ਪੰਜਾਬ ਸਰਕਾਰ ਵੱਲੋਂ ਸਕੂਲਾਂ 'ਚ ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਨਵਾਂ ਉਪਰਾਲਾ
Published : Sep 25, 2020, 5:01 pm IST
Updated : Sep 25, 2020, 5:01 pm IST
SHARE ARTICLE
Capt Amrinder Singh
Capt Amrinder Singh

ਸਾਰੇ ਜ਼ਿਲ੍ਹਿਆਂ ਵਿਚ ਡੀਐਮ ਸਪੋਰਟਸ ਲਾਉਣ ਦਾ ਫੈਸਲਾ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਸਾਰੇ ਜ਼ਿਲ੍ਹਿਆਂ ਵਿੱਚ ਡੀ.ਐਮ. (ਜ਼ਿਲ੍ਹਾ ਮੈਂਟਰ) ਸਪੋਰਟਸ ਲਾਉਣ ਦਾ ਫੈਸਲਾ ਕੀਤਾ ਹੈ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਵਾਨਗੀ ਤੋਂ ਬਾਅਦ ਡਾਇਰੈਕਟਰ ਸਕੂਲ ਸਿੱਖਿਆ (ਐਲੀਮੈਂਟਰੀ ਸਿੱਖਿਆ) ਨੇ ਡੀ.ਐਮ. ਸਪੋਰਟਸ ਤਾਇਨਾਤ ਕਰਨ ਲਈ ਸੂਚੀ ਜਾਰੀ ਕਰ ਦਿੱਤੀ ਹੈ।

vijay inder singlaVijay inder singla

ਇਸ ਦੀ ਜਾਣਕਾਰੀ ਦਿੰਦੇ ਹੋਏ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਕੂਲਾਂ ਵਿੱਚ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਸਮੂਹ ਜ਼ਿਲ੍ਹਿਆਂ ਵਿੱਚ ਖੇਡ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਹ ਫੈਸਲਾ ਕੀਤਾ ਗਿਆ ਹੈ। ਬੁਲਾਰੇ ਅਨੁਸਾਰ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਦੀ ਤਰਜ ’ਤੇ ‘ਖੇਡੋ ਪੰਜਾਬ, ਤੰਦਰੁਸਤ ਪੰਜਾਬ’ ਪ੍ਰੋਜੈਕਟ ਵਿੱਚ ਡੀ.ਐਮ. ਸਪੋਰਟਸ ਲਾਏ ਗਏ ਹਨ।

PSEB PSEB

ਬੁਲਾਰੇ ਅਨੁਸਾਰ ਤਾਇਨਾਤ ਕੀਤੇ ਗਏ ਡੀ.ਐਮ. ਸਪੋਰਟਸ ਜ਼ਿਲ੍ਹਾ ਪੱਧਰ ’ਤੇ ਖੇਡਾਂ ਦੀ ਮੋਨੀਟਰਿੰਗ ਕਰਨਗੇ ਅਤੇ ਸਵੇਰ ਦੀ ਸਭਾ ਨੂੰ ਪ੍ਰਭਾਵਸ਼ਾਲੀ ਬਨਾਉਣ ਲਈ ਸਰੀਰਕ ਸਿੱਖਿਆ ਲੈਕਚਰਾਰਾਂ/ਅਧਿਆਪਕਾਂ ਨੂੰ ਸੁਝਾਅ ਅਤੇ ਸਿਖਲਾਈ ਦੇਣ ਦੇ ਨਾਲ ਨਾਲ ਨਿਗਰਾਣੀ ਵੀ ਕਰਨਗੇ। ਇਹ ਡੀ.ਐਮ. ਸਪੋਰਟਸ ‘ਖੇਡੋ ਪੰਜਾਬ, ਤੰਦਰੁਸਤ ਪੰਜਾਬ’ ਪ੍ਰੋਜੈਕਟ ਹੇਠ ਵਿਦਿਆਰਥੀਆਂ ਦਾ ਮੁਲਾਂਕਣ ਕਰਵਾਉਣਗੇ ਅਤੇ ਹਰੇਕ ਸਕੂਲਾ ਵਿੱਚ ਟੈਲੈਂਟ ਹੰਟ ਅਤੇ ਸਲਾਨਾ ਅਥਲੈਟਿਕ ਮੀਟ ਕਰਵਾਉਣ ਨੂੰ ਯਕੀਨੀ ਬਨਾਉਣਗੇ।

