
ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਪੁੱਜੇ ਕਿਸਾਨਾਂ ਨੂੰ ਵੰਡੇ ਫ਼ਲ
ਬਰਨਾਲਾ: ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਕਰਵਾਉਣ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹੈ।
Farmers Protest
ਇਸੇ ਤਰ੍ਹਾਂ ਯੂਨਾਇਟਡ ਸਿੱਖਸ ਨੇ ਧਰਨਿਆਂ ਵਿਚ ਦੂਰ ਦੁਰਾਡੇ ਤੋਂ ਪੁੱਜੇ ਕਿਸਾਨਾਂ ਲਈ ਫਲਾਂ ਦਾ ਲੰਗਰ ਲਗਾਇਆ। ਯੂਨਾਇਟਡ ਸਿੱਖਸ ਵੱਲੋਂ ਹਜ਼ਾਰਾਂ ਲੱਖਾਂ ਦੀ ਗਿਣਤੀ ਵਿਚ ਆਏ ਕਿਸਾਨਾਂ ਨੂੰ ਫ਼ਲ ਵੰਡੇ ਗਏ।
United Sikhs
ਦੱਸ ਦਈਏ ਕਿ ਯੂਨਾਇਟਡ ਸਿੱਖਸ ਇਕ ਵਿਸ਼ਵ ਪ੍ਰਸਿੱਧ ਸਿੱਖ ਸੰਸਥਾ ਹੈ ਜੋ ਦੁਨੀਆ ਭਰ ਵਿਚ ਲੋੜਵੰਦਾਂ ਦੀ ਮਦਦ ਕਰਦੀ ਹੈ। ਹੁਣ ਜਦੋਂ ਉਸ ਦੇ ਅਪਣੇ ਘਰ ਯਾਨੀ ਪੰਜਾਬ ਵਿਚ ਕਿਸਾਨਾਂ 'ਤੇ ਭੀੜ ਪਈ ਹੈ ਤਾਂ ਉਸ ਵੱਲੋਂ ਕਿਸਾਨਾਂ ਦੀ ਡਟ ਕੇ ਮਦਦ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਖ਼ਾਲਸਾ ਏਡ ਵੱਲੋਂ ਵੀ ਧਰਨਿਆਂ ਵਿਚ ਪੁੱਜੇ ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।