ਅਮਰੀਕਾ ਨੇ ਹਮੇਸ਼ਾ ਸਾਡਾ ਇਸਤੇਮਾਲ ਕੀਤਾ: ਪਾਕਿਸਤਾਨ
Published : Feb 12, 2026, 6:59 am IST
Updated : Feb 12, 2026, 8:54 am IST
SHARE ARTICLE
America has always used us Pakistan news
America has always used us Pakistan news

ਰਖਿਆ ਮੰਤਰੀ ਬੋਲੇ, ਮਤਲਬ ਨਿਕਲਣ 'ਤੇ ਟਾਇਲਟ  ਪੇਪਰ ਵਾਂਗ ਸੁਟਿਆ

ਇਸਲਾਮਾਬਾਦ: ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਅਮਰੀਕਾ ਨੂੰ ਲੈ ਕੇ ਸੰਸਦ ਵਿਚ ਵੱਡਾ ਅਤੇ ਵਿਵਾਦਿਤ ਬਿਆਨ ਦਿਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਅਫਗਾਨ ਯੁੱਧਾਂ ਦੌਰਾਨ ਪਾਕਿਸਤਾਨ ਦਾ ਇਸਤੇਮਾਲ ਟਾਇਲੇਟ ਪੇਪਰ ਵਾਂਗ ਕੀਤਾ ਅਤੇ ਜਦੋਂ ਕੰਮ ਖਤਮ ਹੋ ਗਿਆ ਤਾਂ ਉਸ ਨੂੰ ਸੁੱਟ ਦਿਤਾ। ਉਨ੍ਹਾਂ ਦੇ ਇਸ ਬਿਆਨ ਨਾਲ ਪਾਕਿਸਤਾਨ ਦੀ ਸਿਆਸਤ ਅਤੇ ਕੌਮਾਂਤਰੀ ਪੱਧਰ ਤੇ ਹਲਚਲ ਮਚ ਗਈ ਹੈ।

ਖਵਾਜਾ ਆਸਿਫ ਨੇ ਕਿਹਾ ਕਿ ਪਾਕਿਸਤਾਨ ਨੇ ਅਫਗਾਨਿਸਤਾਨ ਵਿਚ ਹੋਏ ਦੋਵੇਂ ਵੱਡੀਆਂ ਜੰਗਾਂ ਵਿਚ ਹਿੱਸਾ ਲਿਆ, ਪਰ ਇਹ ਫੈਸਲਾ ਦੇਸ਼ ਦੇ ਹਿੱਤ ਵਿਚ ਨਹੀਂ ਸੀ । ਉਨ੍ਹਾਂ ਮੰਨਿਆ ਕਿ ਪਾਕਿਸਤਾਨ ਨੇ ਦੂਜਿਆਂ ਦੀ ਲੜਾਈ ਅਪਣੇ ਸਿਰ ਲੈ ਲਈ, ਜਿਸ ਦੀ ਭਾਰੀ ਕੀਮਤ ਅੱਜ ਵੀ ਦੇਸ਼ ਚੁੱਕ ਰਿਹਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦੇ ਹਜ਼ਾਰਾਂ ਲੋਕ ਮਾਰੇ ਗਏ, ਅਰਥਵਿਵਸਥਾ ਕਮਜ਼ੋਰ ਹੋਈ ਅਤੇ ਅਤਿਵਾਦ ਦੇਸ਼ ਦੇ ਅੰਦਰ ਤਕ ਫੈਲ ਗਿਆ। 

ਉਨ੍ਹਾਂ ਸਾਫ਼ ਸ਼ਬਦਾਂ ਵਿਚ ਕਿਹਾ ਕਿ 1980 ਦੇ ਦਹਾਕੇ ਵਿਚ ਸੋਵੀਅਤ ਸੰਘ ਵਿਰੁਧ ਅਤੇ ਫਿਰ 2001 ਤੋਂ ਬਾਅਦ ਅਮਰੀਕਾ ਨਾਲ ਮਿਲ ਕੇ ਅਫਗਾਨ ਜੰਗ ਲੜਨਾ ਪਾਕਿਸਤਾਨ ਦੀ ਵੱਡੀ ਭੁੱਲ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਪਾਕਿਸਤਾਨ ਨੂੰ ਜਿਹਾਦ ਦੇ ਨਾਂ ਤੇ ਅੱਗੇ ਵਧਾਇਆ ਗਿਆ ਅਤੇ ਆਮ ਲੋਕਾਂ ਨੂੰ ਲੜਾਈ ਵਿਚ ਝੋਕ ਦਿਤਾ ਗਿਆ। ਖਵਾਜਾ ਆਸਿਫ ਨੇ ਪਾਕਿਸਤਾਨ ਦੇ ਸਾਬਕਾ ਫੌਜੀ ਸੱਤਾਧਾਰੀ ਜਨਰਲ ਜ਼ਿਆ-ਉਲ-ਹੱਕ ਅਤੇ ਜਨਰਲ ਪਰਵੇਜ਼ ਮੁਸ਼ਰੱਫ ਦੀਆਂ ਨੀਤੀਆਂ ਤੇ ਵੀ ਸਵਾਲ ਉਠਾਏ।

ਉਨ੍ਹਾਂ ਕਿਹਾ ਕਿ ਇਨ੍ਹਾਂ ਫੈਸਲਿਆਂ ਕਾਰਨ ਪਾਕਿਸਤਾਨ ਵਿਦੇਸ਼ੀ ਤਾਕਤਾਂ ਦਾ ਮੋਹਰਾ ਬਣ ਗਿਆ ਅਤੇ ਦੇਸ਼ ਦੀ ਹਾਲਤ ਹੋਰ ਵਿਗੜਦੀ ਚਲੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਨੇ ਹਮੇਸ਼ਾ ਅਪਣੇ ਫਾਇਦੇ ਲਈ ਪਾਕਿਸਤਾਨ ਦਾ ਇਸਤੇਮਾਲ ਕੀਤਾ, ਪਰ ਜਦੋਂ ਪਾਕਿਸਤਾਨ ਨੂੰ ਲੋੜ ਪਈ ਤਾਂ ਅਮਰੀਕਾ ਨੇ ਮੂੰਹ ਮੋੜ ਲਿਆ। ਖਵਾਜਾ ਆਸਿਫ ਦਾ ਕਹਿਣਾ ਹੈ ਕਿ ਹੁਣ ਪਾਕਿਸਤਾਨ ਨੂੰ ਅਪਣੀਆਂ ਗਲਤੀਆਂ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਭਵਿੱਖ ਵਿਚ ਕਿਸੇ ਹੋਰ ਦੀ ਲੜਾਈ ਦਾ ਹਿੱਸਾ ਨਹੀਂ ਬਣਨਾ ਚਾਹੀਦਾ।  (ਏਜੰਸੀ)
 


 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement