ਅੰਮ੍ਰਿਤਸਰ-ਦਿੱਲੀ NH 'ਤੇ ਟੋਲ ਦਰਾਂ ਵਧੀਆਂ, ਲਾਡੋਵਾਲ ਵਿਖੇ 15 ਰੁਪਏ ਲੱਗੇਗੀ ਫ਼ੀਸ 
Published : Aug 25, 2023, 3:04 pm IST
Updated : Aug 25, 2023, 3:04 pm IST
SHARE ARTICLE
 Amritsar-Delhi NH
Amritsar-Delhi NH

ਕਰਨਾਲ ਦੇ ਘਰੌਂਡਾ ਪਲਾਜ਼ਾ 'ਤੇ 10 ਰੁਪਏ ਲੱਗੇਗੀ ਫ਼ੀਸ, 1 ਸਤੰਬਰ ਤੋਂ ਲਾਗੂ ਹੋਣਗੀਆਂ ਦਰਾਂ 

ਅੰਮ੍ਰਿਤਸਰ - ਪੰਜਾਬ ਦੇ ਅੰਮ੍ਰਿਤਸਰ ਤੋਂ ਦਿੱਲੀ ਤੱਕ ਹਾਈਵੇਅ 'ਤੇ ਸਫ਼ਰ ਕਰਨ ਵਾਲੇ ਵਪਾਰਕ ਅਤੇ ਗੈਰ-ਵਪਾਰਕ ਵਾਹਨ ਚਾਲਕਾਂ ਨੂੰ ਹੁਣ ਜ਼ਿਆਦਾ ਪੈਸੇ ਖਰਚਣੇ ਪੈਣਗੇ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਪੰਜਾਬ ਦੇ ਸਭ ਤੋਂ ਮਹਿੰਗੇ ਲੁਧਿਆਣਾ ਲਾਡੋਵਾਲ ਅਤੇ ਕਰਨਾਲ ਦੇ ਘਰੌਂਡਾ ਟੋਲ ਪਲਾਜ਼ਿਆਂ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਇਸ ਨਵੀਂ ਕੀਮਤ ਨੂੰ 1 ਸਤੰਬਰ 2023 ਤੋਂ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ।

ਨਵੀਆਂ ਦਰਾਂ ਅਨੁਸਾਰ ਪੰਜਾਬ ਵਿਚ ਲਾਡੋਵਾਲ ਟੋਲ 'ਤੇ ਕਾਰ ਅਤੇ ਜੀਪ ਚਾਲਕਾਂ ਤੋਂ 165 ਰੁਪਏ ਦੀ ਸਿੰਗਲ ਟਰਿੱਪ ਫ਼ੀਸ ਵਸੂਲੀ ਜਾਵੇਗੀ। 24 ਘੰਟਿਆਂ ਵਿਚ ਕਈ ਯਾਤਰਾਵਾਂ ਲਈ 245 ਰੁਪਏ ਅਤੇ ਮਹੀਨਾਵਾਰ ਪਾਸ ਲਈ 4930 ਰੁਪਏ ਵਿਚ ਬਣੇਗਾ। ਹਲਕੇ ਵਪਾਰਕ ਵਾਹਨ ਲਈ ਸਿੰਗਲ ਟ੍ਰਿਪ 285 ਰੁਪਏ, ਮਲਟੀਪਲ ਟ੍ਰਿਪ 430 ਰੁਪਏ ਅਤੇ ਮਾਸਿਕ ਪਾਸ ਫ਼ੀਸ 8625 ਰੁਪਏ ਹੋਵੇਗੀ।  

ਟਰੱਕ ਅਤੇ ਬੱਸ ਲਈ ਸਿੰਗਲ ਟ੍ਰਿਪ 575 ਰੁਪਏ, ਮਲਟੀਪਲ 860 ਰੁਪਏ ਅਤੇ ਮਾਸਿਕ ਪਾਸ 17245 ਰੁਪਏ ਵਿਚ ਕੀਤਾ ਜਾਵੇਗਾ। ਡਬਲ ਐਕਸਲ ਟਰੱਕ ਦਾ ਸਿੰਗਲ ਟ੍ਰਿਪ 925 ਰੁਪਏ, ਮਲਟੀਪਲ ਟ੍ਰਿਪ 1385 ਰੁਪਏ ਅਤੇ ਮਾਸਿਕ ਪਾਸ 27720 ਰੁਪਏ ਵਿਚ ਹੋਵੇਗਾ। ਕਰਨਾਲ ਦੇ ਘਰੌਂਡਾ ਟੋਲ 'ਤੇ ਕਾਰ ਅਤੇ ਜੀਪ ਦੇ ਯਾਤਰੀਆਂ ਲਈ ਇਕੱਲੇ ਸਫ਼ਰ ਲਈ 155 ਰੁਪਏ ਅਤੇ 24 ਘੰਟਿਆਂ ਦੇ ਅੰਦਰ ਕਈ ਯਾਤਰਾਵਾਂ ਲਈ 235 ਰੁਪਏ ਅਤੇ 4710 ਰੁਪਏ ਦਾ ਮਹੀਨਾਵਾਰ ਪਾਸ ਬਣਾਇਆ ਜਾਵੇਗਾ।

ਹਲਕੇ ਵਪਾਰਕ ਵਾਹਨ ਲਈ ਸਿੰਗਲ ਟ੍ਰਿਪ 275 ਰੁਪਏ, ਮਲਟੀਪਲ ਟ੍ਰਿਪ 475 ਰੁਪਏ ਅਤੇ ਮਾਸਿਕ 8240 ਰੁਪਏ ਹੋਣਗੇ। ਟਰੱਕਾਂ ਅਤੇ ਬੱਸਾਂ ਲਈ, ਸਿੰਗਲ ਟ੍ਰਿਪ ਲਈ 550 ਰੁਪਏ, ਮਲਟੀਪਲ ਲਈ 825 ਰੁਪਏ ਅਤੇ ਮਹੀਨਾਵਾਰ ਪਾਸ ਲਈ 16,485 ਰੁਪਏ ਲਏ ਜਾਣਗੇ। ਡਬਲ ਐਕਸਲ ਟਰੱਕ ਲਈ ਸਿੰਗਲ ਟ੍ਰਿਪ 885 ਰੁਪਏ, ਮਲਟੀਪਲ ਟ੍ਰਿਪ 1325 ਰੁਪਏ ਅਤੇ ਮਾਸਿਕ ਪਾਸ 26490 ਰੁਪਏ ਹੋਵੇਗਾ। 

ਅੰਬਾਲਾ ਦੇ ਦੇਵੀਨਗਰ ਘੱਗਰ ਟੋਲ 'ਤੇ ਕਾਰ ਅਤੇ ਜੀਪ ਚਾਲਕਾਂ ਲਈ, ਸਿੰਗਲ ਟ੍ਰਿਪ ਲਈ 95 ਰੁਪਏ, 24 ਘੰਟਿਆਂ ਵਿਚ ਕਈ ਯਾਤਰਾਵਾਂ ਲਈ 140 ਰੁਪਏ ਅਤੇ ਇੱਕ ਮਹੀਨਾਵਾਰ ਪਾਸ ਲਈ 2,825 ਰੁਪਏ। ਹਲਕੇ ਵਪਾਰਕ ਵਾਹਨਾਂ ਲਈ, ਸਿੰਗਲ ਯਾਤਰਾ ਲਈ 165 ਰੁਪਏ, ਕਈ ਯਾਤਰਾਵਾਂ ਲਈ 245 ਰੁਪਏ ਅਤੇ ਮਹੀਨਾਵਾਰ ਪਾਸ ਲਈ 4,945 ਰੁਪਏ ਬਣਨਗੇ। 

ਟਰੱਕ ਅਤੇ ਬੱਸ ਲਈ ਸਿੰਗਲ ਟ੍ਰਿਪ 330 ਰੁਪਏ, ਮਲਟੀਪਲ 495 ਰੁਪਏ ਅਤੇ ਮਾਸਿਕ ਪਾਸ 9890 ਰੁਪਏ ਵਿੱਚ ਕੀਤਾ ਜਾਵੇਗਾ। ਡਬਲ ਐਕਸਲ ਟਰੱਕ ਦੀ ਸਿੰਗਲ ਟ੍ਰਿਪ 530 ਰੁਪਏ, ਮਲਟੀਪਲ ਟ੍ਰਿਪ 795 ਰੁਪਏ ਅਤੇ ਮਾਸਿਕ ਪਾਸ ਫ਼ੀਸ 15895 ਰੁਪਏ ਹੋਵੇਗੀ।

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement