
ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਸਹੁਰੇ ਪਰਿਵਾਰ 'ਤੇ ਲਗਾਏ ਖ਼ੁਦਕੁਸ਼ੀ ਲਈ ਉਕਸਾਉਣ ਦੇ ਇਲਜ਼ਾਮ
ਪਟਿਆਲਾ: ਪਟਿਆਲਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਥੇ ਪੰਜਾਬ ਪੁਲਿਸ 'ਚ ਬਤੌਰ ਕਾਂਸਟੇਬਲ 'ਤੇ ਡਿਊਟੀ ਕਰ ਰਹੇ ਮੁਲਾਜ਼ਮ ਪਰਮਿੰਦਰ ਸਿੰਘ ਨੇ ਸਮਾਣਾ ਭਾਖੜਾ ਨਹਿਰ 'ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਜਿਸ ਦੀ ਡੈੱਡ ਬਾਡੀ ਬਰਾਮਦ ਕਰ ਲਈ ਗਈ ਹੈ।
ਮ੍ਰਿਤਕ ਨੌਜਵਾਨ ਪਟਿਆਲਾ ਦੇ ਪੁਲਿਸ ਲਾਈਨ ਵਿਚ ਬਤੌਰ ਕਾਂਸਟੇਬਲ ਦੀ ਸੇਵਾ ਨਿਭਾ ਰਿਹਾ ਸੀ। ਪਰਮਿੰਦਰ ਸਿੰਘ ਦੇ ਪਿਤਾ ਪੰਜਾਬ ਪੁਲਿਸ 'ਚ ਬਤੌਰ ਏਐਸਆਈ ਡਿਊਟੀ ਨਿਭਾ ਕੇ ਰਿਟਾਇਰ ਹੋਏ ਹਨ। ਮ੍ਰਿਤਕ ਪਰਵਿੰਦਰ ਸਿੰਘ ਦੇ ਪਿਤਾ ਨੇ ਦਸਿਆ ਕਿ ਉਨ੍ਹਾਂ ਦੇ ਬੇਟੇ ਵਲੋਂ ਆਤਮ ਹੱਤਿਆ ਕਰਨ ਤੋਂ ਪਹਿਲਾਂ ਇਕ ਵੀਡੀਓ ਬਣਾ ਕੇ ਜਨਤਕ ਕੀਤੀ ਗਈ ਸੀ ਜਿਸ ਵਿਚ ਉਹ ਆਪਣੀ ਘਰਵਾਲੀ ਅਤੇ ਆਪਣੇ ਸਾਲੇ ਤੇ ਸੱਸ ਸਹੁਰੇ ਦੇ ਉੱਪਰ ਇਲਜ਼ਾਮ ਲਗਾ ਰਿਹਾ ਸੀ ਕਿ ਉਹਨਾਂ ਵਲੋਂ ਪਿਛਲੇ ਲਗਾਤਾਰ 3 ਮਹੀਨਿਆਂ ਤੋਂ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਕਰਕੇ ਮੈਂ ਮਰਨ ਜਾ ਰਿਹਾ ਹਾਂ।
ਇਹ ਵੀ ਪੜ੍ਹੋ: ਅੱਖਾਂ ਨੂੰ ਠੀਕ ਰੱਖਣ ਲਈ ਖਾਉ ਛੱਲੀ
ਉਨ੍ਹਾਂ ਦੱਸਿਆ ਕਿ 7 ਸਾਲ ਪਹਿਲਾਂ ਮੇਰੇ ਬੇਟੇ ਦਾ ਵਿਆਹ ਹੋਇਆ ਸੀ। ਵਿਆਹ ਤੋਂ 3 ਮਹੀਨਿਆਂ ਬਾਅਦ ਲੜਕੀ ਦੇ ਮਾਤਾ-ਪਿਤਾ ਵੱਲੋਂ ਸਾਡੇ ਘਰ ਆ ਕੇ ਮੇਰੇ ਬੇਟੇ ਦੀ ਕੁੱਟਮਾਰ ਕੀਤੀ ਗਈ ਸੀ। ਜਿਸ ਦੀ ਸ਼ਿਕਾਇਤ ਵੀ ਅਸੀਂ ਥਾਣੇ ਵਿਚ ਨਹੀਂ ਕਰਵਾਈ ਸੀ। ਉਹਨਾਂ ਨੇ ਸਾਡੇ ਘਰ ਆਉਣਾ ਬੰਦ ਕਰ ਦਿੱਤਾ ਪਰ ਉਨ੍ਹਾਂ ਦੀ ਲੜਕੀ ਉਨ੍ਹਾਂ ਦੇ ਸੰਪਰਕ ਵਿਚ ਸੀ।
ਇਹ ਵੀ ਪੜ੍ਹੋ: ਪਲਾਸਟਿਕ ਦੀ ਥਾਂ ਇਨਾਂ ਭਾਂਡਿਆਂ 'ਚ ਪੀਉਗੇ ਪਾਣੀ ਤਾਂ ਤੁਹਾਡੇ ਸਰੀਰ ਨੂੰ ਹੋਣਗੇ ਕਈ ਫ਼ਾਇਦੇ
ਹੁਣ ਤਕਰੀਬਨ 3 ਮਹੀਨੇ ਪਹਿਲਾਂ ਉਹ ਲੜਕੀ ਨੂੰ ਆਪਣੇ ਨਾਲ ਆਪਣੇ ਘਰ ਲੈ ਗਏ ਅਤੇ ਮੇਰੇ ਬੇਟੇ ਨੂੰ ਧਮਕੀਆਂ ਦੇਣ ਲੱਗ ਪਏ ਤੇਰੇ ਖਿਲਾਫ਼ ਮੁਕੱਦਮੇ ਦਰਜ ਕਰਵਾਵਾਂਗੇ ਮੇਰੇ ਪੁੱਤ ਨੇ ਮਜ਼ਬੂਰ ਹੋ ਕੇ ਆਤਮ ਹੱਤਿਆ ਕੀਤੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਰੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਹੋਵੇ। ਦੂਜੇ ਪਾਸੇ ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਲਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗ। ਮ੍ਰਿਤਕ ਨੌਜਵਾਨ ਪਰਮਿੰਦਰ ਸਾਡੀ ਪੰਜਾਬ ਪੁਲਿਸ ਦਾ ਇਕ ਹੋਣਹਾਰ ਜਵਾਨ ਸੀ