
ਕਿਹਾ, ਉਹ ਗਾਂਧੀ ਪਰਿਵਾਰ ਦੀ ਨਹੀਂ ਡਾ. ਬੀਆਰ ਅੰਬੇਡਕਰ ਦੀ ਸੋਚ ਤੇ ਸੰਵਿਧਾਨ ਦੀ ਬਦੌਲਤ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਹੋਏ ਹਨ।
ਚੰਡੀਗੜ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Channi) ਨੂੰ ਸਲਾਹ ਦਿੰਦਿਆ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਗਾਂਧੀ ਪਰਿਵਾਰ ਦੀ ਨਹੀਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਸੋਚ ਅਤੇ ਸੰਵਿਧਾਨ ਦੀ ਬਦੌਲਤ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਹੋਏ ਹਨ। ਇਸ ਲਈ ਚੰਨੀ ਨੂੰ ਆਪੇ ਬਣੇ ਸੁਪਰ ਸੀਐਮ ਨਵਜੋਤ ਸਿੰਘ ਸਿੱਧੂ (Navjot Sidhu) ਅੱਗੇ ਅਤੇ ਗਾਂਧੀ ਪਰਿਵਾਰ ਅੱਗੇ ਦੱਬਣ ਦੀ ਬਜਾਏ ਜ਼ੁਅਰੱਤ ਨਾਲ ਅੱਗੇ ਵਧਣਾ ਚਾਹੀਦਾ ਹੈ।
ਹੋਰ ਪੜ੍ਹੋ: ਦਰਦਨਾਕ ਹਾਦਸਾ: ਝੂਲਾ ਝੂਟਦੇ ਸਮੇਂ ਗਰਦਨ ਦੁਆਲੇ ਫਸੀ ਰੱਸੀ, ਹੋਈ ਮੌਤ
Harpal Singh Cheema
ਚੀਮਾ ਨੇ ਕਿਹਾ, “ਬੇਸ਼ੱਕ ਸਿਆਸੀ ਤੌਰ ’ਤੇ ਉਹ ਕਾਂਗਰਸ ਦੇ ਧੁਰ ਵਿਰੋਧੀ ਹਨ, ਪਰ ਜਦੋਂ ਕਾਂਗਰਸ ਨੇ ਆਪਣੀ ਮਜ਼ਬੂਰੀ ਵਸ ਮੁੱਖ ਮੰਤਰੀ ਵਜੋਂ ਇੱਕ ਦੱਬੇ ਕੁਚਲੇ ਪਿਛੋਕੜ ਵਾਲੇ ਗਰੀਬ ਸਿੱਖ ਚਰਨਜੀਤ ਸਿੰਘ ਚੰਨੀ ਨੂੰ ਚੁਣਿਆ ਤਾਂ ਮਨ ਨੂੰ ਖ਼ੁਸ਼ੀ ਹੋਈ ਕਿ ਚਲੋ ਇਸ ਵਰਗ ਨੂੰ ਵੱਡੀ ਨੁਮਾਇੰਦਗੀ ਮਿਲੀ ਹੈ, ਸਮਾਜ ਵਿਚ ਮਾਣ- ਸਤਿਕਾਰ ਵਧੇਗਾ। ਪਰ ਉਨਾਂ ਦੀ ਇਹ ਤਸੱਲੀ ਕਾਂਗਰਸ ਹਾਈਕਮਾਨ ਨੇ ਅਗਲੇ ਹੀ ਪਲ ਰੋਲ ਦਿੱਤੀ। ਚੰਨੀ ਨੂੰ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਹੱਥ ਫੜ ਕੇ ਜਾਂ ਮੋਢੇ ’ਤੇ ਹੱਥ ਰੱਖ ਕੇ ਤੋਰੀ ਫਿਰਦੇ ਹਨ, ਦੱਬੇ ਕੁੱਚਲੇ ਸਮਾਜ ਦੀ ਬੇਇੱਜ਼ਤੀ ਸਾਫ਼ ਨਜ਼ਰ ਆਉਂਦੀ ਹੈ।
ਹੋਰ ਪੜ੍ਹੋ: ਅੰਦੋਲਨ 'ਚ ਮਰਨ ਵਾਲੇ ਕਿਸਾਨਾਂ ਨੂੰ ਸ਼ਹੀਦ ਐਲਾਨੇ ਸਰਕਾਰ - ਰਾਸ਼ਟਰੀ ਲੋਕ ਦਲ
Harpal Cheema and Charanjit Channi
ਉਨ੍ਹਾਂ ਕਿਹਾ, ਹੁਣ ਜਿਵੇਂ ਚੰਨੀ ਕੋਲੋਂ ਹਾਈਕਮਾਨ ਦਿੱਲੀ ਡੰਡੌਤ ਕਰਾਉਂਦੀ ਦੇਖੀ ਤਾਂ ਮਨ ਹੋਰ ਵੀ ਦੁਖੀ ਹੋਇਆ ਕਿ ਕਾਂਗਰਸੀਆਂ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਅਸਲੀ ਮਾਣ ਨਹੀਂ ਬਖ਼ਸ਼ਿਆ, ਸਗੋਂ ਚੰਨੀ ਨੂੰ ਚੋਣਾਂ ਤੱਕ ਬੁੱਤਾਸਾਰ ਮੁੱਖ ਮੰਤਰੀ ਹੀ ਬਣਾਇਆ ਹੈ। ਜੋ ਆਪਣਾ ਮੰਤਰੀ ਮੰਡਲ ਤਾਂ ਦੂਰ ਡੀ.ਜੀ.ਪੀ, ਮੁੱਖ ਸਕੱਤਰ, ਏ.ਜੀ ਅਤੇ ਹੋਰ ਅਧਿਕਾਰੀ ਵੀ ਆਪਣੀ ਮਰਜ਼ੀ ਨਾਲ ਨਹੀਂ ਚੁਣ ਸਕਦਾ।