
ਧਰਨਿਆਂ-ਪ੍ਰਦਰਸ਼ਨਾਂ ਦੇ ਨਾਂ ਰਿਹਾ ਦਿਨ
ਕਿਸਾਨ ਖੇਤੀ ਕਾਨੂੰਨਾਂ ਵਿਰੁਧ ਰੋਸ ਵਜੋਂ ਰੇਲਾਂ ਦੀਆਂ ਪਟੜੀਆਂ 'ਤੇ ਬੈਠੇ
ਚੰਡੀਗੜ੍ਹ, 24 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਕੇਂਦਰ ਸਰਕਾਰ ਵਲੋਂ ਪਿਛਲੇ ਦਿਨੀਂ ਸੰਸਦ 'ਚ ਪਾਸ ਕੀਤੇ ਖੇਤੀਬਾੜੀ ਸਬੰਧੀ ਕਾਨੂੰਨਾਂ ਵਿਰੁਧ ਪੂਰਾ ਪੰਜਾਬ ਉਠ ਖੜਾ ਹੋਇਆ ਹੈ। ਖੇਤੀਬਾੜੀ ਪ੍ਰਧਾਨ ਸੂਬਾ ਹੋਣ ਕਾਰਨ ਪੰਜਾਬੀਆਂ ਨੂੰ ਭਾਸਦਾ ਹੈ ਕਿ ਸੂਬੇ ਦੀ ਕਿਸਾਨੀ ਖ਼ਤਰੇ 'ਚ ਹੈ। ਹਰ ਇਕ ਪੰਜਾਬੀ ਭਾਵੇਂ ਉਹ ਕਿਸੇ ਵੀ ਕਿੱਤੇ 'ਚ ਹੋਵੇ, ਉਹ ਕਿਸੇ ਨਾ ਕਿਸੇ ਤਰੀਕੇ ਕਿਸਾਨੀ 'ਤੇ ਨਿਰਭਰ ਹੈ ਤੇ ਸਿੱਧੇ-ਅਸਿੱਧੇ ਢੰਗ ਨਾਲ ਖੇਤੀ ਨਾਲ ਜੁੜਿਆ ਹੋਇਆ ਹੈ। ਇਸੇ ਕਰ ਕੇ ਅੱਜ ਹਰੇਕ ਵਰਗ ਕਿਸਾਨਾਂ ਦੇ ਨਾਲ ਖੜਾ ਹੋ ਗਿਆ ਹੈ। ਇਸੇ ਲੜੀ 'ਚ ਵੱਖ-ਵੱਖ ਥਾਵਾਂ 'ਤੇ ਜਿਥੇ ਕਿਸਾਨ ਰੇਲਾਂ ਦੀਆਂ ਪਟੜੀਆਂ ਰੋਕ ਕੇ ਬੈਠੇ ਰਹੇ ਉਥੇ ਹੀ ਸਿਆਸੀ ਪਾਰਟੀਆਂ ਨੇ ਅਪਣੇ-ਅਪਣੇ ਢੰਗ ਨਾਲ ਬਿਲਾਂ ਦਾ ਵਿਰੋਧ ਕੀਤਾ। ਇਸ ਤਰ੍ਹਾਂ ਅੱਜ ਦਾ ਦਿਨ ਧਰਨਿਆਂ ਤੇ ਪ੍ਰਦਰਸ਼ਨਾਂ ਦੇ ਨਾਂ ਰਿਹਾ।
image