ਟਰੱਕ ਨੇ ਸਾਹਮਣੇ ਤੋਂ ਮਾਰੀ ਟੱਕਰ, ਵਾਲ-ਵਾਲ ਬਚੇ ਬਲਤੇਜ ਪੰਨੂ
ਮੁਹਾਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਅੱਜ ਸਵੇਰੇ ਇੱਕ ਸੜਕ ਹਾਦਸੇ ਵਿਚ ਵਾਲ-ਵਾਲ ਬਚ ਗਏ। ਸਵੇਰੇ ਉਨ੍ਹਾਂ ਦੀ ਕਾਰ ਨੂੰ ਸਾਹਮਣੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿਤੀ। ਹਾਲਾਂਕਿ, ਇਹ ਖੁਸ਼ਕਿਸਮਤੀ ਰਹੀ ਕਿ ਟੱਕਰ ਤੋਂ ਬਾਅਦ ਵਾਹਨ ਖੁਦ ਨੁਕਸਾਨਿਆ ਗਿਆ। ਹਾਦਸੇ ਤੋਂ ਬਾਅਦ ਪੰਨੂੰ ਨਿਊ ਅਫਸਰ ਕਲੋਨੀ ਸਥਿਤ ਆਪਣੇ ਘਰ ਚਲੇ ਗਏ। ਮੁੱਢਲੀ ਜਾਣਕਾਰੀ ਅਨੁਸਾਰ ਬਲਤੇਜ ਪੰਨੂ ਵੱਲੋਂ ਅਜੇ ਤੱਕ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।
ਇਹ ਵੀ ਪੜ੍ਹੋ: ਚੰਗੇ ਭਵਿੱਖ ਲਈ ਪੁਰਤਗਾਲ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਪੰਨੂੰ ਅੱਜ ਸਵੇਰੇ ਆਪਣੀ ਕਾਰ ਚਲਾ ਕੇ ਘਰ ਪਰਤ ਰਹੇ ਸਨ। ਜਾਣਕਾਰੀ ਅਨੁਸਾਰ ਸਾਹਮਣੇ ਤੋਂ ਆ ਰਹੇ ਟਰੱਕ ਨੇ ਕਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ। ਇਸ ਕਾਰਨ ਕਾਰ ਦਾ ਡਰਾਈਵਰ ਸਾਈਡ ਵਾਲਾ ਹਿੱਸਾ ਨੁਕਸਾਨਿਆ ਗਿਆ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਟਰੱਕ ਡਰਾਈਵਰ ਆਪਣੇ ਮੋਬਾਈਲ ਫੋਨ 'ਤੇ ਗੱਲ ਕਰ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ: 126 ਸਾਲ ਪਹਿਲਾਂ ਕੈਨੇਡਾ ਵਿਚ ਵਸਿਆ ਸੀ ਪਹਿਲਾ ਸਿੱਖ, ਅੱਜ ਭਾਰਤ ਨਾਲੋਂ ਕੈਨੇਡਾ 'ਚ ਹਨ ਜ਼ਿਆਦਾ ਸਿੱਖ ਸੰਸਦ ਮੈਂਬਰ