
ਪਿਛਲੇ ਕੁੱਝ ਸਮੇਂ ਤੋਂ ਸੂਬੇ 'ਚ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਤੇ ਬਰਗਾੜੀ ਕਾਂਡ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਵਾਉਣ .......
ਬਠਿੰਡਾ : ਪਿਛਲੇ ਕੁੱਝ ਸਮੇਂ ਤੋਂ ਸੂਬੇ 'ਚ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਤੇ ਬਰਗਾੜੀ ਕਾਂਡ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਵਾਉਣ ਲਈ ਅੱਜ ਯੂਨਾਇਟਡ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਹੇਠ ਰੋਸ਼ ਰੈਲੀ ਕੱਢੀ ਗਈ। ਸਥਾਨਕ ਗੁਰਦੂਆਰਾ ਕਿਲਾ ਮੁਬਾਰਕ ਸਾਹਿਬ ਤੋਂ ਇੱਕ ਵਿਸ਼ਾਲ ਕਾਫਲਾ ਅਰਦਾਸ ਕਰਕੇ ਬਰਗਾੜੀ ਪਿੰਡ ਲਈ ਰਵਾਨਾ ਹੋਇਆ ਜਿਸ ਵਿੱਚ ਲਗਭਗ 150 ਮੋਟਰਸਾਇਕਲ ਤੇ ਲਗਭਗ 100 ਕਾਰਾ ਦਾ ਕਾਫਲਾ ਰਵਾਨਾ ਹੋਇਆ।
ਇਸ ਮੌਕੇ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਬਰਗਾੜੀ ਇਨਸਾਫ ਮੋਰਚਾ ਇਨਸਾਫ ਪ੍ਰਾਪਤੀ ਤੱਕ ਜਥੇਦਾਰਾ ਦੀ ਅਗਵਾਈ ਹੇਠ ਚੱਲਦਾ ਰਹੇਗਾ ਤੇ ਸਰਕਾਰ ਨੂੰ ਬਰਗਾੜੀ ਬੇਅਦਬੀ ਤੇ ਬਹਿਬਲ ਗੋਲੀ ਕਾਡ ਦੇ ਦੋਸ਼ੀਆ ਨੂੰ ਗ੍ਰਿਫਤਾਰ ਕਰਵਾਉਣ ਅਤੇ ਸਜਾਵਾ ਪੂਰੀਆ ਕਰ ਚੁੱਕੇ ਬੰਦੀ ਸਿੰਘਾ ਦੀ ਰਿਹਾਈਆ ਕਰਵਾ ਕੇ ਰਹੇਗਾ . ਸਮੂਹ ਸਿੱਖ ਸੰਗਤਾ ਨੂੰ ਇਨਸਾਫ ਮੋਰਚੇ ਦੀ ਹਮਾਇਤ ਦੀ ਅਪੀਲ ਕੀਤੀ।
ਇਸ ਮੌਕੇ ਯਾਦਵਿੰਦਰ ਸਿੰਘ ਬਰਾੜ ,ਰਮਨਦੀਪ ਸਿੰਘ ਰਮੀਤਾ ਸ਼ਹਿਰੀ ਪ੍ਰਧਾਨ ਯੂਨਾਈਟਿਡ ਅਕਾਲੀ ਦਲ, ਬਾਬਾ ਸੁਖਦੇਵ ਸਿੰਘ ਜੋਗਾਨੰਦ,ਬਾਬਾ ਬਲਜੀਤ ਸਿੰਘ ਗਿੱਲਪੱਤੀ , ਨੰਬਰਦਾਰ ਸੁਖਜੀਤ ਸਿੰਘ ਜੱਸੀ ਪੌ ਵਾਲੀ, ਬਲਤੇਜ ਸਿੰਘ ਮੁਲਤਾਨੀਆ, ਬਾਬਾ ਤੇਜਾ ਸਿੰਘ ਬਾਬਾ ਦੀਪ ਸਿੰਘ ਨਗਰ ਬਠਿੰਡਾ, ਐਡਵੋਕੇਟ ਵਰਿੰਦਰਪਾਲ ਸਿੰਘ ਬਰਾੜ, ਕਰਮਜੀਤ ਸਿੰਘ ਖਾਲਸਾ ,ਗੁਰੂ£ਚਾਕਰੀ ਸੇਵਾ ਸੁਸਾਇਟੀ, ਜਗਦੀਪ ਸਿੰਘ ਦਾਨੇਵਾਲਾ, ਗੁਰਜੰਟ ਸਿੰਘ ਲਾਡੀ ਗਹਿਰੀ ਭਾਗੀ,
ਜਸਪਾਲ ਸਿੰਘ ਢਿੱਲੋ ਜੈ ਸਿੰਘ ਵਾਲਾ,ਮੇਜਰ ਸਿੰਘ ਮਲੂਕਾ, ਹਾਕਮ ਸਿੰਘ ਆਖੰਡ ਕੀਰਤਨੀ ਜੱਥਾ, ਬਾਬਾ ਬਜਰੰਗੀ ਦਾਸ ਚੁੱਘੇ ਕਲਾ, ਨਿਰਭੈ ਸਿੰਘ ਤਿਉਣਾ, ਮਨਿੰਦਰ ਸਿੰਘ ਬੁਰਜ ਮਹਿਮਾ, ਬਾਬਾ ਅਨੂਪ ਸਿੰਘ ਬਹਿਮਣ ਦਿਵਾਨਾ, ਜਗਜੀਤ ਸਿੰਘ ਝੁੱਟੀਕਾ ਮਹੁੱਲਾ, ਬਾਬਾ ਬਲਜੀਤ ਸਿੰਘ ਗਿੱਲਪੱਤੀ , ਹਰਿੰਦਰ ਸਿੰਘ ਗਿੱਲ ਥਰਮਲ, ਬੇਅੰਤ ਸਿੰਘ ਰੰਧਾਵਾ ਕੌਸਲਰ, ਭੁਪਿੰਦਰ ਸਿੰਘ ਪ੍ਰਧਾਨ , ਗੁਰਜੀਤ ਸਿੰਘ ਭਾਟੀ ਤਿਉਣਾ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।