
ਦਾਖਾ ਦੀ ਅਗਵਾਈ 'ਚ ਟਰੈਕਟਰ ਰੋਸ ਮਾਰਚ
ਜਗਰਾਉਂ, 24 ਸਤੰਬਰ (ਪਰਮਜੀਤ ਸਿੰਘ ਗਰੇਵਾਲ) : ਜਗਰਾਉਂ ਕਾਂਗਰਸ ਵਲੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੈਅਰਮੇਨ ਮਲਕੀਤ ਸਿੰਘ ਦਾਖਾ ਅਤੇ ਯੂਥ ਆਗੂ ਮਨੀ ਗਰਗ ਦੀ ਅਗਵਾਈ 'ਚ ਖੇਤੀ ਬਿੱਲਾਂ ਵਿਰੁਧ ਟਰੈਕਟਰ ਰੋਸ ਮਾਰਚ ਰਾਹੀਂ ਪਿੰਡ-ਪਿੰਡ ਮੋਦੀ ਸਰਕਾਰ ਵਿਰੁਧ ਪ੍ਰਦਰਸ਼ਨ ਕੀਤਾ ਗਿਆ । ਅੱਜ ਸਵੇਰੇ ਇਸ ਟਰੈਕਟਰ ਰੋਸ ਮਾਰਚ 'ਚ ਸ਼ਾਮਲ ਹੋਣ ਲਈ ਬੇਟ ਇਲਾਕੇ ਦੇ ਹਰ ਇਕ ਪਿੰਡ ਵਿਚੋਂ ਸੈਕੜਿਆਂ ਦੀ ਤਦਾਦ 'ਚ ਕਿਸਾਨ ਟਰੈਕਟਰਾਂ 'ਤੇ ਪੁੱਜੇ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਚੈਅਰਮੇਨ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤਾ ਖੇਤੀ ਬਿੱਲ ਕਿਸਾਨਾਂ ਦੀ ਬਰਬਾਦੀ ਦਾ ਨਾਦਰਸ਼ਾਹੀ ਫ਼ੁਰਮਾਨ ਹੈ, ਜਿਸ ਦਾ ਅਸਰ ਇਕੱਲੇ ਕਿਸਾਨਾਂ 'ਤੇ ਨਹੀਂ ਆੜਤੀ, ਮਜ਼ਦੂਰ, ਟਰਾਂਸਪੋਰਟ ਅਤੇ ਇਸ ਨਾਲ ਜੁੜੇ ਹਰ ਇਕ ਵਰਗ 'ਤੇ ਪਵੇਗਾ। ਇਸ ਮੌਕੇ ਕੇਂਦਰ ਸਰਕਾਰ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ 'ਚ ਆਰਡੀਨੈੱਸ ਦੀਆਂ ਕਾਪੀਆਂ ਸਾੜੀਆਂ ਗਈਆਂ । ਪਿੰਡ ਲੋਧੀਵਾਲਾ ਦੀ ਮੰਡੀ ਤੋਂ ਟਰੈਕਟਰ ਮਾਰਚ ਵੱਖ-ਵੱਖ ਪਿੰਡਾਂ 'ਚ ਦੀ ਹੁੰਦਾ ਹੋਇਆ ਸਿੱਧਵਾਂ ਬੇਟ ਤਹਿਸੀਲ ਕੰਪਲੈਕਸ ਪੁੱਜਾ । ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੁਰੇਸ਼ ਗਰਗ, ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ, ਸੁਖਦੇਵ ਸਿੰਘ ਸ਼ੇਰਪੁਰਾ, ਹੈਪੀ ਸੇਰਪੁਰਾ ਆਦਿ ਹਾਜ਼ਰ ਸਨ ।
image