
ਬਠਿੰਡਾ ਦੇ ਪਿੰਡ ਸੇਖੂ ਵਿਖੇ ਕਿਸਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਾਲੀਆਂ ਝੰਡੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ।
ਬਠਿੰਡਾ: ਜ਼ਿਲ੍ਹੇ ਦੇ ਪਿੰਡ ਸੇਖੂ ਵਿਖੇ ਕਿਸਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਾਲੀਆਂ ਝੰਡੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ। ਇਸ ਤੋਂ ਇਲਾਵਾ ਕਿਸਾਨਾਂ ਨੇ ਸੁਖਬੀਰ ਬਾਦਲ ਵਿਰੋਧੀ ਨਾਅਰੇ ਵੀ ਲਾਏ।
Farmers show black flags to Sukhbir Badal in Bathinda
ਹੋਰ ਪੜ੍ਹੋ: ਪੰਜਾਬ ਬਾਰੇ ਗੁਰਦਰਸ਼ਨ ਢਿੱਲੋਂ ਨੇ ਕੀਤਾ ਵੱਡਾ ਦਾਅਵਾ, 2022 'ਚ ਬਣੇਗੀ ਰਲੀ-ਮਿਲੀ ਸਰਕਾਰ
ਦਰਅਸਲ ਅੱਜ ਸੁਖਬੀਰ ਸਿੰਘ ਬਾਦਲ ਪਿੰਡ ਸੇਖੂ ਵਿਖੇ ਗੁਲਾਬੀ ਸੁੰਡੀ ਕਾਰਨ ਖਰਾਬ ਹੋਈ ਫਸਲ ਕਾਰਨ ਕਿਸਾਨਾਂ ਦੇ ਖੇਤਾਂ ਦਾ ਜਾਇਜ਼ਾ ਲੈਣ ਆਏ ਸਨ। ਇੱਥੇ ਉਹਨਾਂ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਸੁਖਬੀਰ ਬਾਦਲ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਈ ਕਿਸਾਨਾਂ ਨੇ ਸੁਖਬੀਰ ਬਾਦਲ ਨੂੰ ਸਵਾਲ ਵੀ ਕੀਤੇ।
Sukhbir Badal in Bathinda
ਹੋਰ ਪੜ੍ਹੋ: ਮੈਂ ਸਹਿਮਤੀ ਵਾਪਸ ਲਈ ਪਰ ਪੰਜਾਬ ਦੇ ਭਲੇ ਲਈ ਸਲਾਹ ਦਿੰਦਾ ਰਹਾਂਗਾ: ਡਾ. ਪਿਆਰੇ ਲਾਲ ਗਰਗ
ਕਿਸਾਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਮੰਤਰੀ ਤੋਤਾ ਸਿੰਘ ਨੇ ਖਰਾਬ ਬੀਜ ਦੇ ਕੇ ਸਾਡੀਆਂ ਫਸਲਾਂ ਖਰਾਬ ਕੀਤੀਆਂ ਸਨ, ਇਹੀ ਕਾਰਨ ਹੈ ਕਿ ਫਸਲਾਂ ਅੱਜ ਤੱਕ ਖਰਾਬ ਹਨ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਸੁਖਬੀਰ ਬਾਦਲ ਦੇ ਕਾਫਲੇ ਨੂੰ ਘੇਰਾ ਪਾਇਆ ਹੋਇਆ ਸੀ।