ਭਰੋਸਾ ਗੁਆ ਚੁੱਕੇ ਲੀਡਰਾਂ ਦੀ ਅਗਵਾਈ ਕਬੂਲ ਨਹੀਂ ਕਰਦੇ ਪੰਜਾਬ ਦੇ ਲੋਕ - ਭਗਵੰਤ ਮਾਨ
Published : Sep 25, 2020, 5:26 pm IST
Updated : Sep 25, 2020, 5:26 pm IST
SHARE ARTICLE
Bhagwant Mann
Bhagwant Mann

-'ਆਪ' ਵੱਲੋਂ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ 'ਤੇ ਤਿੱਖੀ ਪ੍ਰਤੀਕਿਰਿਆ

-ਕਿਹਾ, ਪੰਜਾਬ ਦੇ ਕਿਸਾਨਾਂ ਨੂੰ ਨਾ-ਸਮਝ ਨਾ ਸਮਝਣ ਰਾਜਾ ਤੇ ਬਾਦਲ
-ਅਗਵਾਈ ਕਰਨ ਦੇ ਮਿਲੇ ਮੌਕਿਆਂ ਦੀ ਮੁੱਖ ਮੰਤਰੀ ਨੇ ਕਦਰ ਨਹੀਂ ਪਾਈ- 'ਆਪ'

ਚੰਡੀਗੜ੍ਹ, 25 ਸਤੰਬਰ ,  2020 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਖੇਤੀ ਬਿੱਲਾਂ ਬਾਰੇ ਕੀਤੀ ਜਾ ਰਹੀ ਬਿਆਨਬਾਜ਼ੀ ਪੰਜਾਬ ਦੇ ਲੋਕਾਂ ਖ਼ਾਸ ਕਰਕੇ ਕਿਸਾਨ ਸੰਗਠਨਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।

Sukhbir BadalSukhbir Badal

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਅਮਰਿੰਦਰ ਸਿੰਘ ਅਤੇ ਬਾਦਲ ਪੰਜਾਬ ਦੇ ਲੋਕਾਂ ਨਾਲ ਕਦਮ-ਕਦਮ 'ਤੇ ਧੋਖਾ ਕਰਨ ਦੀ ਤਾਕ 'ਚ ਰਹਿੰਦੇ ਹਨ ਅਤੇ ਗੁਮਰਾਹਕੁਨ ਬਿਆਨਬਾਜ਼ੀ ਕਰਦੇ ਹਨ, ਜਿਸ ਦਾ ਇੱਕ ਮਾਤਰ ਮਕਸਦ ਸੱਤਾ ਸੁੱਖ ਭੋਗਣਾ ਹੈ। ਭਗਵੰਤ ਮਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਘੇਰਦਿਆਂ ਕਿਹਾ, ''ਅੱਜ ਮੁੱਖ ਮੰਤਰੀ ਸਾਹਿਬ ਮੋਦੀ ਦੇ ਕਾਲੇ ਕਾਨੂੰਨਾਂ ਵਿਰੁੱਧ ਜਾਰੀ ਲੜਾਈ ਦੀ ਅਗਵਾਈ ਕਰਨ ਦੀ ਪੇਸ਼ਕਸ਼ ਕਰ ਕੇ ਕਿਸ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ?

Captain Amarinder SinghCaptain Amarinder Singh

ਜਦਕਿ ਪੰਜਾਬ ਦੇ ਲੋਕਾਂ ਨੇ 2017 'ਚ ਸਾਰੇ ਪੰਜਾਬ ਅਤੇ ਪੰਜਾਬੀਆਂ ਦੀ ਅਗਵਾਈ ਕਰਨ ਦਾ ਜ਼ਿੰਮਾ ਬੜੀਆਂ ਉਮੀਦਾਂ ਅਤੇ ਪ੍ਰਚੰਡ ਬਹੁਮਤ ਨਾਲ ਅਮਰਿੰਦਰ ਸਿੰਘ ਨੂੰ ਸੌਂਪਿਆ ਸੀ, ਪਰੰਤੂ ਪੌਣੇ ਚਾਰ ਸਾਲਾਂ 'ਚ ਅਮਰਿੰਦਰ ਸਿੰਘ ਕਿਸੇ ਇੱਕ ਵੀ ਵਰਗ ਦੀਆਂ ਉਮੀਦਾਂ 'ਤੇ ਖਰੇ ਨਹੀਂ ਉੱਤਰੇ। ਧੋਖਾ ਕਰਨ 'ਚ ਗੁਰੂ ਵੀ ਨਹੀਂ ਬਖ਼ਸ਼ਿਆ ਕਿਉਂਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਹਾਜ਼ਰ-ਨਾਜ਼ਰ ਮੰਨਦਿਆਂ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕੀਤੇ ਵਾਅਦੇ ਵੀ ਨਹੀਂ ਨਿਭਾਏ। ਇਸੇ ਤਰਾਂ ਜਦੋਂ 24 ਜੂਨ ਨੂੰ ਸਰਬ ਪਾਰਟੀ ਬੈਠਕ ਦੌਰਾਨ ਬਾਦਲਾਂ ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਧਿਰਾਂ ਨੇ ਮੁੱਖ ਮੰਤਰੀ ਦੀ ਅਗਵਾਈ ਹੇਠ ਦਿੱਲੀ ਤੱਕ ਜਾਣ ਦੀ ਸਹਿਮਤੀ ਦੇ ਦਿੱਤੀ ਸੀ ਤਾਂ ਤਿੰਨ ਮਹੀਨਿਆਂ 'ਚ ਅਗਵਾਈ ਕਰਨ ਦੀ ਥਾਂ ਆਪਣੇ 'ਸ਼ਾਹੀ ਫਾਰਮ-ਹਾਊਸ' 'ਚ ਹੀ ਕਿਉਂ ਦੜੇ ਰਹੇ?

