
ਖਪਤਕਾਰ ਨੂੰ ਲਗਾਇਆ 2.50 ਲੱਖ ਰੁਪਏ ਦਾ ਜੁਰਮਾਨਾ
ਲੁਧਿਆਣਾ: ਪੰਜਾਬ 'ਚ ਬਿਜਲੀ ਚੋਰੀ ਹੋਣ ਤੋਂ ਰੋਕਣ ਲਈ ਸਮਾਰਟ ਮੀਟਰ ਲਗਾਏ ਗਏ ਹਨ। ਇਨ੍ਹਾਂ ਸਮਾਰਟ ਮੀਟਰਾਂ ਨੂੰ ਹੁਣ ਤੱਕ ਸਭ ਤੋਂ ਸੁਰੱਖਿਅਤ ਮੀਟਰ ਮੰਨਿਆ ਗਿਆ ਸੀ ਪਰ ਹੁਣ ਚੋਰਾਂ ਨੇ ਇਨ੍ਹਾਂ ਰਾਹੀਂ ਹੀ ਬਿਜਲੀ ਚੋਰੀ ਕਰਨ ਦਾ ਨਵਾਂ ਜੁਗਾੜ ਲੱਭ ਲਿਆ ਹੈ। ਲੁਧਿਆਣਾ 'ਚ ਆਏ ਪਹਿਲੇ ਮਾਮਲੇ ਦੀ ਜਾਂਚ ਜਲੰਧਰ ਦੀ ਰੀਸਰਚ ਲੈਬੋਰੇਟ੍ਰੀ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਬਿਜਲੀ ਚੋਰਾਂ ਵੱਲੋਂ ਸਮਾਰਟ ਮੀਟਰ ਦੇ ਫਰਾਕਊਂਸੀ ਸਰਕਿਟ ਨਾਲ ਛੇੜਖਾਨੀ ਕਰ ਕੇ ਮੀਟਰ ਦੀ ਗਤੀ 33 ਫ਼ੀਸਦੀ ਘੱਟ ਹੋ ਜਾਂਦੀ ਹੈ। ਚੈਕਿੰਗ ਦੌਰਾਨ ਜਦੋਂ ਇਨਫੋਰਸਮੈਂਟ ਵਿੰਗ ਦੀ ਟੀਮ ਨੇ ਮੀਟਰ ਦੀ ਤਾਰ ਨਾਲ ਕਲਿਪ ਆਨ ਮੀਟਰ ਲਾਇਆ ਤਾਂ ਇਹ ਖ਼ੁਲਾਸਾ ਹੋਇਆ।
ਇਸ ਸੰਬੰਧੀ ਡਿਪਟੀ ਚੀਫ਼ ਇੰਜੀਨੀਅਰ ਇਨਫੋਰਸਮੈਂਟ ਵਿੰਗ ਲੁਧਿਆਣਾ ਨੇ ਦੱਸਿਆ ਕਿ ਖ਼ਪਤਕਾਰ ਨੂੰ ਬਿਜਲੀ ਚੋਰੀ ਦੇ ਮਾਮਲੇ 'ਚ 2.50 ਲੱਖ ਰੁਪਏ ਦਾ ਜੁਰਮਾਨਾ ਲਿਆ ਜਾਂਦਾ ਹੈ। ਜਿਸ ਵਿੱਚੋਂ 1.90 ਲੱਖ ਰੁਪਏ ਬਿਜਲੀ ਚੋਰੀ ਅਤੇ 60 ਹਜ਼ਾਰ ਰੁਪਏ ਕੰਪਾਉਂਡਿੰਗ ਚਾਰਜੀਸ ਦਾ ਹੁੰਦਾ ਹੈ।