
'ਸਾਢੇ 4 ਸਾਲਾਂ ਤੋਂ ਕਰ ਰਿਹਾ ਸੀ ਇੰਤਜ਼ਾਰ'
ਚੰਡੀਗੜ੍ਹ ( ਚਰਨਜੀਤ ਸਿੰਘ ਸੁਰਖਾਬ) ਪੰਜਾਬ ਕੈਬਨਿਟ ਦੇ ਨਵੇਂ ਮੰਤਰੀਆਂ ਦੀ ਸੂਚੀ ਫਾਈਨਲ ਹੋ ਗਈ ਹੈ। ਨਵੇਂ ਮੰਤਰੀ ਮੰਡਲ ਵਿੱਚ 7 ਨਵੇਂ ਮੰਤਰੀ ਸ਼ਾਮਲ ਕੀਤੇ ਜਾਣਗੇ। ਇਹਨਾਂ ਵਿਚ ਇਕ ਰਾਜਾ ਵੜਿੰਗ ਦਾ ਨਾਮ ਵੀ ਸ਼ਾਮਲ ਹੈ।
Amrinder Singh Raja Warring
ਮੰਤਰੀ ਬਣਨ ਤੋਂ ਪਹਿਲਾਂ ਰਾਜਾ ਵੜਿੰਗ ਨੇ ਗੱਲਬਾਤ ਕਰਦਿਆਂ ਕਿਹਾ ਕਿ ਚਰਨਜੀਤ ਚੰਨੀ ਨੂੰ ਅੱਜ ਮੁੱਖ ਮੰਤਰੀ ਬਣੇ 6 ਦਿਨ ਹੋਏ ਹਨ ਤੇ 6 ਦਿਨਾਂ ਵਿਚ ਉਹਨਾਂ ਨੇ ਕਿੰਨੇ ਬਦਲਾਅ ਕਰ ਦਿੱਤੇ। ਉਹਨਾਂ ਨੇ ਸਧਾਰਨ ਬੰਦੇ, ਦੱਬੇ ਕੁਚਲਿਆਂ, ਆਮ- ਛੋਟੇ ਵਪਾਰੀ ਦੀ ਗੱਲ ਕੀਤੀ ਹੈ।
Amrinder Singh Raja Warring
ਪੰਜਾਬ ਦੇ ਪ੍ਰਧਾਨ ਨਵਜੋਤ ਸਿੰਘ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਜਦੋਂ ਦੋਵੇਂ ਇਕੱਠੇ ਮੈਦਾਨ ਵਿਚ ਉਤਰਣਗੇ ਤਾਂ ਬਦਲਾਅ ਹੀ ਬਦਲਾਅ ਵੇਖਣ ਨੂੰ ਮਿਲਣਗੇ। ਰਾਜਾ ਵੜਿੰਗ ਨੇ ਕਿਹਾ ਕਿ ਉਹ ਚਾਰ ਸਾਲ ਤੋਂ ਇਸ ਪਲ ਦਾ ਇੰਤਜ਼ਾਰ ਕਰ ਰਹੇ ਸਨ। ਬਦਲਾਅ ਦੀ ਹਮੇਸ਼ਾਂ ਹੀ ਲੋੜ ਹੁੰਦੀ ਹੈ। ਚੰਗੇ ਚਿਹਰੇ ਆਉਣਗੇ ਤੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਣਗੇ।