
ਨਸ਼ੇੜੀ ਨੌਜਵਾਨਾਂ ਨੇ ਡਾਕਟਰਾਂ ‘ਤੇ ਲਾਏ ਗੰਭੀਰ ਇਲਜ਼ਾਮ
ਗੁਰਦਾਸਪੁਰ: ਪੰਜਾਬ ਸਰਕਾਰ ਵਲੋਂ ਨਸ਼ੇੜੀਆਂ ਨੂੰ ਨਸ਼ੇ ਤੋਂ ਮੁਕਤ ਕਰਨ ਲਈ ਸਰਕਾਰੀ ਹਸਪਤਾਲਾਂ ਵਿਚ ਇਕ ਆਈ.ਡੀ ਬਣਾ ਕੇ ਦਵਾਈ ਮੁਫ਼ਤ ਦਿਤੀ ਜਾਂਦੀ ਹੈ ਪਰ ਉੱਥੇ ਹੀ ਗੁਰਦਾਸਪੁਰ ਵਿਚ ਨਸ਼ੇੜੀ ਨੌਜਵਾਨਾਂ ਵੱਲੋਂ ਦਵਾਈ ਨਾ ਮਿਲਣ ‘ਤੇ ਸਰਕਾਰੀ ਹਸਪਤਾਲ ਵਿਚ ਹੰਗਾਮਾ ਕੀਤਾ ਗਿਆ ਹੈ।
Gurdaspur
ਦਰਅਸਲ, ਨਸ਼ੇੜੀ ਨੌਜਵਾਨਾਂ ਵੱਲੋਂ ਹੰਗਾਮਾਂ ਕਰ ਕੇ ਡਾਕਟਰਾਂ ਤੇ ਆਰੋਪ ਲਗਾਏ ਗਏ ਹਨ ਕਿ ਡਾਕਟਰ ਉਹਨਾਂ ਨੂੰ ਜਾਣ ਬੁੱਝ ਕੇ ਨਸ਼ਾ ਛੱਡਣ ਦੀ ਦਵਾਈ ਨੀ ਦੇ ਰਹੇ ਅਤੇ ਉਹਨਾਂ ਨੂੰ ਪ੍ਰਾਈਵੇਟ ਕਲੀਨਿਕਾਂ ਤੋਂ ਦਵਾਈ ਖਰੀਦਣ ਲਈ ਕਿਹਾ ਜਾਂਦਾ ਹੈ। ਜੋ ਕਿ ਹਰ ਕੋਈ ਨਹੀਂ ਖ਼ਰੀਦ ਸਕਦਾ। ਉੱਥੇ ਹੀ ਇਸ ਮਾਮਲੇ ‘ਚ ਸਰਕਾਰੀ ਹਸਪਤਾਲ ਦੇ ਡਾਕਟਰ ਨੀਤੀਸ਼ ਕੁਮਾਰ ਨੇ ਨੌਜਵਾਨਾਂ ਵੱਲੋਂ ਲਗਾਏ ਗਏ ਸਾਰੇ ਆਰੋਪਾਂ ਨੂੰ ਸਿਰੇ ਤੋਂ ਨਕਾਰ ਦਿੱਤਾ।
Gurdaspur
ਉਹਨਾਂ ਕਿਹਾ ਕਿ ਸਾਰੇ ਨੌਜਵਾਨਾਂ ਨੂੰ ਲਗਾਤਾਰ ਮੁਫ਼ਤ ਵਿੱਚ ਦਵਾਈ ਦਿੱਤੀ ਜਾ ਰਹੀ ਹੈ ਪਰ ਜਿਸ ਸਾਈਟ ਰਾਹੀਂ ਆਨਲਾਈਨ ਦਵਾਈ ਦਿਤੀ ਜਾਂਦੀ ਹੈ ਉਹ ਸਾਈਟ ਬੰਦ ਹੋਣ ਕਾਰਨ ਕੁੱਝ ਸਮੇਂ ਲਈ ਦਵਾਈ ਦੇਣੀ ਬੰਦ ਕਰ ਦਿੱਤੀ ਗਈ। ਦੱਸ ਦੇਈਏ ਕਿ ਜਿੱਥੇ ਡਾਕਟਰਾਂ ਵੱਲੋਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ।
Gurdaspur
ਉੱਥੇ ਹੀ ਨੌਜਵਾਨਾਂ ਨੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਕੀਤਾ ਗਿਆ ਅਕਸਰ ਹੀ ਡਾਕਟਰਾਂ ਵੱਲੋਂ ਗਰੀਬ ਲੋਕਾਂ ਨੂੰ ਤੰਗ ਕੀਤਾ ਜਾਦਾ ਹੈ। ਹੁਣ ਇਹ ਤਾਂ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਕਿ ਨੌਜਵਾਨਾਂ ਵੱਲੋਂ ਡਾਕਟਰਾਂ ‘ਤੇ ਲਾਏ ਗਏ ਇਲਜ਼ਾਮਾਂ ‘ਚ ਕਿੰਨੀ ਕੁ ਸੱਚਾਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।