
ਜਦੋਂ ਉਹ ਕਿਸੇ ਕੰਮ ਲਈ ਘਰੋਂ ਬਾਹਰ ਗਿਆ ਸੀ ਤਾਂ ਮੋਟਰ ਸਾਈਕਲ ਸਵਾਰ ਗੋਲੀਆ ਮਾਰ ਕੇ ਫਰਾਰ ਹੋ ਗਏ
Taran Taran News : ਤਰਨ ਤਾਰਨ ਦੇ ਮੁਹੱਲਾ ਨੂਰਦੀ ਅੱਡਾ ਵਿਖੇ ਸ਼ਾਮ ਨੂੰ ਇੱਕ ਨੌਜਵਾਨ ਦਾ 2 ਮੋਟਰ ਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਵਿਨੈ ਕੁਮਾਰ ਪੁੱਤਰ ਰਮੇਸ਼ ਕੁਮਾਰ ਉਮਰ 25 ਸਾਲ ਵਜੋਂ ਹੋਈ ਹੈ। ਪੁਲਿਸ ਮੌਕੇ 'ਤੇ ਪੁੱਜ ਕੇ ਜਾਂਚ ਕਰ ਰਹੀ ਹੈ।
ਮ੍ਰਿਤਕ ਵਿਨੈ ਕੁਮਾਰ ਦੇ ਪਿਤਾ ਰਮੇਸ਼ ਕੁਮਾਰ ਨੇ ਦੱਸਿਆ ਕਿ ਵਿਨੈ ਨੂੰ ਦੋ ਮੋਟਰ ਸਾਈਕਲ ਸਵਾਰ ਉਸ ਵੇਲ਼ੇ ਗੋਲੀਆ ਮਾਰ ਕੇ ਫਰਾਰ ਹੋ ਗਏ ,ਜਦੋਂ ਉਹ ਕਿਸੇ ਕੰਮ ਲਈ ਘਰ ਤੋਂ ਬਾਹਰ ਗਿਆ ਸੀ। ਉਨ੍ਹਾਂ ਦੱਸਿਆ ਕਿ ਵਿਨੈ ਕੁਮਾਰ ਦੇ ਇੱਕ ਗੋਲ਼ੀ ਸਿੱਧੀ ਛਾਤੀ ਵਿੱਚ ਵੱਜੀ ਹੈ, ਜਿਸ ਕਾਰਨ ਉਸਦੀ ਮੌਤ ਹੋ ਗਈ।
ਇਸ ਮੌਕੇ 'ਤੇ ਪੁੱਜੇ ਡੀਐਸਪੀ ਕਮਲ ਮੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅਗਲੀ ਕਰਵਾਈ ਕੀਤੀ ਜਾ ਰਹੀ ਹੈ।