Punjab GovtPunjab Govt

ਇਸ ਦੇ ਨਾਲ ਹੀ ਇਹ ਸਰੀਰਕ ਸਿੱਖਿਆ ਅਧਿਆਪਕਾਂ ਦੇ ਸਿਖਲਾਈ ਅਤੇ ਸੈਮੀਨਾਰ ਪ੍ਰੋਗਰਾਮ ਆਯੋਜਿਤ ਰਵਾਉਣਗੇ। ਇਹ ਗਤੀਵਿਧੀਆਂ ਕੋਵਿਡ-19 ਤੋਂ ਬਾਅਦ ਸਕੂਲ ਖੁਲ੍ਹਣ ’ਤੇ ਕਰਵਾਈਆਂ ਜਾਣਗੀਆਂ। ਬੁਲਾਰੇ ਅਨੁਸਾਰ ਕੁਲਵਿੰਦਰ ਸਿੰਘ ਨੂੰ ਅੰਮਿ੍ਰਤਸਰ, ਗੁਰਚਰਨ ਸਿੰਘ ਨੂੰ ਬਠਿੰਡਾ, ਗੁਰਮਨ ਸਿੰਘ ਨੂੰ ਫਰੀਦਕੋਟ, ਪੰਕਜ ਕੰਬੋਜ ਨੂੰ ਫਾਜ਼ਿਲਕਾ, ਇਕਬਾਲ ਸਿੰਘ ਰੰਧਾਵਾ ਨੂੰ ਜਲੰਧਰ, ਸੁਖਵਿੰਦਰ ਸਿੰਘ ਨੂੰ ਕਪੂਰਥਲਾ, ਰਣਜੀਤ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ, ਰਜਿੰਦਰ ਸਿੰਘ ਨੂੰ ਪਟਿਆਲਾ, ਅਰੁਨ ਕੁਮਾਰ ਨੂੰ ਪਠਾਨਕੋਟ ਦਾ ਡੀ.ਐਮ. ਸਪੋਰਟਸ ਲਾਇਆ ਗਿਆ ਹੈ।

Government SchoolPunjab School

ਇਸੇ ਤਰ੍ਹਾਂ ਬਲਵਿੰਦਰ ਸਿੰਘ ਨੂੰ ਰੂਪਨਗਰ ਅਤੇ ਪਰਮਵੀਰ ਕੌਰ ਨੂੰ ਐਸ.ਏ.ਐਸ. ਨਗਰ ਦਾ ਡੀ.ਐਮ. ਸਪੋਰਟਸ ਲਾਇਆ ਗਿਆ ਹੈ। ਇਹ ਸਾਰੇ ਫਿਜੀਕਲ ਐਜੂਕੇਸ਼ਨ ਦੇ ਲੈਕਚਰਾਰ ਹਨ। ਇਸੇ ਤਰ੍ਹਾਂ ਹੀ ਸਿਮਰਦੀਪ ਸਿੰਘ ਨੂੰ ਬਰਨਾਲਾ, ਅਕਸ਼ ਕੁਮਾਰ ਨੂੰ ਫਿਰੋਜ਼ਪੁਰ, ਗੁਰਸੇਵਕ ਸਿੰਘ ਨੂੰ ਸ੍ਰੀ ਫਤਹਿਗੜ੍ਹ ਸਾਹਿਬ, ਇਕਬਾਲ ਸਿੰਘ ਨੂੰ ਗੁਰਦਾਸਪੁਰ, ਦਲਜੀਤ ਸਿੰਘ ਨੂੰ ਹੁਸ਼ਿਆਰਪੁਰ, ਅਜੀਤ ਪਾਲ ਸਿੰਘ ਨੂੰ ਲੁਧਿਆਣਾ, ਗੁਰਦੀਪ ਸਿੰਘ ਨੂੰ ਮਾਨਸਾ, ਇੰਦਰਪਾਲ ਸਿੰਘ ਨੂੰ ਮੋਗਾ, ਜਸਵੀਰ ਸਿੰਘ ਨੂੰ ਸ਼ਹੀਦ ਭਗਤ ਸਿੰਘ ਨਗਰ, ਵਰਿੰਦਰ ਸਿੰਘ ਨੂੰ ਸੰਗਰੂਰ ਅਤੇ ਕੁਲਵਿੰਦਰ ਕੌਰ ਨੂੰ ਤਰਨ ਤਾਰਨ ਦਾ ਡੀ.ਐਮ. ਸਪੋਰਟਸ ਲਾਇਆ ਗਿਆ ਹੈ। ਇਹ ਸਾਰੇ ਡੀ.ਪੀ.ਈ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement