
ਗੱਡੀ ਨੂੰ ਰਸਤਾ ਨਾ ਦੇਣ 'ਤੇ ਚੱਲੀ ਗੋਲੀ, ਇਕ ਜ਼ਖ਼ਮੀ
ਗੁਰਦਾਸਪੁਰ, ਧਾਰੀਵਾਲ, 24 ਸਤੰਬਰ (ਇੰਦਰ ਜੀਤ/ਬਲਵਿੰਦਰ ਬਾਲਮ/ਰਵੀ ਕੁਮਾਰ ਮੰਗਲਾ) : ਬੀਤੀ ਰਾਤ ਪਿੰਡ ਤਲੰਵਡੀ ਬਥੂਨਗੜ ਨੇੜੇ ਗੋਲੀ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਸਰਪੰਚ ਰਣਜੋਧ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਤਲਵੰਡੀ ਬਥੂਨਗੜ ਨੇ ਥਾਣਾ ਤਿੱਬੜ ਦੀ ਪੁਲਿਸ ਨੂੰ ਦਸਿਆ ਕਿ ਰਾਤ ਕਰੀਬ 10. 30 ਵਜੇ ਪਿੰਡ ਖੁੰਡਾ ਤੋਂ ਅਪਣੇ ਘਰ ਪਿੰਡ ਤਲਵੰਡੀ ਬਥੂਨਗੜ ਅਪਣੀ ਗੱਡੀ 'ਤੇ ਅਪਣੇ ਸਾਥੀ ਕੁਲਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਖਾਨਮੱਲਕ ਨਾਲ ਜਾ ਰਹੇ ਸਨ ਕਿ ਜਦ ਉਹ ਸੂਏ ਦੀ ਪੁਲੀ ਨਜ਼ਦੀਕ ਪਹੁੰਚੇ ਤਾਂ ਅੱਗੋਂ ਆ ਰਹੀ ਗੱਡੀ ਨੂੰ ਲਘਾਉਣ ਨੂੰ ਲੈ ਕੇ ਤਕਰਾਰ ਹੋ ਗਈ, ਜਿਸ ਵਿਚ ਗੱਡੀ 'ਚ ਸਵਾਰ ਅਣਪਛਾਤੇ ਵਿਅਕਤੀ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਅਤੇ ਇਕ ਗੋਲੀ ਮੇਰੇ ਸਾਥੀ ਕੁਲਜੀਤ ਸਿੰਘ ਦੀ ਲੱਤ 'ਚ ਲੱਗੀ ਅਤੇ ਉਸ ਨੂੰ ਧਾਰੀਵਾਲ ਦੇ ਇਕ ਨਿਜੀ ਹਸਪਤਾਲ ਵਿਚ ਦਾਖ਼ਲ ਕਰਵਾÎਇਆ ਗਿਆ। ਮੌਕੇ 'ਤੇ ਪਹੁੰਚੇ ਡੀ.ਐਸ.ਪੀ. ਗੁਰਦਾਸਪੁਰ ਨੇ ਕਿਹਾ ਕਿ ਜਾਂਚ ਪੂਰੀ ਹੋਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।