
ਕਸ਼ਮੀਰ ਦੇ ਲੋਕਾਂ ਨੂੰ ਸ਼ਕਤੀਹੀਣ ਬਣਾ ਰਿਹੈ ਕੇਂਦਰ : ਮਹਿਬੂਬਾ
ਸ਼੍ਰੀਨਗਰ, 24 ਸਤੰਬਰ : ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਮਹਿਬੂਬਾ ਮੁਫ਼ਤੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਜੰਮੂ-ਕਸ਼ਮੀਰ ਦੇ ਲੋਕਾਂ ਨੂੰ 'ਸ਼ਕਤੀਹੀਣ' ਬਣਾ ਰਹੀ ਹੈ ਅਤੇ ਉਹ ਉਨ੍ਹਾਂ 'ਤੇ ਅਤਿਵਾਦੀਆਂ ਨਾਲ ਸਬੰਧ ਹੋਣ ਦਾ ਸ਼ੱਕ ਕਰਦੀ ਹੈ, ਜੋ ਕਸ਼ਮੀਰੀਆਂ ਨੂੰ ਅਪਮਾਨਤ ਅਤੇ ਬੇਦਖ਼ਲ ਕਰਨ ਦਾ ਨਵਾਂ ਬਹਾਨਾ ਹੈ | ਉਹ ਹਾਲ 'ਚ ਦੇਸ਼ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ 'ਚ 6 ਸਰਕਾਰੀ ਕਰਮੀਆਂ ਨੂੰ ਸੇਵਾ ਤੋਂ ਬਰਖ਼ਾਸਤ ਕੀਤੇ ਜਾਣ 'ਤੇ ਪ੍ਰਤੀਕਿਰਿਆ ਪ੍ਰਗਟ ਕਰ ਰਹੀ ਸੀ | ਮਹਿਬੂਬਾ ਨੇ ਟਵਿੱਟਰ 'ਤੇ ਲਿਖਿਆ,''ਜੰਮੂ ਕਸ਼ਮੀਰ ਦੇ ਲੋਕਾਂ ਨੂੰ ਸ਼ਕਤੀਹੀਣ ਬਣਾਉਣ ਦੇ ਭਾਰਤ ਸਰਕਾਰ
ਦੇ ਫਰਮਾਨ ਦਾ ਅੰਤ ਨਹੀਂ ਹੋ ਰਿਹਾ ਹੈ | ਭਾਰਤ ਸਰਕਾਰ ਦਾਅਵੇ ਕਰਦੀ ਰਹੀ ਹੈ ਕਿ ਰੁਜਗਾਰ ਪੈਦਾ ਕਰਨ ਲਈ ਉਹ ਨਿਵੇਸ਼ ਕਰ ਰਹੀ ਹੈ ਜਦੋਂ ਕਿ ਉਹ ਇਸ ਗੱਲ ਨੂੰ ਜਾਣਦੇ ਹੋਏ ਸਰਕਾਰੀ ਕਰਮੀਆਂ ਨੂੰ ਸੇਵਾ ਤੋਂ ਹਟਾ ਰਹੀ ਹੈ ਕਿ ਜੰਮੂ ਕਸ਼ਮੀਰ 'ਚ ਰੋਜ਼ੀ-ਰੋਟੀ ਲਈ ਲੋਕ ਸਰਕਾਰੀ ਨੌਕਰੀਆਂ 'ਤੇ ਨਿਰਭਰ ਹਨ |'' (ਏਜੰਸੀ)