Bhagwant MannBhagwant Mann

ਭਗਵੰਤ ਮਾਨ ਨੇ ਕਿਹਾ ਕਿ ਬਾਦਲਾਂ ਵਾਂਗ ਅਮਰਿੰਦਰ ਸਿੰਘ ਵੀ 'ਡਬਲ ਗੇਮ' ਖੇਡ ਕੇ ਪੰਜਾਬੀਆਂ ਖਾਸ ਕਰਕੇ ਕਿਸਾਨਾਂ ਨੂੰ ਧੋਖੇ 'ਚ ਰੱਖ ਰਹੇ ਹਨ। ਹਾਈਪਾਵਰ ਕਮੇਟੀ ਦੌਰਾਨ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਚੁੱਪ-ਚਾਪ ਸਹਿਮਤੀ ਅਤੇ ਮੌਂਟੇਕ ਸਿੰਘ ਆਹਲੂਵਾਲੀਆ ਕਮੇਟੀ ਦਾ ਗਠਨ ਵਰਗੇ ਫ਼ੈਸਲੇ ਅਮਰਿੰਦਰ ਸਰਕਾਰ ਦੇ ਦੋਗਲੇਪਣ ਨੂੰ ਨੰਗਾ ਕਰ ਰਹੇ ਹਨ। ਇਸ ਲਈ ਨਾ ਤਾਂ ਅਮਰਿੰਦਰ ਸਿੰਘ ਅਗਵਾਈ ਕਰਨ ਦੇ ਯੋਗ ਹਨ ਅਤੇ ਨਾ ਹੀ ਪੰਜਾਬ ਦੇ ਲੋਕਾਂ ਦਾ ਅਮਰਿੰਦਰ ਸਿੰਘ 'ਤੇ ਕੋਈ ਭਰੋਸਾ ਰਿਹਾ ਹੈ।

Sukhbir Singh Badal with Parkash Singh BadalSukhbir Singh Badal with Parkash Singh Badal

ਬਾਦਲ ਪਰਿਵਾਰ 'ਤੇ ਨਿਸ਼ਾਨਾਂ ਸਾਧਦੇ ਹੋਏ ਭਗਵੰਤ ਮਾਨ ਨੇ ਕਿਹਾ, ''ਰਾਜੇ ਵਾਂਗ ਸੁਖਬੀਰ ਬਾਦਲ ਵੀ ਪੰਜਾਬ ਦੀ ਜਨਤਾ ਬਿਲਕੁਲ ਹੀ ਨਾ ਸਮਝ ਮੰਨ ਕੇ ਬਿਆਨਬਾਜ਼ੀ ਦਾਗ਼ ਰਹੇ ਹਨ। ਕੀ ਕੋਈ ਸੁਖਬੀਰ ਬਾਦਲ ਵੱਲੋਂ ਦਮਦਮਾ ਸਾਹਿਬ ਇੱਥੇ ਦੀਵਾਨ ਹਾਲ 'ਚ ਦਿੱਤੇ ਇਸ ਬਿਆਨ ਭਾਜਪਾ ਨਾਲ ਗੱਠਜੋੜ ਜਾਂ ਸਰਕਾਰ ਕਿਸਾਨਾਂ ਦੇ ਹਿਤਾਂ ਨਾਲੋਂ ਜ਼ਿਆਦਾ ਅਹਿਮ ਨਹੀਂ।''

Narendra ModiNarendra Modi

ਉੱਤੇ ਰੱਤੀ ਭਰ ਵੀ ਵਿਸ਼ਵਾਸ ਕਰ ਸਕਦਾ ਹੈ? ਅਜਿਹੇ ਬਿਆਨਾਂ 'ਤੇ ਸਿਰਫ਼ ਹੱਸਿਆ ਜਾ ਸਕਦਾ ਹੈ ਕਿ 900 ਚੂਹੇ ਖਾ ਕੇ ਬਿੱਲੀ ਹੱਜ ਜਾਣ ਦੀਆਂ ਸ਼ੇਖ਼ੀਆਂ ਮਾਰ ਰਹੀ ਹੈ। ਜਦਕਿ ਅਸਲੀਅਤ ਇਹ ਹੈ ਕਿ ਬਾਦਲ ਪਰਿਵਾਰ ਮੋਦੀ ਦਾ ਏਜੰਟ ਬਣ ਕੇ ਰਹਿ ਗਿਆ ਹੈ, ਕਿਉਂਕਿ 'ਸ਼ਾਹੀ ਪਰਿਵਾਰ' ਵਾਂਗ ਬਾਦਲਾਂ ਦੇ ਟੱਬਰ ਦੀਆਂ ਅਣਗਿਣਤ ਕਮਜ਼ੋਰੀਆਂ ਮੋਦੀ ਦੀ ਅਲਮਾਰੀ 'ਚ ਪਈਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement