਕੋਈ ਮੁਕਾਬਲਾ ਨਹੀਂ ਹੈ ਕਿਉਂਕਿ ਅਸੀਂ ਦੋਵੇਂ ਭਰਾ ਹਾਂ ਸਾਡੇ ਵਿਚੋਂ ਕੋਈ ਵੀ ਪਹਿਲੇ ਨੰਬਰ 'ਤੇ ਆ ਜਾਵੇ ਨੰਬਰ ਤਾਂ ਸਾਡੇ ਘਰ ਹੀ ਜਾਣੇ ਹਨ ਤਾਂ ਕਰ ਕੇ ਸਾਨੂੰ ਖੁਸੀ ਹੀ ਹੁੰਦੀ ਹੈ ਸਾਡੇ ਵਿਚੋਂ ਜੋ ਮਰਜ਼ੀ ਪਹਿਲੇ ਨੰਬਰ 'ਤੇ ਆ ਜਾਵੇ। 

twins twins

ਅੱਗੇ 2 ਹੋਰ ਗੁਰਸਿੱਖ ਬੱਚਿਆਂ ਹਰਜਾਪ ਤੇ ਗੁਰਜਾਪ ਨੇ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ ਉਹਨਾਂ ਵਿਚ ਸਕੂਲ ਦੇ ਅਧਿਆਪਕਾਂ ਨੂੰ ਜਰੂਰ ਥੋੜ੍ਹੀ ਪਛਾਣਨ ਵਿਚ ਦੁਚਿੱਤੀ ਹੋ ਜਾਂਦੀ ਹੈ ਪਰ ਮਾਤਾ-ਪਿਤਾ ਤੇ ਰਿਸ਼ਤੇਦਾਰ ਸਾਨੂੰ ਮਿੰਟ 'ਚ ਪਛਾਣ ਲੈਂਦੇ ਹਨ। ਉਹਨਾਂ ਕਿਹਾ ਕਿ ਸਾਡੇ ਦੋਹਾਂ ਦਾ ਗੱਲਬਾਤ ਕਰਨ ਦਾ ਤਰੀਕਾ ਵੀ ਇਕੋ ਜਿਹਾ ਹੈ ਤੇ ਸਾਡੇ ਦੋਸਤ ਵੀ ਸਾਰੇ ਇਕੋ ਹੀ ਹਨ। ਦੋਹਾਂ ਸਰਦਾਰਾਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਵੀ ਸੁਣਾਇਆ। ਇਸ ਦੇ ਨਾਲ ਹੀ ਜਦੋਂ ਸਕੂਲ ਦੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਥੋੜ੍ਹਾ ਸਮਾਂ ਪਹਿਲਾਂ ਹੀ ਇਸ ਬਾਰੇ ਪਤਾ ਲੱਗਾ ਹੈ ਕਿ ਉਹਨਾਂ ਦੇ ਸਕੂਲ ਵਿਚ 100 ਦੇ ਕਰੀਬ ਜੁੜਵਾਂ ਬੱਚੇ ਹਨ। 

twins twins

ਅਧਿਆਪਕਾਂ ਨੇ ਕਿਹਾ ਕਿ ਜਦੋਂ ਮਾਪੇ ਬੱਚਿਆਂ ਦਾ ਦਾਖਲਾ ਕਰਵਾਉਣ ਆਉਂਦੇ ਹਨ ਤਾਂ ਉਹ ਆ ਕੇ ਇਹ ਕਹਿੰਦੇ ਹਨ ਕਿ ਉਹਨਾਂ ਦੇ ਬੱਚਿਆਂ ਨੂੰ ਇਕੋ ਸੈਕਸ਼ਨ ਵਿਚ ਰੱਖਿਆ ਜਾਵੇ ਪਰ ਅਸੀਂ ਉਹਨਾਂ ਨੂੰ ਹਮੇਸ਼ਾ ਇਹ ਹੀ ਕਹਿੰਦੇ ਹਾਂ ਕਿ ਨਹੀਂ ਇਸ ਤਰ੍ਹਾਂ ਉਹ ਹਮੇਸ਼ਾ ਆਪਸ ਵਿਚ ਹੀ ਇਕੱਠੇ ਰਹਿਣਗੇ ਉਹਨਾਂ ਨੂੰ ਕੋਈ ਹੋਰ ਦੋਸਤ ਬਣਾਉਣਾ ਨਹੀਂ ਆਵੇਗਾ ਮਾਪਿਆਂ ਨੂੰ ਇਹ ਹੁੰਦਾ ਹੈ ਕਿ ਉਹਨਾਂ ਨੂੰ ਬੱਚਿਆਂ ਨੂੰ ਪੜ੍ਹਾਈ ਕਰਵਾਉਣੀ ਸੌਖੀ ਹੋ ਜਾਵੇਗੀ ਪਰ ਨਹੀਂ ਅਸੀਂ ਕਹਿੰਦੇ ਹਾਂ ਕਿ ਬੱਚੇ ਸਕੂਲ ਵਿਚ ਸਿਰਫ਼ ਪੜ੍ਹਨ ਹੀ ਨਹੀਂ ਆਉਂਦੇ ਹੋਰ ਵੀ ਕਈ ਸਮਾਜਿਕ ਕੰਮ ਕਰਨ ਤੇ ਰਹਿਣ ਸਹਿਣ ਸਿੱਖਣ ਆਉਂਦੇ ਹਨ।

Teacher Teacher

ਉਹਨਾਂ ਕਿਹਾ ਕਿ ਕਈ ਬੱਚੇ ਤਾਂ ਅਜਿਹੇ ਹਨ ਜਿਨ੍ਹਾਂ ਦੀ ਸੋਚ ਬਿਲਕੁਲ ਹੀ ਸਮਾਨ ਹੈ ਜਿਵੇਂ ਪੱਤਰਕਾਰ ਨੇ ਜਦੋਂ ਦੋ ਵਿਦਿਆਰਥੀਆਂ ਨੂੰ 1 ਤੋਂ 10 ਤੱਕ ਕੁੱਝ ਲਿਖਣ ਲਈ ਕਿਹਾ ਤਾਂ ਉਹਨਾਂ ਦੋਹਾਂ ਵਿਦਿਆਰਥੀਆਂ ਨੇ 5 ਹੀ ਲਿਖਿਆ। ਇਸ ਦੇ ਨਾਲ ਹੀ ਹੋਰ ਅਧਿਆਪਕਾਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਦੋ ਹੋਰ ਵਿਦਿਆਰਥਣਾਂ ਹਨ ਜਿਨ੍ਹਾਂ ਦਾ ਲਿਖਣ ਅਤੇ ਬੋਲਚਾਲ ਦਾ ਤਰੀਕਾ ਇਕੋ ਜਿਹਾ ਹੀ ਹੈ। ਉਹਨਾਂ ਕਿਹਾ ਕਿ ਬੱਚੀਆਂ ਦੀ ਲਿਖਾਈ ਵੀ ਇਕੋ ਜਿਹੀ ਹੈ ਤੇ ਉਹ ਕਿਤਾਬਾਂ ਕਾਪੀਆਂ 'ਤੇ ਕਵਰ ਵੀ ਇਕੋ ਜਿਹਾ ਹੀ ਚੜਾਉਂਦੀਆਂ ਹਨ।  

ਅਧਿਆਪਕਾਂ ਦਾ ਕਹਿਣਾ ਹੈ ਕਿ ਕਦੇ-ਕਦੇ ਤਾਂ ਇਕ ਬੱਚੇ ਦੀ ਗਲਤੀ ਦੀ ਸਜ਼ਾ ਦੂਜੇ ਬੱਚੇ ਨੂੰ ਮਿਲ ਜਾਂਦੀ ਹੈ ਪਰ ਜਦੋਂ ਇਸ ਤਰ੍ਹਾਂ ਦਾ ਕੁੱਝ ਹੁੰਦਾ ਹੈ ਤਾਂ ਸਾਨੂੰ ਵੀ ਬਹੁਤ ਅਚੰਬਾ ਹੁੰਦਾ ਹੈ ਤੇ ਇਹਨਾਂ ਨੂੰ ਪੜ੍ਹਾਉਣ ਵਿਚ ਵੀ ਬਹੁਤ ਮਜ਼ਾ ਆਉਂਦਾ ਹੈ। ਸਕੂਲ ਦੀ ਮੁੱਖ ਅਧਿਆਪਕਾ ਨੇ ਦੱਸਿਆ ਕਿ ਸਕੂਲ ਵਿਚ 5500 ਬੱਚੇ ਪੜ੍ਹਦੇ ਹਨ ਤੇ 20 ਤੋਂ 25 ਬੱਚੇ ਅਜਿਹੇ ਹਨ ਜੋ ਸਕੂਲ ਤੋਂ ਪੜ੍ਹਾਈ ਕਰ ਕੇ ਜਾ ਚੁੱਕੇ ਹਨ।   

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement