ਪਲਾਸਟਿਕ ਦੀ ਥਾਂ ਇਨਾਂ ਭਾਂਡਿਆਂ 'ਚ ਪੀਉਗੇ ਪਾਣੀ ਤਾਂ ਤੁਹਾਡੇ ਸਰੀਰ ਨੂੰ ਹੋਣਗੇ ਕਈ ਫ਼ਾਇਦੇ

By : GAGANDEEP

Published : Aug 25, 2023, 1:47 pm IST
Updated : Aug 25, 2023, 1:47 pm IST
SHARE ARTICLE
photo
photo

ਤਾਂਬੇ ਦੇ ਭਾਂਡੇ ਨਾਲ ਪਾਣੀ ਪੀਣਾ ਸਰੀਰ ਲਈ ਜ਼ਿਆਦਾ ਫ਼ਾਇਦੇਮੰਦ ਹੈ।

 

ਮੁਹਾਲੀ: ਸਰੀਰ ਲਈ ਪਾਣੀ ਕਿੰਨਾ ਜ਼ਰੂਰੀ ਹੈ ਇਹ ਤਾਂ ਸਾਰੇ ਬਾਖ਼ੂਬੀ ਜਾਣਦੇ ਹਨ ਪਰ ਕਿਹੜੇ ਬਰਤਨ ਵਿਚ ਪਾਣੀ ਪੀਣਾ ਚਾਹੀਦਾ ਹੈ ਇਸ ਗੱਲ ਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੁੰਦੀ ਹੈ। ਆਮ ਤੌਰ ’ਤੇ ਸਾਰੇ ਘਰਾਂ ਵਿਚ ਪਲਾਸਟਿਕ ਦੀ ਬੋਤਲ ਨਾਲ ਹੀ ਪਾਣੀ ਪੀਂਦੇ ਹਨ ਅਤੇ ਉਸੇ ਭਾਂਡੇ ਵਿਚ ਪਾਣੀ ਭਰ ਕੇ ਵੀ ਰਖਦੇ ਹਨ। ਇਥੋਂ ਤਕ ਕਿ ਆਫ਼ਿਸ ਵਿਚ ਵੀ ਪਾਣੀ ਪਲਾਸਿਟਕ ਦੀ ਬੋਤਲ ਨਾਲ ਹੀ ਪੀਂਦੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਪਲਾਸਟਿਕ ਦੀ ਬੋਤਲ ਨਾਲ ਪਾਣੀ ਪੀਣਾ ਚਾਹੀਦਾ ਹੈ ਜਾਂ ਕਿਸੇ ਹੋਰ ਭਾਂਡੇ ਨਾਲ। ਕਿਸ ਭਾਂਡੇ ਨਾਲ ਪਾਣੀ ਪੀਣਾ ਸਿਹਤ ਲਈ ਸਹੀ ਹੈ ਤੇ ਕਿਹੜੀ ਨਾਲ ਨਹੀਂ? ਜੇਕਰ ਨਹੀਂ ਜਾਣਦੇ ਤਾਂ ਅੱਜ ਅਸੀ ਇਸੇ ਗੱਲ ਦੀ ਚਰਚਾ ਕਰਾਂਗੇ ਕਿ ਕਿਹੜੇ ਭਾਂਡੇ ਨਾਲ ਪਾਣੀ ਪੀਣਾ ਚਾਹੀਦਾ ਹੈ ਤੇ ਕਿਹੜੇ ਨਾਲ ਨਹੀਂ।

ਮਿੱਟੀ ਦੇ ਭਾਂਡੇ: ਮਿੱਟੀ ਕੁਦਰਤ ਦੀ ਦੇਣ ਹੈ। ਇਹੀ ਵਜ੍ਹਾ ਹੈ ਕਿ ਮਿੱਟੀ ਦੇ ਭਾਂਡੇ ਵਿਚ ਪਾਣੀ ਕੁਦਰਤੀ ਤੌਰ ’ਤੇ ਠੰਢਾ ਰਹਿੰਦਾ ਹੈ। ਵੈਸੇ ਤਾਂ ਸਾਰੇ ਘਰਾਂ ਵਿਚ ਮਿੱਟੀ ਦੇ ਘੜੇ ਮਿਲ ਜਾਂਦੇ ਹਨ। ਘੜੇ ਵਿਚ ਪਾਏ ਜਾਣ ਵਾਲੇ ਮਿਨਰਲਜ਼ ਸਰੀਰ ਦੇ ਜ਼ਹਿਰੀਲੇ ਤੱਤਾਂ ਤੋਂ ਮੁਕਤ ਕਰ ਕੇ ਸਰੀਰ ਨੂੰ ਫ਼ਾਇਦੇਮੰਦ ਗੁਣ ਪਹੁੰਚਾਉਂਦੇ ਹਨ। ਘੜੇ ਦੇ ਪਾਣੀ ਨਾਲ ਗੈਸ, ਐਸੀਡਿਟੀ, ਕਬਜ਼ ਵਰਗੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਘੜੇ ਦਾ ਪਾਣੀ ਸਰੀਰ ਲਈ ਠੀਕ ਹੁੰਦਾ ਹੈ। ਇਕ ਗੱਲ ਦਾ ਧਿਆਨ ਰਖਣਾ ਚਾਹੀਦਾ ਹੈ ਕਿ ਮਿੱਟੀ ਦੇ ਭਾਂਡੇ ਸਾਫ਼-ਸੁਥਰੇ ਹੋਣੇ ਚਾਹੀਦੇ ਹਨ।

 ਤਾਂਬੇ ਦੇ ਭਾਂਡੇ: ਤਾਂਬੇ ਦੇ ਭਾਂਡੇ ਨਾਲ ਪਾਣੀ ਪੀਣਾ ਸਰੀਰ ਲਈ ਜ਼ਿਆਦਾ ਫ਼ਾਇਦੇਮੰਦ ਹੈ। ਬਲੱਡ ਪ੍ਰੈਸ਼ਰ ਤੇ ਐਨੀਮੀਆ ਵਰਗੀਆਂ ਬੀਮਾਰੀ ਹੋਣ ’ਤੇ ਤਾਂਬੇ ਦੇ ਭਾਂਡੇ ਵਿਚ ਰਾਤ ਨੂੰ ਪਾਣੀ ਰੱਖ ਕੇ ਉਸ ਨੂੰ ਸਵੇਰੇ ਪੀਣ ਦੀ ਸਲਾਹ ਵੀ ਦਿਤੀ ਜਾਂਦੀ ਹੈ। ਤਾਂਬੇ ਦੇ ਬਰਤਨ ਨਾਲ ਪਾਣੀ ਪੀਣ ’ਤੇ ਸਰੀਰ ਵਿਚ ਮੌਜੂਦ ਬੈਕਟੀਰੀਆ ਦੂਰ ਕਰਨ ਵਿਚ ਮਦਦ ਮਿਲਦੀ ਹੈ। 

ਕੱਚ ਦੇ ਭਾਂਡੇ : ਪਲਾਸਟਿਕ ਦੇ ਮੁਕਾਬਲੇ ਕੱਚ ਨੂੰ ਵਧੀਆ ਮੰਨਿਆ ਜਾਂਦਾ ਹੈ। ਕੱਚ ਦਾ ਗਲਾਸ ਜਾਂ ਬੋਤਲ ਬਣਾਉਣ ਵਿਚ ਕੈਮੀਕਲ ਦਾ ਇਸਤੇਮਾਲ ਨਹੀਂ ਹੁੰਦਾ। ਇਹੀ ਵਜ੍ਹਾ ਹੈ ਕਿ ਕੱਚ ਦੇ ਬਰਤਨ ਵਿਚ ਰੱਖੇ ਪਦਾਰਥ ਸੁਰੱਖਿਅਤ ਰਹਿੰਦੇ ਹਨ। ਇਹ ਤੁਹਾਡੇ ਸਰੀਰ ਨੂੰ ਕੈਂਸਰ ਵਰਗੀ ਬਿਮਾਰੀ ਨਾਲ ਲੜਨ ਵਿਚ ਵੀ ਮਦਦ ਕਰਦੇ ਹਨ। ਕੁੱਝ ਕੱਚ ਦੇ ਬਰਤਨ ਰੰਗੇ ਹੋਏ ਮਿਲਦੇ ਹਨ ਜੋ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ। ਰੰਗੇ ਹੋਏ ਕੱਚ ਦੇ ਬਰਤਨਾਂ ਵਿਚ ਕੈਮੀਕਲ ਦੀ ਵਰਤੋਂ ਹੁੰਦੀ ਹੈ ਜੋ ਸਰੀਰ ਲਈ ਹਾਨੀਕਾਰਕ ਹੁੰਦਾ ਹੈ।

ਪਲਾਸਟਿਕ ਦੇ ਭਾਂਡੇ : ਪਲਾਸਟਿਕ ਦੀ ਬੋਤਲ ਵੀ ਇਸੇ ਲੜੀ ਵਿਚ ਆਉਂਦੇ ਹਨ। ਪਾਣੀ ਪੀਣ ਦੀ ਸਾਨੂੰ ਇੰਨੀ ਜਲਦੀ ਰਹਿੰਦੀ ਹੈ ਕਿ ਅਸੀਂ ਅਕਸਰ ਭੁਲ ਜਾਂਦੇ ਹਾਂ ਕਿ ਜਿਸ ਪਲਾਸਟਿਕ ਦੀ ਬੋਤਲ ਵਿਚ ਪਾਣੀ ਪੀ ਰਹੇ ਹਾਂ, ਉਸ ਨਾਲ ਕਿੰਨਾ ਨੁਕਸਾਨ ਹੋ ਰਿਹਾ ਹੈ। ਪਲਾਸਟਿਕ ਦੀਆਂ ਬੋਤਲਾਂ ਵਿਚ ਇਕ ਦਿਨ ਤੋਂ ਜ਼ਿਆਦਾ ਰਖਿਆ ਹੋਇਆ ਪਾਣੀ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ। ਸਾਧਾਰਣ ਪਲਾਸਟਿਕ ਦੀਆਂ ਬੋਤਲਾਂ ਵਿਚ ਰਖਿਆ ਪਾਣੀ ਪੀਣ ਨਾਲ ਅੰਤੜੀਆਂ ਤੇ ਲਿਵਰ ਨੂੰ ਖਤਰਾ ਰਹਿੰਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement